ਅੰਮ੍ਰਿਤਸਰ:ਬੀਤੇ ਦਿਨੀ ਕੈਨੇਡਾ ਦੇ ਹਿੰਦੂ ਮੰਦਰ ਬਾਹਰ ਵਾਪਰੀ ਘਟਨਾ ਨੂੰ ਲੈ ਕੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਿੱਖਾਂ ਦੇ ਖਿਲਾਫ ਬਿਰਤਾਂਤ ਸਿਰਜੇ ਜਾ ਰਹੇ ਹਨ। ਕਿਸੇ ਵੀ ਤਰੀਕੇ ਦਾ ਕੋਈ ਮੰਦਿਰ 'ਤੇ ਹਮਲਾ ਨਹੀਂ ਹੋਇਆ। ਸਿਰਫ ਮੰਦਰ ਦੇ ਬਾਹਰ ਇੱਕ ਝੜਪ ਹੋਈ ਹੈ ਅਤੇ ਉਹ ਵੀ ਝੜੱਪ ਨਹੀਂ ਸੀ ਹੋਣੀ ਚਾਹੀਦੀ ਪਰ ਉਸ ਝੜਪ ਨੂੰ ਵੀ ਮੰਦਰ ਦੇ ਉੱਪਰ ਹਮਲਾ ਐਲਾਨਿਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕੈਨੇਡਾ ਵਿੱਚ ਮੰਦਰ ਦੇ ਚੱਲ ਰਹੇ ਵਿਵਾਦ ਤੇ ਦਿੱਤੀ ਆਪਣੀ ਪ੍ਰਤਿਕਿਰਿਆ (ETV Bharat (ਪੱਤਰਕਾਰ , ਅੰਮ੍ਰਿਤਸਰ)) ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼
ਜਥੇਦਾਰ ਨੇ ਅੱਗੇ ਕਿਹਾ ਕਿ ਸਾਲ 1984 ਦੌਰਾਨ ਸਿੱਖਾਂ ਨੂੰ ਟਾਰਗੇਟ ਕਰਦਿਆਂ ਬਹੁਤ ਸਾਰੇ ਗੁਰੂ ਘਰਾਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ ਅਤੇ ਉਸ ਨਸਲਕੁਸ਼ੀ ਨੂੰ ਅੰਜਾਮ ਦੇਣ ਵਾਲੇ ਲੋਕ ਸਰਕਾਰੀ ਸ਼ਹਿ ਉੱਤੇ ਪਲ ਰਹੇ ਹਨ। ਜਥੇਦਾਰ ਨੇ ਕਿਹਾ ਕਿ ਸਿੱਖਾਂ ਦੇ ਅਕਸ ਨੂੰ ਬਦਨਾਮ ਕਰਨ ਲਈ ਇੱਕ ਝੜਪ ਨੇ ਧਾਰਮਿਕ ਸਥਾਨ ਉ4ਤੇ ਸਿੱਖਾਂ ਦੇ ਹਮਲੇ ਦਾ ਨਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸਿੱਖ ਕਦੇ ਵੀ ਕਿਸੇ ਧਰਮ ਜਾਂ ਖਿੱਤੇ ਦੇ ਲੋਕਾਂ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਨਹੀਂ ਬਣਾਉਂਦੇ ਹਨ।
ਛੋਟੀ ਸਿਰੀ ਸਾਹਿਬ ਸਮੇਤ ਸਿੱਖੀ ਦੇ ਚਿੰਨ ਪਾਣ ਤੋਂ ਰੋਕਿਆ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕਦੀ ਵੀ ਕਿਸੇ ਧਾਰਮਿਕ ਸਥਾਨਾਂ ਦੇ ਉੱਪਰ ਹਮਲੇ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਜਦੋਂ 1 ਨਵੰਬਰ 1984 ਦੇ ਵਿੱਚ ਸਿੱਖਾਂ ਦੇ ਉੱਪਰ ਨਰਸਹਾਰ ਹੋਇਆ ਸੀ, ਉਸ ਸਮੇਂ ਗੁਰਦੁਆਰਿਆਂ 'ਤੇ ਹਮਲੇ ਜਰੂਰ ਹੋਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਏਅਰਲਾਈਨਜ ਦੇ ਮੁਲਾਜ਼ਮਾਂ ਨੂੰ ਜੋ ਛੋਟੀ ਸਿਰੀ ਸਾਹਿਬ ਸਮੇਤ ਸਿੱਖੀ ਦੇ ਚਿੰਨ ਪਾਣ ਤੋਂ ਰੋਕਿਆ ਗਿਆ ਹੈ। ਉਸ 'ਤੇ ਬੋਲਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਸੰਵਿਧਾਨ ਵੀ ਸਿੱਖਾਂ ਨੂੰ ਸਿੱਖੀ ਦੇ ਚਿੰਨ ਪਹਿਨਣ ਦੀ ਇਜਾਜ਼ਤ ਦਿੰਦਾ ਹੈ।
ਏਅਰ ਇੰਡੀਆ ਏਅਰਲਾਈਨ ਦੀ ਹਰਕਤ
ਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਏਅਰ ਇੰਡੀਆ ਏਅਰਲਾਈਨ ਅਜਿਹੀ ਹਰਕਤ ਕਰਦੀ ਹੈ ਤਾਂ ਉਹ ਬਹੁਤ ਮੰਦਭਾਗਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਮਜਬੂਤ ਜਮਾਤ ਹੈ ਅਤੇ ਮਜਬੂਤ ਰਹੇਗੀ ਅਕਾਲੀ ਦਲ ਨਾ ਕਦੇ ਖਤਮ ਹੋਇਆ ਸੀ ਅਤੇ ਨਾ ਹੋਵੇਗਾ।