ਪਠਾਨਕੋਟ: ਦੋ ਦਿਨ ਪਹਿਲਾਂ ਪੰਜਾਬ-ਹਿਮਾਚਲ ਸਰਹੱਦ 'ਤੇ ਚੱਕੀ ਦਰਿਆ 'ਚ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਪਠਾਨਕੋਟ ਤੋਂ ਨਦੀ 'ਚ ਪੂਜਾ ਸਮੱਗਰੀ ਦੀ ਸੰਭਾਲ ਕਰਨ ਗਏ ਪਿਤਾ-ਪੁੱਤਰ ਲਾਪਤਾ ਹੋ ਗਏ ਸਨ ਲਾਪਤਾ ਪਿਤਾ-ਪੁੱਤਰ ਦੀ NDRF ਦੀਆਂ ਟੀਮਾਂ ਅਤੇ ਹਿਮਾਚਲ ਪੁਲਿਸ ਨੇ ਭਾਲ ਸ਼ੁਰੂ ਕੀਤੀ, ਪਹਿਲਾਂ ਕੱਲ੍ਹ ਪਿਤਾ ਦੀ ਲਾਸ਼ ਅਤੇ ਅੱਜ ਦੂਜੇ ਦਿਨ ਚੱਕੀ ਦਰਿਆ 'ਚ NDRF ਦੀ ਟੀਮ ਨੇ ਲਾਸ਼ ਬਰਾਮਦ ਕੀਤੀ। ਪਿਤਾ-ਪੁੱਤਰ ਦੀ ਮੌਤ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਹੈ।
ਚੱਕੀ ਦਰਿਆ 'ਚ ਬੱਚੇ ਦੀ ਮਿਲੀ ਲਾਸ਼ (ਪਠਾਨਕੋਟ ਪੱਤਰਕਾਰ (ਈਟੀਵੀ ਭਾਰਤ)) ਦਰਦਨਾਕ ਹਾਦਸਾ ਵਾਪਰ ਗਿਆ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਜਸਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਨਡੀਆਰਐਫ ਦੀਆਂ ਟੀਮਾਂ ਨੇ ਤੁਰੰਤ ਸਰਚ ਅਭਿਆਨ ਸ਼ੁਰੂ ਕਰ ਦਿੱਤਾ। ਤਲਾਸ਼ੀ ਦੌਰਾਨ ਪਹਿਲੇ ਦਿਨ ਪਿਤਾ ਦੀ ਲਾਸ਼ ਬਰਾਮਦ ਹੋਈ ਸੀ ਅਤੇ ਹੁਣ ਦੂਜੇ ਦਿਨ ਪੁੱਤ ਦੀ ਲਾਸ਼ ਬਰਾਮਦ ਹੋਈ ਹੈ। ਪਰਿਵਾਰ ਲਈ ਬੇਹੱਦ ਦੁੱਖਦ ਖਬਰ ਹੈ। ਇਸ ਮੌਕੇ ਤਹਿਸਲਦਾਰ ਨੇ ਦੱਸਿਆ ਕਿ ਹੁਣ ਮ੍ਰਿਤਕਾਂ ਦੇ ਵਾਰਿਸਾਂ ਨੂੰ ਲਾਸ਼ਾਂ ਸੌਂਪ ਦਿੱਤੀਆਂ ਗਈਆਂ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਪਰਿਵਾਰ ਵਿੱਚ ਹੁਣ ਸਿਰਫ ਮਾਂ ਧੀ ਹੀ ਬਚੇ ਹਨ। ਉਹਨਾਂ ਦੀ ਜ਼ਿੰਦਗੀ ਹੁਣ ਔਖੀ ਹੋ ਗਈ ਹੈ।
ਉਥੇ ਹੀ ਇਸ ਮੌਕੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅੱਜ ਕੱਲ੍ਹ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ, ਇਸ ਲਈ ਜੋ ਵੀ ਪੂਜਾ ਪਾਠ ਕਰਦਾ ਹੈ, ਉਸ ਨੂੰ ਲੋੜ ਹੈ ਅਜਿਹੀਆਂ ਧਾਰਮਿਕ ਰਸਮਾਂ ਕਰਦੇ ਸਮੇਂ ਆਪਣੀ ਸੁਰੱਖਿਆ ਦਾ ਖਾਸ ਖਿਆਲ ਰੱਖਣ ਅਤੇ ਫੁੱਲ਼ ਜੱਲ ਪਰਵਾਹ ਕਰਦੇ ਸਮੇਂ ਧਿਆਨ ਰੱਖਣ ਕਿ ਛੋਟੇ ਬੱਚਿਆਂ ਨੂੰ ਆਪਣੇ ਨਾਲ ਨਾ ਲਿਆਉਣ।