ਅੰਮ੍ਰਿਤਸਰ:ਅੰਮ੍ਰਿਤਸਰ ਕਾਂਗਰਸ ਪਾਰਟੀ ਦੇ ਲੋਕਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦਾ ਉਣਾ ਦੇ ਪਾਰਟੀ ਦੇ ਆਗੂਆਂ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸਦੇ ਚਲਦੇ ਏਆਈਸੀਸੀ ਦਾ ਨੈਸ਼ਨਲ ਪ੍ਰੈਜੀਡੈਂਟ ਵਰਿੰਦਰ ਫੁੱਲ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਇੱਸ ਮੌਕੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਹਿਊਮਨ ਰਾਈਟਸ ਦੇ ਨੈਸ਼ਨਲ ਪ੍ਰਧਾਨ ਵਰਿੰਦਰ ਫੁੱਲ ਨੇ ਕਿਹਾ ਕਿ ਮੈਨੂੰ ਛੇ ਮਹੀਨੇ ਪਹਿਲਾਂ ਹੀ ਹਾਈ ਕਮਾਂਡ ਨੇ ਆਵਾਜ਼ ਦੇ ਦਿੱਤੀ ਸੀ ਕਿ ਤੁਸੀਂ ਆਪਣੀ ਤਿਆਰੀ ਕਰੋ। ਸਾਂਸਦ ਦੀ ਅੰਮ੍ਰਿਤਸਰ ਤੋਂ ਅਸੀਂ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਪਰ ਹੁਣ ਐਨ ਮੌਕੇ ਦੇ ਉੱਤੇ ਆ ਕੇ ਮੈਨੂੰ ਦੇਰ ਰਾਤ ਨੂੰ ਫੋਨ ਆਉਂਦਾ ਕਿ ਤੁਹਾਡੀ ਟਿਕਟ ਓਕੇ ਹੋ ਗਈ ਆ ਤੇ ਤੁਸੀਂ ਆਪਨਾ ਕੰਮ ਸ਼ੁਰੂ ਕਰ ਦਿਓ ਪਰ ਉਥੇ ਸਵੇਰੇ ਦਿਨ ਚੜ੍ਹਦੇ ਹੀ ਕੋਈ ਸਮਝ ਨਹੀਂ ਲੱਗਦੀ ਇਹ ਹੋਇਆ ਕੀ ਹੈ। ਸਵੇਰੇ ਪਤਾ ਲੱਗਾ ਕਿ ਟਿੱਕਟ ਐਮ ਪੀ ਔਜਲਾ ਸਾਹਿਬ ਨੂੰ ਦੇ ਦਿੱਤੀ ਉਨ੍ਹਾਂ ਕਿਹਾ ਕਿ ਮੇਰਾ ਵਿਰੋਧ ਕਿਸੇ ਨਾਲ ਵੀ ਨਹੀਂ ਹੈ।
ਅੰਮ੍ਰਿਤਸਰ ਤੋਂ AICC ਦੇ ਨੈਸ਼ਨਲ ਪ੍ਰਧਾਨ ਵਰਿੰਦਰ ਫੁੱਲ ਨੇ ਕਾਂਗਰਸ ਉਮੀਦਵਾਰ ਗੁਰਜੀਤ ਔਜਲਾ ਦੀ ਟਿਕਟ ਦਾ ਕੀਤਾ ਵਿਰੋਧ - Virender Phul target Gurjit Aujla
ਅੰਮ੍ਰਿਤਸਰ ਕਾਂਗਰਸ ਪਾਰਟੀ ਦੇ ਲੋਕਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦਾ ਉਹਨਾਂ ਦੇ ਪਾਰਟੀ ਦੇ ਆਗੂਆਂ ਵੱਲੋਂ ਵਿਰੋਧ ਕਰਨਾ ਸ਼ੁਰੂ ਹੋ ਗਿਆ ਹੈ, ਜਿਸ ਦੇ ਚੱਲਦੇ ਏਆਈਸੀਸੀ ਦਾ ਨੈਸ਼ਨਲ ਪ੍ਰੈਜੀਡੈਂਟ ਵਰਿੰਦਰ ਫੁੱਲ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ।
Published : May 2, 2024, 5:45 PM IST
'ਵੱਖ-ਵੱਖ ਮੁੱਦਿਆਂ ਉੱਤੇ ਕਰਾਂਗੇ ਕੰਮ' :ਉਹਨਾਂ ਕਿਹਾ ਕਿ ਮੈਂ ਤਾਂ ਸਿਰਫ ਇੱਕ ਗੱਲ ਕਰ ਰਿਹਾ ਕਿ ਠੀਕ ਸੰਸਦ ਦੇ ਜਿਹੜੇ ਕੰਮ ਬਣਦੇ ਹੈ। ਜਿੰਨੇ ਵੀ ਪੁਰਾਣੇ ਸਾਂਸਦ ਆਏ ਨੇ ਅੰਮ੍ਰਿਤਸਰ ਦੇ ਵਿੱਚ ਅਸੀਂ ਉਹਨਾਂ ਨਾਲੋਂ ਵਧੀਆ ਕੰਮ ਕਰਾਂਗੇ। ਉਹਨਾਂ ਕਿਹਾ ਕਿ ਅਸੀਂ 10 ਗੁਣਾ ਵਧੀਆ ਕੰਮ ਕਰਾਂਗੇ। ਕਿਉਂਕਿ ਸਾਡੀਆਂ ਕੁਛ ਜਰੂਰੀ ਜਿਹੜੀਆਂ ਅਸੀਂ ਅੰਮ੍ਰਿਤਸਰ ਦੇ ਵਿੱਚ ਨਸ਼ਾ ਮੁਕਤ ਕੀਤਾ ਜਾਏਗਾ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਦੀ ਜਨਤਾ ਦੇ ਸਹਿਯੋਗ ਨਾਲ ਪਹਿਲਾਂ ਕੰਮ ਸਾਡਾ ਇਹ ਹੋਵੇਗਾ। ਉਹਦੇ ਨਾਲ ਸਾਡਾ ਯੂਥ ਜਿਹੜਾ ਉਹ ਨਸ਼ੇ ਤੋਂ ਮੁਕਤ ਹੋਵੇਗਾ। ਦੂਸਰੀ ਗੱਲ ਜਿਹੜੀ ਇਹ ਹੈ ਕਿ ਇਥੇ ਇੰਡਸਟਰੀ ਲਿਆਵਾਂਗੇ ਅਮ੍ਰਿਤਸਰ ਸਾਨੂੰ ਆਬਾਦ ਕਰਾਂਗੇ ਜੋ 80- 90 ਦੇ ਦਸ਼ਕ ਦੇ ਵਿੱਚ ਹੁੰਦਾ ਸੀ ਤੀਸਰੀ ਗੱਲ ਸਾਡੀ ਇਹ ਆ ਅਸੀਂ ਜਿਹੜਾ ਬਾਰਡਰ ਬੰਦ ਹੈ। ਸਾਡਾ ਉਹਨੂੰ ਖੁਲਵਾਂਵਾਂਗੇ ਪੰਜ ਤੋਂ ਸੱਤ ਹਜਾਰ ਜਿਹੜੇ ਸਾਡੇ ਸਰਹੱਦ ਦੇ ਉੱਤੇ ਕੁੱਲੀ ਭਰਾ ਉਥੇ ਕੰਮ ਕਰ ਰਹੇ ਨੇ। ਜਿਹੜੇ ਅੱਜ ਬੇਰੋਜ਼ਗਾਰ ਹੋ ਕੇ ਬੈਠੇ ਨੇ ਉਹ ਉਹਨਾਂ ਦੀ ਮੰਗ ਜਿਹੜੀ ਉਹ ਸਭ ਤੋਂ ਪਹਿਲਾਂ ਚੁੱਕਾਂਗੇ ਕਿ ਤਾਂ ਕਿ ਜਿਹੜਾ ਉਹਨਾਂ ਨੂੰ ਰੋਜ਼ਗਾਰ ਮੁਹਈਆ ਹੋ ਸਕੇ।
ਸਰਵੇ ਤਾਂ ਕੀਤਾ ਸਰਵੇ ਦੇ ਵਿੱਚ ਹੀ ਜੇ ਅਗਾ ਪਿੱਛਾ ਹੋਇਆ ਤਾਂ ਹੀ ਇਹ ਕੰਮ ਹੋਈਆ ਸਰਵੇ ਦੇ ਵਿੱਚ ਤਿੰਨ ਜਾਣੇ ਸੀ ਇੱਕ ਮੈ ਸੀ ਸੋਨੀ ਸਾਹਿਬ ਸੀ ਤੇ ਔਜਲਾ ਸਾਹਿਬ ਸੀ। ਉਹਨਾਂ ਦੀ ਮੰਸ਼ਾ ਸੀ ਇਹ ਤਾਂ ਉਹੀ ਜਾਣਦੇ ਨੇ ਉਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਤੁਸੀਂ ਵੀ ਸਮਝਦੇ ਕਿ ਪਾਰਟੀਆਂ ਦੇ ਵਿੱਚ ਕੀ ਕੁਝ ਚੱਲਦਾ ਇਸੇ ਕਾਰਨ ਮੈਂ ਪੁੱਛ ਰਿਹਾ ਪਾਰਟੀ ਨੂੰ ਜਿਹੜੇ ਮੇਨ ਪੈਰੋਕਾਰ ਨੇ ਉਹਨਾਂ ਨੂੰ ਮੈਂ ਪੁੱਛ ਰਿਹਾ ਕਾਰਨ ਦੱਸੋ,ਉਹਨਾਂ ਕਿਹਾ ਕਿ ਜਵਾਬ ਦਿਓ ਕਿ ਕਿਸ ਤਰ੍ਹਾਂ ਤੁਸੀਂ ਰਿਪੋਰਟਾਂ ਚੇਂਜ ਕਰ ਦਿੱਤੀਆਂ। ਇੱਕ ਬੰਦੇ ਦੇ ਹੱਥ ਦੇ ਵਿੱਚ ਜਿਹਦੇ ਸੱਤ ਐਮਐਲਏ ਖਿਲਾਫ ਨੇ ਪ੍ਰਧਾਨ ਦੋਨੋਂ ਖਿਲਾਫ ਨੇ ਉਹ ਕੀ ਆਪਾਂ ਸਮਝਦੇ ਆ ਕਿ ਉਹ ਜੇ ਉਹਨਾਂ ਨੇ ਲਿਖ ਕੇ ਦਿੱਤਾ ਜਾਂ ਉਲਟ ਬੋਲੇ ਨੇ ਉਹ ਤੇ ਕਿਉਂ ਬੋਲੇ ਨੇ ਇਹਦੇ ਉੱਤੇ ਨਿਰਕੀਸ਼ਨ ਕੀਤਾ ਗਿਆ ਹੈ।