ਪੰਜਾਬ

punjab

ETV Bharat / state

ਹਾਈ ਕੋਰਟ ਦੇ ਬਿਆਨ 'ਤੇ ਨਾਖੁਸ਼ ਕਿਸਾਨਾਂ ਨੇ ਕਿਹਾ-'ਸਾਡੀ ਵੀ ਹੋਵੇ ਸੁਣਵਾਈ' - ਹਾਈ ਕੋਰਟ ਦੇ ਬਿਆਨ ਤੇ ਨਾਖੁਸ਼ ਕਿਸਾਨ

Farmer Protest Update: ਸ਼ੰਭੂ ਬਾਰਡਰ ਸਮੇਤ ਪੰਜਾਬ ਦੀਆਂ ਹੋਰਨਾਂ ਸਰਹੱਦਾਂ ਉੱਤੇ ਆਪਣੀਆਂ ਮੰਗਾਂ ਲਈ ਬੈਠੇ ਕਿਸਾਨਾਂ ਦਾ ਅੰਦੋਲਨ ਅੱਜ 24ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ। ਇੱਸ ਮੌਕੇ ਅੱਜ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਹਾਈਕੋਰਟ ਵੱਲੋਂ ਇੱਕ ਪਾਸੇ ਦੀ ਸੁਣਵਾਈ ਕੀਤੀ ਗਈ ਹੈ ਇਹ ਗਲਤ ਹੈ।

Farmers unhappy with the statement of the High Court said that we should also have a hearing
ਹਾਈ ਕੋਰਟ ਦੇ ਬਿਆਨ 'ਤੇ ਨਾਖੁਸ਼ ਕਿਸਾਨਾਂ ਨੇ ਕਿਹਾ ਸਾਡੀ ਵੀ ਹੋਵੇ ਸੁਣਵਾਈ

By ETV Bharat Punjabi Team

Published : Mar 8, 2024, 6:01 PM IST

ਸੰਗਰੂਰ :ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਧਰਨਾ 24ਵੇਂ ਦਿਨ ਪਾਰ ਕਰ ਗਿਆ ਹੈ। ਇਸ ਦੇ ਸੰਬੰਧ ਵਿੱਚ ਅੱਜ ਖਨੋਰੀ ਬਾਰਡਰ 'ਤੇ ਕਿਸਾਨ ਆਗੂਆਂ ਵੱਲੋਂ ਪ੍ਰੈਸ ਮੀਟਿੰਗ ਕੀਤੀ ਗਈ।ਇਸ ਦੌਰਾਨ ਉਹਨਾਂ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਅਗਲੀ ਰਣਨੀਤੀ ਵਾਰੇ ਗੱਲ ਕੀਤੀ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸੁਖਜਿੰਦਰ ਸਿੰਘ ਖੋਸਾ, ਇੰਦਰਜੀਤ ਸਿੰਘ ਕੋਟਬੁੱਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਅਤੇ ਪੁਲਿਸ ਨੇ ਗਲਤ ਤੱਥ ਪੇਸ਼ ਕਰਕੇ ਮਾਨਯੋਗ ਹਾਈਕੋਰਟ ਨੂੰ ਗੁਮਰਾਹ ਕੀਤਾ ਅਤੇ ਮਾਨਯੋਗ ਹਾਈਕੋਰਟ ਵਿੱਚ ਗਲਤ ਤੱਥ ਪੇਸ਼ ਕੀਤੇ ਹਨ।


ਹਾਈ ਕੋਰਟ ਦੇ ਬਿਆਨ 'ਤੇ ਨਾਖੁਸ਼ ਕਿਸਾਨ : ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਧਰਨਾ 24ਵੇਂ ਦਿਨ ਪਾਰ ਕਰ ਗਿਆ ਇਸ ਦੇ ਸੰਬੰਧ ਵਿੱਚ ਅੱਜ ਖਨੋਰੀ ਬਾਰਡਰ 'ਤੇ ਕਿਸਾਨ ਆਗੂਆਂ ਵੱਲੋਂ ਪ੍ਰੈਸ ਮੀਟਿੰਗ ਕੀਤੀ ਗਈ। ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਅਤੇ ਪੁਲਿਸ ਨੇ ਗਲਤ ਤੱਥ ਪੇਸ਼ ਕਰਕੇ ਮਾਨਯੋਗ ਹਾਈਕੋਰਟ ਨੂੰ ਗੁਮਰਾਹ ਕੀਤਾ ਅਤੇ ਮਾਨਯੋਗ ਹਾਈਕੋਰਟ ਵਿੱਚ ਗਲਤ ਤੱਥ ਪੇਸ਼ ਕੀਤੇ ਹਨ। ਉਹਨਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਕਿਸਾਨ ਹਥਿਆਰਾਂ ਨਾਲ ਪੁਲਿਸ 'ਤੇ ਹਮਲਾ ਕਰਦੇ ਹਨ ਤਾਂ ਜਵਾਬ ਦਿੰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਕੋਲ ਝੰਡੇ ਤੋਂ ਬਿਨਾਂ ਕੁਝ ਵੀ ਨਹੀਂ ਸੀ। ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀ ਉਹਨਾਂ ਨੇ ਮਾਨਯੋਗ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਇੱਕ ਤਰਫਾ ਸੁਣ ਕੇ ਫੈਸਲਾ ਨਾ ਦਿੱਤਾ ਜਾਵੇ ਅਤੇ ਕਿਸਾਨਾਂ ਦੇ ਪੱਖ ਵੀ ਜਰੂਰ ਸੁਣਿਆ ਜਾਵੇ। ਕਿਸਾਨ ਸ਼ਹੀਦ ਹੋਏ ਉਹਨਾਂ ਨੇ ਕਿਹਾ ਕਿ 21 ਤਾਰੀਖ ਨੂੰ ਖੇਤਾਂ ਦੇ ਵਿੱਚ ਵੜ ਕੇ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਕਿਸਾਨਾਂ ਦੇ ਸਿੱਧੀਆਂ ਗੋਲੀਆਂ ਮਾਰੀਆਂ ਹਨ।

  1. ਜਲੰਧਰ 'ਚ ਬੱਬਰ ਖਾਲਸਾ ਦੇ ਦੋ ਅੱਤਵਾਦੀ ਗ੍ਰਿਫ਼ਤਾਰ, ਟਾਰਗੇਟ ਕਿਲਿੰਗ ਦਾ ਸੀ ਪਲਾਨ
  2. ਬਜਟ ਦੀ ਬਹਿਸ ’ਚੋਂ ਬਾਹਰ ਰਹਿਣ ਵਾਲੇ ਵਿਰੋਧੀਆਂ ਦੀ ਸਖ਼ਤ ਨਿਖੇਧੀ, ਸੀਐਮ ਮਾਨ ਨੇ ਕਿਹਾ- 'ਬਜਟ ਮਹਿਜ਼ ਇੱਕ ਕਿਤਾਬਚਾ ਨਹੀਂ, ਸਗੋਂ ...'
  3. ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ 5ਵਾਂ ਦਿਨ, ਸਦਨ ਦੀ ਕਾਰਵਾਈ ਜਾਰੀ

ਉਹਨਾਂ ਕਿਹਾ ਕਿ ਇਹ ਮੀਡੀਆ ਰਿਪੋਰਟਾਂ ਵਿੱਚ ਇਹਨਾਂ ਦੀ ਵੀਡੀਓ ਮੌਜੂਦ ਹੈ ਮੀਡੀਆ ਰਿਪੋਰਟਾਂ ਤੇ ਆਧਾਰ ਤੇ ਵੀ ਹਾਈਕੋਰਟ ਨੂੰ ਸੰਗਿਆਨ ਲੈਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਕੁਝ ਮੀਡੀਆ ਚੈਨਲਾਂ ਵਾਲੇ ਇਸ ਨੂੰ ਪੰਜਾਬ ਦਾ ਅੰਦੋਲਨ ਕਹਿ ਕੇ ਸਰਕਾਰ ਨੂੰ ਗੁਮਰਾਹ ਕਰ ਰਹੀ ਹੈ ਜਦਕਿ ਇਹ ਅੰਦੋਲਨ ਪੂਰੇ ਦੇਸ਼ ਦਾ ਹੈ ਨਾ ਕਿ ਪੰਜਾਬ ਦਾ। ਉਹਨਾਂ ਨੇ ਕਿਹਾ ਕਿ ਕਿਸਾਨ ਬਿਨਾਂ ਟਰੈਕਟਰ ਟਰਾਲੀਆਂ ਤੋਂ ਦਿੱਲੀ ਜਾਣ ਲਈ ਤਿਆਰ ਹਨ ਪਰ ਸਰਕਾਰ ਕਿਸਾਨਾਂ ਨੂੰ ਬਿਨਾਂ ਟਰੈਕਟਰ ਟਰਾਲੀਆਂ ਤੋਂ ਵੀ ਦਿੱਲੀ ਜਾਣ ਨਹੀਂ ਦੇ ਰਹੀ ਕਿਉਂਕਿ ਉੱਤਰ ਪ੍ਰਦੇਸ਼ ਐਮਪੀ ਅਤੇ ਹੋਰ ਕਈ ਥਾਵਾਂ ਤੇ ਕਿਸਾਨਾਂ ਨੂੰ ਜਬਰੀ ਰੋਕਿਆ ਜਾ ਰਿਹਾ। ਸ਼ੁਭਕਰਨ ਦੇ ਆਏ ਪੋਸਟਮਾਰਟਮ ਰਿਪੋਰਟ ਬਾਰੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਰਿਪੋਰਟ ਕਈ ਉਹ ਰਾਜ ਖੋਲੇਗੀ।

ਪੁਲਿਸ ਨੇ ਕੋਈ ਜਾਂਚ ਪੂਰੀ ਕਰਕੇ ਕਿਸਾਨਾਂ ਨੂੰ ਨਹੀਂ ਦੱਸਿਆ : ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਇੱਕ ਹਰਿਆਣੇ ਪੁਲਿਸ ਦਾ ਏਜੈਂਟ ਨੂੰ ਕਾਬੂ ਕਰਕੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਸੀ ਜੋ ਕਿ ਅੰਦੋਲਨ ਨੂੰ ਭੜਕਾ ਰਿਹਾ ਸੀ। ਉਸ ਦੀ ਅਜੇ ਤੱਕ ਜਾਂਚ ਅਧੂਰੀ ਹੈ ਅਤੇ ਪੁਲਿਸ ਨੇ ਕੋਈ ਜਾਂਚ ਪੂਰੀ ਕਰਕੇ ਕਿਸਾਨਾਂ ਨੂੰ ਨਹੀਂ ਦੱਸਿਆ ਇਸ ਤੋਂ ਇਲਾਵਾ ਹਰਿਆਣਾ ਦੇ ਪ੍ਰਸ਼ਾਸਨ ਵੱਲੋਂ ਡਾਕਟਰ ਸਵੈਮਾਨ ਦੀ ਟੀਮ ਜੋ ਮੈਡੀਕਲ ਸਹੂਲਤਾਂ ਦੇਣ ਲਈ ਬਾਰਡਰ ਤੇ ਬੈਠੀ ਸੀ ਉਸ ਉੱਪਰ ਵੀ ਅਥਰੂ ਗੈਸ ਦੇ ਗੋਲਾਬਾਰੀ ਅਤੇ ਡਾਕਟਰ ਤੇ ਵਲੰਟੀਅਰਾਂ ਦੀ ਕੁੱਟਮਾਰ ਕੀਤੀ ਅਤੇ ਅੱਗੇ ਤੋਂ ਜਾਨੋ ਮਾਰਨੀਆਂ ਧਮਕੀਆਂ ਵੀ ਦਿੱਤੀਆਂ ਉਹਨਾਂ ਕਿਹਾ ਕਿ ਹਰਿਆਣਾ ਪ੍ਰਸ਼ਾਸਨ ਜਬਰੀ ਦਬਾਅ ਬਣਾ ਰਿਹਾ ਹੈ। ਅਤੇ ਕਿਹਾ ਹੈ ਕਿ ਇਸ ਤੋਂ ਇਲਾਵਾ ਡਾਕਟਰਾਂ ਦੀ ਰਿਪੋਰਟ ਅਨੁਸਾਰ 200 ਤੋਂ ਵੱਧ ਕਿਸਾਨ ਹਰਿਆਣਾ ਪ੍ਰਸ਼ਾਸਨ ਵੱਲੋਂ ਜ਼ਖਮੀ ਕੀਤੇ ਗਏ ਹਨ।

ABOUT THE AUTHOR

...view details