ਪੰਜਾਬ

punjab

ETV Bharat / state

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਦਿੱਤਾ ਆਪਣਾ ਸਪੱਸ਼ਟੀਕਰਨ - GIANI RAGHBIR SINGH

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵਰਕਿੰਗ ਕਮੇਟੀ ਨੂੰ ਮੁੜ ਤੋਂ 7 ਮੈਂਬਰੀ ਕਮੇਟੀ ਕਾਰਜਸ਼ੀਲ ਬਣਾਉਣ ਦੇ ਹੁਕਮ ਦਿੱਤੇ ਹਨ।

GIANI RAGHBIR SINGH
ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਸਪਸ਼ਟੀਕਰਨ (ETV Bharat)

By ETV Bharat Punjabi Team

Published : Jan 27, 2025, 7:43 PM IST

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਫਿਰ 7 ਮੈਂਬਰੀ ਕਮੇਟੀ ਸਬੰਧੀ ਆਦੇਸ਼ ਦਿੱਤੇ ਹਨ। ਇੰਨਾ ਹੀ ਨਹੀਂ ਉਨ੍ਹਾਂ ਸਪੱਸ਼ਟ ਕੀਤਾ ਕਿ 28 ਜਨਵਰੀ ਦੀ ਮੀਟਿੰਗ ਰੁਝੇਵਿਆਂ ਕਾਰਨ ਹੀ ਰੱਦ ਕੀਤੀ ਗਈ ਹੈ। ਇਹ ਮੀਟਿੰਗ ਜਲਦੀ ਹੀ ਦੁਬਾਰਾ ਬੁਲਾਈ ਜਾਵੇਗੀ। ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 7 ਮੈਂਬਰੀ ਕਮੇਟੀ ਬਾਰੇ ਉਨ੍ਹਾਂ ਦੀ ਸਥਿਤੀ ਪਹਿਲਾਂ ਵੀ ਸਪੱਸ਼ਟ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਗਿਆ ਨਾਲ 2 ਦਸੰਬਰ ਨੂੰ ਬਣਾਈ ਗਈ 7 ਮੈਂਬਰੀ ਕਮੇਟੀ ਹੁਣ ਵੀ ਸਰਗਰਮ ਹੈ। ਉਨ੍ਹਾਂ ਵਰਕਿੰਗ ਕਮੇਟੀ ਨੂੰ ਮੁੜ 7 ਮੈਂਬਰੀ ਕਮੇਟੀ ਨੂੰ ਕਾਰਜਸ਼ੀਲ ਬਣਾਉਣ ਦੇ ਹੁਕਮ ਦਿੱਤੇ ਹਨ। ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਭਰਤੀ ਦੀ ਨਿਗਰਾਨੀ ਲਈ 7 ਮੈਂਬਰੀ ਕਮੇਟੀ ਬਣਾਈ ਗਈ ਹੈ। ਮੈਂਬਰਸ਼ਿਪ ਮੁਹਿੰਮ ਪੂਰੇ ਭਾਰਤ ਵਿੱਚ ਚਲਾਈ ਜਾਣੀ ਹੈ। ਜੇਕਰ ਵਰਕਿੰਗ ਕਮੇਟੀ ਲੋੜ ਮਹਿਸੂਸ ਕਰੇ ਤਾਂ ਇਸ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ।

ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਸਪਸ਼ਟੀਕਰਨ (ETV Bharat)

ਅਹੁਦੇ ਦਾ ਸਤਿਕਾਰ ਕਰਨਾ ਜ਼ਰੂਰੀ

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕਰ ਰਹੀ 3 ਮੈਂਬਰੀ ਕਮੇਟੀ ਨੂੰ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਹਰ ਅਹੁਦੇ ਦਾ ਸਤਿਕਾਰ ਕਰਨਾ ਹਰ ਸਿੱਖ ਦਾ ਫਰਜ਼ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਪਣਾ ਅਧਿਕਾਰ ਖੇਤਰ ਹੈ, ਸ਼੍ਰੋਮਣੀ ਕਮੇਟੀ ਦਾ ਆਪਣਾ ਅਧਿਕਾਰ ਖੇਤਰ ਹੈ।

ਮੀਟਿੰਗ ਦੀ ਵੀਡੀਓ ਲੀਗ ਹੋਣੀ ਗਲਤ

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਵੀਡੀਓ ਵਿੱਚ ਮੈਸੇਂਜਰਜ਼ ਆਫ਼ ਗੌਡ ਸਬੰਧੀ ਜ਼ਿਕਰ ਕੀਤਾ ਹੈ, ਉਹ ਕਿਸ ਦਾ ਜ਼ਿਕਰ ਕਰ ਰਹੇ ਹਨ, ਇਸ ਬਾਰੇ ਤਾਂ ਸਪੱਸ਼ਟਟ ਰੂਪ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੀ ਦੱਸ ਸਕਦੇ ਹਨ। ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਮੀਟਿੰਗ ਦੀ ਵੀਡੀਓ ਜੋ ਲੀਕ ਹੋਕੇ ਬਾਹਰ ਆਈ ਹੈ ਉਹ ਗਲਤ ਹੈ।

ABOUT THE AUTHOR

...view details