ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅੱਜ 19ਵਾਂ ਦਿਨ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸਰਹੱਦਾਂ ਉੱਤੇ ਡਟੇ ਹੋਏ ਹਨ। ਅੱਜ ਪੰਜਾਬ ਦੇ ਕਲਾਕਾਰ ਕਿਸਾਨਾਂ ਦਾ ਸਮਰਥਨ ਕਰਨ ਲਈ ਸਰਹੱਦ 'ਤੇ ਪਹੁੰਚਣਗੇ। ਪੰਜਾਬੀ ਕਲਾਕਾਰਾਂ ਨੇ ਪਿਛਲੀ ਕਿਸਾਨ ਲਹਿਰ ਨੂੰ ਬਹੁਤ ਬਲ ਦਿੱਤਾ ਸੀ ਅਤੇ ਨੌਜਵਾਨਾਂ ਨੂੰ ਜੋੜਨ ਦਾ ਕੰਮ ਕੀਤਾ ਸੀ। ਦੱਸ ਦਈਏ ਕਿ ਸਥਿਤੀ ਤਣਾਅ ਪੂਰਨ ਦੇਖ ਫਿਲਹਾਲ ਕਿਸਾਨਾਂ ਨੇ ਦਿੱਲੀ ਕੂਚ ਦਾ ਫੈਸਲਾ ਮੁਅੱਤਲ ਕਰ ਦਿੱਤਾ ਹੈ।
ਡੱਬਵਾਲੀ ਬਾਰਡਰ 'ਤੇ ਧਰਨਾ ਲਗਾਉਣਗੇ ਕਿਸਾਨ:ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਹੁਣ ਸ਼ੰਭੂ-ਖਨੌਰੀ ਸਰਹੱਦ ਦੇ ਨਾਲ-ਨਾਲ ਡੱਬਵਾਲੀ ਸਰਹੱਦ ’ਤੇ ਵੀ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ। ਇਸ ਦੌਰਾਨ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਇੱਕ ਮੰਚ ’ਤੇ ਇਕੱਠੇ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 3 ਮਾਰਚ ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਤੋਂ ਬਾਅਦ ਹੀ ਅਗਲੇ ਰਣਨੀਤੀ ਬਾਰੇ ਖੁਲਾਸਾ ਕੀਤਾ ਜਾਵੇਗਾ।