ਹੈਦਰਾਬਾਦ ਡੈਸਕ:ਹਰ ਇੱਕ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਆਪਣਾ ਘਰ ਹੋਵੇ ਕਿਉਂਕਿ ਸਿਰ 'ਤੇ ਛੱਤ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਮਹਿੰਗਾਈ ਦੇ ਇਸ ਦੌਰ 'ਚ ਅਜਿਹਾ ਹੁਣ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸੇ ਨੂੰ ਵੇਖਦੇ ਹੋਏ ਹੁਣ ਸਰਕਾਰ ਵੱਲੋਂ ਆਮ ਲੋਕਾਂ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਇੱਕ ਯੋਜਨਾ ਬਣਾਈ ਗਈ ਹੈ। ਵੈਸੇ ਵੀ ਕੇਂਦਰ ਅਤੇ ਰਾਜ ਸਰਕਾਰਾਂ ਸਾਰਿਆਂ ਨੂੰ ਮਕਾਨ ਦੇਣ ਲਈ ਯਤਨ ਕਰ ਰਹੀਆਂ ਹਨ। ਕੇਂਦਰ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਚਲਾ ਰਹੀ ਹੈ। ਹਰਿਆਣਾ ਵਿਚ ਵੀ ਸਰਕਾਰ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ ਗਰੀਬਾਂ ਨੂੰ 50 ਵਰਗ ਗਜ਼ ਅਤੇ 100 ਵਰਗ ਗਜ਼ ਦੇ ਮੁਫਤ ਪਲਾਟ ਦੇ ਰਹੀ ਹੈ। ਇਸ ਸਕੀਮ ਲਈ ਆਨਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।
ਕਦੋਂ ਤੱਕ ਕਰ ਸਕਦੇ ਹੋ ਅਪਲਾਈ
ਦੱਸ ਦੇਈਏ ਕਿ ਇਸ ਸਕੀਮ ਚ ਰਜਿਸਟ੍ਰੇਸ਼ਨ ਕਰਨ ਦੀ ਆਖਰੀ ਮਿਤੀ 30 ਸਤੰਬਰ 2024 ਹੈ। ਜੇਕਰ ਤੁਸੀਂ ਵੀ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅਧਿਕਾਰਤ ਵੈੱਬਸਾਈਟ hfa.haryana.gov.in ‘ਤੇ ਜਾ ਕੇ ਰਜਿਸਟਰ ਕਰ ਸਕਦੇ ਹੋ। ਇਸ ਸਕੀਮ ਤਹਿਤ ਲਾਭਪਾਤਰੀ ਮਕਾਨ ਬਣਾਉਣ ਲਈ ਬੈਂਕ ਤੋਂ 6 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ ਅਤੇ ਆਪਣੇ ਸੁਪਨਿਆਂ ਦਾ ਘਰ ਬਣਾ ਸਕੋਗੇ।
ਕੌਣ ਕਰ ਸਕਦਾ ਹੈ ਅਪਲਾਈ
ਇੱਥੇ ਦੱਸ ਦਈਏ ਕਿ ਇਸ ਸਕੀਮ ਦਾ ਲਾਭ ਸਿਰਫ਼ ਹਰਿਆਣਾ ਦੇ ਵਾਸੀ ਹੀ ਲੈ ਸਕਦੇ ਹਨ। ਹਰਿਆਣਾ ਦੇ ਵੀ ਸਿਰਫ਼ ਉਹੀ ਇਸ ਸਕੀਮ ਦਾ ਫਾਇਦਾ ਮਿਲੇਗਾ ਜੋ ਲੋਕ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਅਧੀਨ ਆਉਂਦੇ ਹਨ ਜਾਂ ਕੱਚੇ ਘਰਾਂ ਵਿੱਚ ਰਹਿੰਦੇ ਹਨ ਅਤੇ ਸਮਾਜਿਕ ਤੌਰ ‘ਤੇ ਪਛੜੇ ਵਰਗ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਬਿਨੈਕਾਰ ਨੂੰ ਕਿਸੇ ਸਰਕਾਰੀ ਸਕੀਮ ਵਿੱਚ ਪਲਾਟ ਨਹੀਂ ਮਿਲਣਾ ਚਾਹੀਦਾ। ਬਿਨੈਕਾਰ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਦੇ ਬੀਪੀਐਲ ਪਰਿਵਾਰ ਇਸ ਯੋਜਨਾ ਲਈ ਅਪਲਾਈ ਕਰਨ ਦੇ ਯੋਗ ਹੋਣਗੇ।
ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਰਜਿਸਟ੍ਰੇਸ਼ਨ ਜਾਰੀ
ਕਾਬਲੇਜ਼ਿਕਰ ਹੈ ਕਿ ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਗ੍ਰਾਮੀਣ ਵਿਕਾਸ ਯੋਜਨਾਦਾ ਵਿਸਤਾਰ ਕਰਦੇ ਹੋਏ ਹੁਣ ਰਾਜ ਦੇ ਯੋਗ ਬੀਪੀਐਲ ਪਰਿਵਾਰਾਂ ਨੂੰ ਪਲਾਟ ਪ੍ਰਦਾਨ ਕਰਨ ਲਈ ਰਜਿਸਟ੍ਰੇਸ਼ਨ ਖੋਲ੍ਹ ਦਿੱਤੀ ਹੈ। 2024-2027 ਦੀ ਮਿਆਦ ਦੇ ਦੌਰਾਨ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਵਿਸਤਾਰ ਲਈ ਅਨੁਮਾਨਿਤ ਪ੍ਰੋਜੈਕਟ ਲਾਗਤ 2,950.86 ਕਰੋੜ ਰੁਪਏ ਰੱਖੀ ਗਈ ਹੈ।
ਕਿੰਨੇ ਗਜ਼ ਦਾ ਮਿਲੇਗਾ ਪਲਾਟ?
ਸੂਬਾ ਸਰਕਾਰ ਦੇ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਵਿਸਥਾਰ ਦੇ ਬਿਨੈਕਾਰਾਂ ਨੂੰ 50 ਅਤੇ 100 ਵਰਗ ਗਜ਼ ਦੇ ਪਲਾਟ ਦਿੱਤੇ ਜਾਣਗੇ। ਇਸ ਸਕੀਮ ਤਹਿਤ ਪੇਂਡੂ ਖੇਤਰ ਦੇ ਬੀਪੀਐਲ ਪਰਿਵਾਰਾਂ ਨੂੰ ਮਹਾਗ੍ਰਾਮ ਪੰਚਾਇਤਾਂ ਵਿੱਚ 50 ਵਰਗ ਗਜ਼ ਅਤੇ ਆਮ ਪੰਚਾਇਤਾਂ ਵਿੱਚ 100 ਵਰਗ ਗਜ਼ ਦੇ ਰਿਹਾਇਸ਼ੀ ਪਲਾਟ ਦਿੱਤੇ ਜਾਣਗੇ। ਇਸ ਸਕੀਮ ਤਹਿਤ ਲਾਭਪਾਤਰੀ ਮਕਾਨ ਬਣਾਉਣ ਲਈ ਬੈਂਕ ਤੋਂ 6 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ।
ਪਰਿਵਾਰ ਦਾ ਪਛਾਣ ਪੱਤਰ ਹੋਣਾ ਲਾਜ਼ਮੀ
ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦਾ ਲਾਭ ਲੈਣ ਲਈ ਪਰਿਵਾਰ ਦਾ ਸ਼ਨਾਖਤੀ ਕਾਰਡ ਬਣਨਾ ਜ਼ਰੂਰੀ ਹੈ। ਨਾਲ ਹੀ, ਬਿਨੈਕਾਰ ਦਾ ਮੋਬਾਈਲ ਨੰਬਰ ਵੀ ਪੀਪੀਪੀ ਨਾਲ ਲਿੰਕ ਹੋਣਾ ਚਾਹੀਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਪਲਾਈ ਕਰਨ ਦੇ ਸਮੇਂ, ਰਜਿਸਟ੍ਰੇਸ਼ਨ ਲਈ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ OTP ਭੇਜਿਆ ਜਾਵੇਗਾ।
ਰਜਿਸਟਰ ਕਿਵੇਂ ਕਰਨਾ ਹੈ?
ਸਭ ਤੋਂ ਵਧੀਆ ਗੱਲ ਹੈ ਕਿ ਮੁੱਖ ਮੰਤਰੀ ਗ੍ਰਾਮੀਣ ਵਿਕਾਸ ਯੋਜਨਾ ਲਈ ਤੁਸੀਂ ਖੁਦ ਆਨਲਾਈਨ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕਾਮਨ ਸਰਵਿਸ ਸੈਂਟਰ ‘ਤੇ ਜਾ ਕੇ ਵੀ ਇਸ ਸਕੀਮ ਦਾ ਲਾਭ ਲੈਣ ਲਈ ਅਪਲਾਈ ਕਰ ਸਕਦੇ ਹੋ। ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਹੇਠ ਲਿਖੇ ਅਨੁਸਾਰ ਹੈ।
- ਹਾਊਸਿੰਗ ਫਾਰ ਆਲ ਦੇ ਅਧਿਕਾਰਤ ਪੋਰਟਲ ਭਾਵhttps://hfa.haryana.gov.in/mmgaye‘ਤੇ ਜਾਓ
- ਨਵੇਂ ਰਜਿਸਟ੍ਰੇਸ਼ਨ ਵਿਕਲਪ ‘ਤੇ ਕਲਿੱਕ ਕਰੋ।
- ਇੱਕ ਨਵੀਂ ਟੈਬ ਵਿੱਚ ਰਜਿਸਟ੍ਰੇਸ਼ਨ ਪੰਨਾ ਖੁੱਲ੍ਹੇਗਾ।
- ਮੋਬਾਈਲ ਨੰਬਰ, ਪਰਿਵਾਰ ਪਹਿਚਾਨ ਪੱਤਰ ਆਈਡੀ ਅਤੇ ਆਧਾਰ ਕਾਰਡ ਨੰਬਰ ਆਦਿ ਦਰਜ ਕਰੋ।
- ਹੁਣ ਇੱਕOTPਆਵੇਗਾ, ਇਸ ਨੂੰ ਨਿਰਧਾਰਤ ਸਥਾਨ ‘ਤੇ ਦਾਖਲ ਕਰੋ।
- ਪੂਰੀ ਤਸਦੀਕ ‘ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਰਜਿਸਟਰ ‘ਤੇ ਕਲਿੱਕ ਕਰੋ ਅਤੇ ਰਜਿਸਟਰ ਕਰੋ।
- ਇਸ ਤਰ੍ਹਾਂ ਤੁਸੀਂ ਆਪਣੇ ਸੁਪਨੇ ਦਾ ਘਰ ਬਣਾ ਸਕਦੇ ਹੋ। ਇਸ ਸ਼ਾਨਦਾਰ ਸਕੀਮ ਦਾ ਲਾਭ ਚੁੱਕਣ ਲਈ ਜਲਦੀ ਤੋਂ ਜਲਦੀ ਅਪਲਾਈ ਕਰੋ।