ਅੰਮ੍ਰਿਤਸਰ: ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੀ ਰੈਲੀ ਦੌਰਾਨ ਚੱਲੀ ਗੋਲੀ ਤੋਂ ਬਾਅਦ ਗੁਰਜੀਤ ਔਜਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਔਜਲਾ ਨੇ 'ਆਪ' ਪਾਰਟੀ 'ਤੇ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਸਾਫ਼ ਸਾਫ਼ ਸ਼ਬਦਾਂ 'ਚ ਆਖਿਆ ਕਿ ਇਹ ਸਾਰਾ ਹਮਲਾ ਆਪ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਕਰੀਬੀਆਂ ਵੱਲੋਂ ਕੀਤਾ ਗਿਆ । ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਹੁੰਦੀ ਜਿੱਤ ਵੇਖ ਕੇ ਆਮ ਆਦਮੀ ਪਾਰਟੀ ਬੁਖਲਾਹਟ ਵਿੱਚ ਆ ਗਈ ਹੈ । ਇਸ ਲਈ ਆਮ ਆਦਮੀ ਪਾਰਟੀ ਅਜਿਹੇ ਹੱਥਕੰਡੇ ਅਪਣਾ ਰਹੀ ਹੈ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ ਤਾਂ ਜੋ ਕਿ ਲੋਕ ਕਾਂਗਰਸ ਦੀ ਰੈਲੀ ਤੇ ਨਾ ਆਉਣ। ਉਹਨਾਂ ਕਿਹਾ ਕਿ ਜਿਸ ਵਿਅਕਤੀ ਵੱਲੋਂ ਇਹ ਹਮਲੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਕੁਲਦੀਪ ਸਿੰਘ ਧਾਲੀਵਾਲ ਦਾ ਨਜ਼ਦੀਕੀ ਰਿਸ਼ਤੇਦਾਰ ਹੈ।
ਮੇਰੀ ਜਾਨ ਨੂੰ ਖ਼ਤਰਾ:ਉਹਨਾਂ ਕਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਹੁਣ ਵੀਡੀਓ ਜਾਰੀ ਕਰਕੇ ਕਹਿ ਰਹੇ ਹਨ ਕਿ ਹਮਲਾ ਕਰਨ ਵਾਲਿਆਂ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ । ਗੁਰਜੀਤ ਔਜਲਾ ਨੇ ਆਖਿਆ ਕਿ ਕੁਲਦੀਪ ਸਿੰਘ ਧਾਲੀਵਾਲ ਸਰਾਸਰ ਝੂਠ ਬੋਲ ਰਹੇ ਹਨ। ਔਜਲਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਸਰਕਾਰ ਨੇ ਸਾਰੀ ਪੁਲਿਸ ਸਿਕਿਉਰਟੀ ਤਰਨਜੀਤ ਸਿੰਘ ਸੰਧੂ ਅਤੇ ਕੁਲਦੀਪ ਸਿੰਘ ਧਾਲੀਵਾਲ ਨੂੰ ਦਿੱਤੀ ਹੋਈ ਹੈ । ਮੇਰੇ ਕੋਲ ਸਿਰਫ ਛੇ ਗੰਨਮੈਨ ਨੇ ਜਦਕਿ ਅਜਨਾਲਾ ਇੱਕ ਸੈਂਸਿਿਟਵ ਹਲਕਾ ਹੈ ਅਤੇ ਹੁਣ ਮੇਰੀ ਜਾਨ ਨੂੰ ਵੀ ਖਤਰਾ ਬਣਿਆ ਹੋਇਆ ਹੈ। ਔਜਲਾ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਦੇ ਉੱਪਰ ਵੀ ਕਾਰਵਾਈ ਹੋਵੇ ਕਿਉਂਕਿ ਉਹਨਾਂ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਹੀ ਇਹ ਵਾਰਦਾਤ ਹੋਈ ਹੈ । ਉਹਨਾਂ ਕਿਹਾ ਕਿ ਮੇਰੇ ਕੋਲ ਭਾਜਪਾ ਅਤੇ ਆਪ ਦੇ ਉਮੀਦਵਾਰ ਨਾਲੋਂ ਪੁਲਿਸ ਸੁਰੱਖਿਆ ਵੀ ਬਹੁਤ ਘੱਟ ਹੈ।
- ਆਮ ਆਦਮੀ ਪਾਰਟੀ ਦੀ ਖ਼ਤਮ ਹੋਈ ਰੈਲੀ, ਫਿਰ ਵਰਕਰਾਂ ਨੇ ਖੜਕਾਏ ਜਾਮ, ਵੀਡੀਓ ਵਾਇਰਲ ! - Lok Sabha Elections
- ਪੰਜਾਬ 'ਚ ਕਾਂਗਰਸੀ ਉਮੀਦਵਾਰ ਦੀ ਰੈਲੀ ਦੌਰਾਨ ਚੱਲੀ ਗੋਲੀ, ਮੁੱਖ ਚੋਣ ਅਧਿਕਾਰੀ ਨੇ ਡੀਜੀਪੀ ਤੋਂ ਮੰਗੀ ਰਿਪੋਰਟ - Firing out of Gurjit Aujla rally
- ਕਿਸਾਨਾਂ ਨੇ 'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੂੰ ਲਾਈ ਸਵਾਲਾਂ ਦੀ ਝੜੀ, ਦੇਖੋ ਵੀਡੀਓ - Lok Sabha Elections