ਕਿਸਾਨਾਂ ਵੱਲੋਂ ਰੇਲਵੇ ਅੰਬਾਲਾ-ਬਠਿੰਡਾ ਰੇਲ ਮਾਰਗ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਬਰਨਾਲਾ:ਕਿਸਾਨ ਜੱਥੇਬੰਦੀਆਂ ਵਲੋਂ ਅੱਜ ਬਰਨਾਲਾ ਵਿਖੇ ਦੋ ਥਾਵਾਂ ਉਪਰ ਰੇਲਵੇ ਲਾਈਨ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਦੇ ਰੇਲਵੇ ਸਟੇਸ਼ਨ ਉਪਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਸਟੇਸ਼ਨ ਤੋਂ ਕੁੱਝ ਦੂਰੀ ਉਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਬੀਕੇਯੂ ਡਕੌਂਦਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਧਰਨਾ ਲਗਾਇਆ ਗਿਆ। ਕਿਸਾਨਾਂ ਵਲੋਂ ਇਹ ਪ੍ਰਦਰਸ਼ਨ ਹਰਿਆਣਾ ਪੁਲਿਸ ਦੀ ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਕਿਸਾਨਾਂ ਤੇ ਕੀਤੇ ਤਸ਼ੱਦਦ ਦੇ ਰੋਸ ਵਲੋਂ ਕੀਤਾ ਗਿਆ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਕਿਸਾਨ ਰੇਲਵੇ ਲਾਈਨਾਂ ਉਪਰ ਪ੍ਰਦਰਸ਼ਨ ਕਰਨਗੇ।
ਕਿਸਾਨਾਂ ਵੱਲੋਂ ਰੇਲਵੇ ਅੰਬਾਲਾ-ਬਠਿੰਡਾ ਰੇਲ ਮਾਰਗ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀਆਂ ਪੰਜ ਕਿਸਾਨ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਬੀਕੇਯੂਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਦੋਆਬਾ ਅਤੇ ਭਾਕਿਯੂ ਮਾਲਵਾ ਵਲੋਂ ਰੇਲ ਰੋਕੋ ਤਹਿਤ ਸੰਘਰਸ਼ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹਰਿਆਣਾ ਦੇ ਬਾਰਡਰ ਉਪਰ ਦਿੱਲੀ ਜਾਣ ਲਈ ਬੈਠੇ ਕਿਸਾਨਾਂ ਉਪਰ ਕੀਤੇ ਗਏ ਅੱਤਿਆਚਾਰ ਦੇ ਰੋਸ ਵਜੋਂ ਅੱਜ ਪੰਜਾਬ ਵਿੱਚ ਵੱਖ ਵੱਖ ਥਾਵਾਂ ਉਪਰ ਰੇਲਾਂ ਰੋਕੀਆਂ ਗਈਆਂ ਹਨ।
ਕਿਸਾਨਾਂ ਵੱਲੋਂ ਰੇਲਵੇ ਅੰਬਾਲਾ-ਬਠਿੰਡਾ ਰੇਲ ਮਾਰਗ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਦਿੱਲੀ ਜਾਣ ਵਾਲੀਆਂ ਜੱਥੇਬੰਦੀਆਂ ਨਾਲ ਉਹਨਾਂ ਦੇ ਭਾਵੇਂ ਮੱਤਭੇਵ ਹਨ, ਪ੍ਰੰਤੂ ਮੰਗਾਂ ਸਭ ਦੀਆਂ ਸਾਂਝੀਆਂ ਹੀ ਹਨ। ਕਿਸਾਨਾਂ ਨੂੰ ਫ਼ਸਲਾਂ ਉਪਰ ਐਮਐਸਪੀ ਖ਼ਰੀਦ ਦੀ ਗਾਰੰਟੀ ਦਾ ਮੁੱਖ ਮੁੱਦਾ ਹੈ। ਜਿਸਨੂੰ ਪੂਰਾ ਕਰਵਾਉਣ ਲਈ ਕਿਸਾਨ ਜੱਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ। ਪਰ ਸਰਕਾਰ ਸ਼ਾਂਤਮਈ ਸੰਘਰਸ਼ ਤਹਿਤ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਦੇ ਨਾਲ ਨਾਲ ਉਹਨਾਂ ਉਪਰ ਅੱਥਰੂ ਗੈਸ ਛੱਡ ਕੇ ਲਾਠੀਚਾਰਜ ਕਰ ਰਹੀ ਹੈ, ਗੋਲੀਆਂ ਮਾਰ ਰਹੀ ਹੈ। ਇੱਕ ਕਿਸਾਨ ਦੇ ਗੋਲੀ ਮਾਰ ਕੇ ਸ਼ਹੀਦ ਵੀ ਕਰ ਦਿੱਤਾ ਹੈ।
ਕਿਸਾਨਾਂ ਵੱਲੋਂ ਰੇਲਵੇ ਅੰਬਾਲਾ-ਬਠਿੰਡਾ ਰੇਲ ਮਾਰਗ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਉਹਨਾਂ ਕੇਂਦਰ ਸਰਕਾਰ ਦੀ ਦਾਲਾਂ ਉਪਰ ਐਮਐਸਪੀ ਦੀ ਪਰਪੋਜ਼ਲ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਸਰਕਾਰ ਕੇਂਦਰ ਸਰਕਾਰ ਕਣਕ-ਝੋਨੇ ਦੀ ਐਮਐਸਪੀ ਬੰਦ ਕਰਨ ਦੀ ਤਿਆਰੀ ਵਿੱਚ ਹੈ। ਇਹਨਾਂ ਫ਼ਸਲਾਂ ਦੀ ਐਮਐਸਪੀ ਨਾਲ ਪੰਜਾਬ ਦੇ ਕਿਸਾਨਾ ਦੀ ਹਾਲਤ ਕੁੱਝ ਚੰਗੀ ਹੈ। ਉਹਨਾਂ ਕਿਹਾ ਕਿ ਐਮਐਸਪੀ ਦੀ ਲੜਾਈ ਬਹੁਤੀ ਸੌਖੀ ਨਹੀਂ ਹੈ, ਪਰ ਕਿਸਾਨ ਜੱਥੇਬੰਦੀਆਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਤੱਕ ਪਿੱਛੇ ਨਹੀਂ ਹੱਟਣਗੇ।
ਕਿਸਾਨਾਂ ਵੱਲੋਂ ਰੇਲਵੇ ਅੰਬਾਲਾ-ਬਠਿੰਡਾ ਰੇਲ ਮਾਰਗ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਉਹਨਾਂ ਕਿਹਾ ਕਿ ਜਿਨ੍ਹਾਂ ਸਮਾਂ ਭਾਰਤ ਡਬਲਯੂਟੀਓ ਵਿੱਚੋਂ ਬਾਹਰ ਨਹੀਂ ਆਉਂਦਾ, ਉਨਾਂ ਸਮਾਂ ਐਮਐਸਪੀ ਦੀ ਗਾਰੰਟੀ ਮਿਲਣ ਅੰਸਭਵ ਹੈ। ਇਸ ਕਰਕੇ ਕਿਸਾਨ ਜੱਥੇਬੰਦੀਆਂ ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਆਉਣ ਲਈ ਲਗਾਤਾਰ ਮੰਗ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਅੱਜ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲ ਮਾਰਗ ਜਾਮ ਰਹਿਣਗੇ।