ਪੰਜਾਬ

punjab

ETV Bharat / state

"ਇੱਕ ਤਾਂ ਕੜਾਕੇ ਦੀ ਠੰਢ ਉਪਰੋਂ ਤੇਜ਼ ਛੱਡੇ ਏਸੀ, ਨਾ ਸੋਣ ਦਿੱਤਾ, ਨਾ ਖਾਣ ਦਿੱਤਾ, ਜ਼ਿੰਦਾ ਕਿਵੇਂ ਬਚੇ ਅਸੀਂ ਨਹੀਂ ਜਾਣਦੇ ? - HARPREET SINGH DEPORTED

ਹਰਪ੍ਰੀਤ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਬਹੁਤ ਮੁਸ਼ਕਿਲ ਨਾਲ ਅਤੇ ਔਖਾ ਸਮਾਂ ਕੱਢ ਕੇ ਉਹ ਅਮਰੀਕਾ ਗਿਆ ਸੀ। ਸੁਣੋ ਦਰਦ ਭਰੀ ਦਾਸਤਾਨ..

HARPREET SINGH DEPORTED
ਹਰਪ੍ਰੀਤ ਨੇ ਆਪਣੀ ਹੱਡਬੀਤੀ ਦੱਸੀ (ETV Bharat)

By ETV Bharat Punjabi Team

Published : Feb 16, 2025, 7:25 PM IST

ਅੰਮ੍ਰਿਤਸਰ:ਜ਼ਿਲ੍ਹੇ ਦੇਪਿੰਡ ਘਨਸ਼ਾਮ ਪੁਰਾ ਦੇ 23 ਸਾਲ ਦੇ ਹਰਪ੍ਰੀਤ ਸਿੰਘ ਨੇ ਬਹੁਤ ਵੱਡੇ ਸੁਫ਼ਨੇ ਦੇਖੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਨਵੀਂ ਮੰਜ਼ਿਲ ਵੱਲ ਤੁਰਿਆ ਸੀ। ਉਸ ਨੂੰ ਨਾ ਤਾਂ ਥੋੜਾ ਜਿਹਾ ਵੀ ਇਲਮ ਨਹੀਂ ਸੀ ਕਿ ਜਿਸ ਰਾਹ 'ਤੇ ਉਹ ਤੁਰ ਪਿਆ ਉਹ ਰਾਹ ਉਸ ਨੂੰ ਕਿੱਥੇ ਲੈ ਕੇ ਜਾਵੇਗਾ, ਪਰ ਹੁਣ ਗੁਰਪ੍ਰੀਤ ਨੂੰ ਸੁਫ਼ਨੇ ਦੇਖਣੇ ਭਾਰੀ ਪੈ ਗਏ ਹਨ।

ਜ਼ਿੰਦਾ ਕਿਵੇਂ ਬਚੇ ਅਸੀਂ ਨਹੀਂ ਜਾਣਦੇ? (ETV Bharat)

ਇੱਕ ਸਾਲ 'ਚ ਪਹੁੰਚਿਆ ਅਮਰੀਕਾ

ਅਮਰੀਕਾ ਤੋਂ ਡਿਪੋਰਟ ਹਰਪ੍ਰੀਤ ਸਿੰਘ ਨੇ ਆਪਣੀ ਕਹਾਣੀ ਦੱਸ ਦੇ ਹੋਏ ਕਿਹਾ ਕਿ ਉਸ ਨੂੰ ਅਮਰੀਕਾ ਪਹੁੰਚਣ ਲਈ 1 ਸਾਲ ਦਾ ਸਮਾਂ ਲੱਗਿਆ ਅਤੇ 40 ਲੱਖ ਰੁਪਏ ਖ਼ਰਚ ਆਇਆ। ਹਰਪ੍ਰੀਤ ਨੇ ਆਪਣੀ ਹੱਡਬੀਤੀ ਦੱਸ ਦੇ ਹੋਏ ਕਿਹਾ ਕਿ ਬਹੁਤ ਮੁਸ਼ਕਿਲ ਨਾਲ ਅਤੇ ਔਖਾ ਸਮਾਂ ਕੱਢ ਕੇ ਉਹ ਅਮਰੀਕਾ ਗਿਆ ਸੀ। ਪੰਜਾਬ ਤੋਂ ਦਿੱਲੀ, ਇਟਲੀ, ਤੇਜਵਾਨਾ ਦੇ ਜੰਗਲਾਂ 'ਚ ਹੁੰਦੇ ਹੋਏ ਮੈਕਸੀਕੋ ਅਤੇ ਫਿਰ ਸਰਹੱਦ ਪਾਰ ਕਰਕੇ ਅਮਰੀਕਾ ਪਹੁੰਚਿਆ, ਜਿੱਥੇ 24 ਜਨਵਰੀ ਅਮਰੀਕੀ ਫੌਜ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਜ਼ਿੰਦਾ ਕਿਵੇਂ ਬਚੇ ਅਸੀਂ ਨਹੀਂ ਜਾਣਦੇ? (ETV Bharat)

ਪਤਾ ਨਹੀਂ ਸੀ ਕਿ ਮਰਨਾ ਜਾਂ ਬਚਣਾ

ਹਰਪ੍ਰੀਤ ਨੇ ਦਰਦਭਰੀ ਦਾਸਤਾਨ ਦੱਸਦੇ ਆਖਿਆ ਕਿ " ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਅਸੀਂ ਬਚਗੇ ਜਾਂ ਮਰ ਜਵਾਂਗੇ। ਡੌਕਰਾਂ ਵੱਲੋਂ ਬਹੁਤ ਜਿਆਦਾ ਤਸ਼ੱਦਦ ਕੀਤਾ ਜਾਂਦਾ ਹੈ। ਖਾਣ ਦੇ ਨਾਂ 'ਤੇ ਸਿਰਫ਼ ਕੁਰਕਰੇ ਦਿੱਤੇ ਜਾਂਦੇ ਸੀ। ਉਨ੍ਹਾਂ ਨੇ ਸੋਣ ਵੀ ਨਹੀਂ ਦਿੱਤਾ ਜਾਂਦਾ ਸੀ। ਇੱਕ ਪਾਸੇ ਤਾਂ ਡੌਕਰਾਂ ਨੇ ਸਾਡੇ 'ਤੇ ਕਹਿਰ ਢਾਹਿਆ ਤਾਂ ਦੂਜੇ ਪਾਸੇ ਜਦੋਂ ਸਾਨੂੰ ਅਮਰੀਕਾ ਫੌਜ ਨੇ ਗ੍ਰਿਫ਼ਤਾਰ ਕੀਤਾ ਤਾਂ ਸਾਡੇ ਸਾਰੇ ਕੱਪੜੇ ਲੁਹਾ ਲਏ ਗਏ। ਕੜਾਕੇ ਦੀ ਠੰਢ ਦੇ ਬਾਵਜੂਦ ਏਸੀ ਨੂੰ ਪੂਰਾ ਫੁਲ ਕਰਕੇ ਸਾਨੂੰ ਇੱਕ ਟੀ-ਸ਼ਰਟ ਪਾਉਣ ਨੂੰ ਦਿੱਤੀ।"

ਜ਼ਿੰਦਾ ਕਿਵੇਂ ਬਚੇ ਅਸੀਂ ਨਹੀਂ ਜਾਣਦੇ? (ETV Bharat)

ਸੰਗਲਾਂ ਨਾਲ ਬੰਨ੍ਹਿਆ

ਡਿਪੋਰਟ ਹੋਏ ਨੌਜਵਾਨ ਨੇ ਦੱਸਿਆ ਕਿ ਸਾਨੂੰ ਤਾਂ ਬਿਨਾਂ ਦੱਸੇ ਹੀ ਭਾਰਤ ਲਿਆਂਦਾ। ਸਾਨੂੰ ਤਾਂ ਪਤਾ ਵੀ ਨਹੀਂ ਸੀ ਕਿ ਅਸੀਂ ਕਿੱਥੇ ਜਾ ਰਹੇ ਹਾਂ। ਸਾਡੇ ਹੱਥਾਂ-ਪੈਰਾਂ ਨੂੰ ਸੰਗਲਾਂ ਨਾਲ ਬੰਨ੍ਹ ਦਿੱਤਾ। ਜਹਾਜ਼ 'ਚ ਕਿਸੇ ਨਾਲ ਵੀ ਸਾਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ। ਅਸੀਂ ਕਾਫ਼ੀ ਨਰਕ ਭਰੀ ਜ਼ਿੰਦਗੀ ਦੇਖੀ ਹੈ। ਹੁਣ ਉਸ ਨੇ ਧੋਖੇਬਾਜ਼ ਏਜੰਟ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸੋਚਿਆ ਕੀ, ਅਤੇ ਹੋਇਆ ਕੀ?

ਪੁੱਤ ਦੇ ਡਿਪੋਰਟ ਹੋ ਕੇ ਵਾਪਸ ਆਉਣ ਤੋਂ ਬਾਅਦ ਹਰਪ੍ਰੀਤ ਦੇ ਪਿਤਾ ਦਲੇਰ ਸਿੰਘ ਨੇ ਵੀ ਆਪਣਾ ਦਰਦ ਬਿਆਨ ਕੀਤਾ। ਉਨ੍ਹਾਂ ਆਖਿਆ ਕਿ "ਮੇਰੀ ਤਾਂ ਇੱਕ ਲੱਤ ਖਰਾਬ ਹੈ। ਲੋਕਾਂ ਤੋਂ 20 ਲੱਖ ਵਿਆਜ਼ 'ਤੇ ਲਿਆ, ਫਿਰ ਰਿਸ਼ਤੇਦਾਰਾਂ ਤੋਂ ਪੈਸੇ ਲਏ ਹੁਣ 40 ਲੱਖ ਦਾ ਕਰਜ਼ਾ ਸਿਰ 'ਤੇ ਹੈ। ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕੀ ਕਰਾਂਗੇ। ਅਸੀਂ ਸਰਕਾਰ ਨੂੰ ਮਦਦ ਦੀ ਅਪੀਲ ਕਰਦੇ ਹਾਂ ਅਤੇ ਨਾਲ ਹੀ ਧੋਖੇਬਾਜ਼ ਏਜੰਟ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਵੀ ਕਰਦੇ ਹਾਂ।"

ABOUT THE AUTHOR

...view details