ਪੰਜਾਬ

punjab

ETV Bharat / state

ਐਕਸ਼ਨ ਦੀ ਤਿਆਰੀ 'ਚ ਕਿਸਾਨ ਜਥੇਬੰਦੀਆਂ, ਸਾਂਸਦਾਂ ਨੂੰ ਦੇਣਗੇ ਮੰਗ ਪੱਤਰ ਤੇ DC-SSP ਦਫ਼ਤਰਾਂ ਦਾ ਕਰਨਗੇ ਘਿਰਾਓ - Kissan Dharna in Shambu Border - KISSAN DHARNA IN SHAMBU BORDER

ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਧਰਨਾ ਲਾਈ ਬੈਠੇ ਹਨ। ਇਸ ਦੇ ਚੱਲਦੇ ਹੁਣ ਉਨ੍ਹਾਂ ਵਲੋਂ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦੇ ਉਨ੍ਹਾਂ ਵਲੋਂ ਭਾਜਪਾ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਅਤੇ ਆਜ਼ਾਦ ਲੋਕ ਸਭਾ ਮੈਂਬਰਾਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ।

ਐਕਸ਼ਨ ਦੀ ਤਿਆਰੀ 'ਚ ਕਿਸਾਨ ਜਥੇਬੰਦੀਆਂ
ਐਕਸ਼ਨ ਦੀ ਤਿਆਰੀ 'ਚ ਕਿਸਾਨ ਜਥੇਬੰਦੀਆਂ (ETV BHARAT)

By ETV Bharat Punjabi Team

Published : Jul 7, 2024, 10:13 AM IST

ਐਕਸ਼ਨ ਦੀ ਤਿਆਰੀ 'ਚ ਕਿਸਾਨ ਜਥੇਬੰਦੀਆਂ (ETV BHARAT)

ਚੰਡੀਗੜ੍ਹ: ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਐਕਸ਼ਨ ਦੀ ਤਿਆਰੀ ਕਰ ਲਈ ਹੈ। ਜਿਸ ਸਬੰਧੀ ਸ਼ੰਭੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵੀ ਹੋ ਚੁੱਕੀ ਹੈ ਤੇ ਹੁਣ ਉਨ੍ਹਾਂ ਵਲੋਂ ਤਿੰਨ ਪ੍ਰੋਗਰਾਮਾਂ ਸਬੰਧੀ ਫੈਂਸਲੇ ਲੈਂਦਿਆਂ ਰਣਨੀਤੀ ਬਣਾਈ ਗਈ ਹੈ।

ਕਿਸਾਨ ਮੀਟਿੰਗ 'ਚ ਤਿੰਨ ਪ੍ਰੋਗਰਾਮ: ਇਸ 'ਚ ਕਿਸਾਨ ਜਥੇਬੰਦੀਆਂ ਵਲੋਂ 8 ਜੁਲਾਈ ਨੂੰ ਭਾਜਪਾ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਅਤੇ ਆਜ਼ਾਦ ਲੋਕ ਸਭਾ ਮੈਂਬਰਾਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤੇ ਸੰਸਦ 'ਚ ਕਿਸਾਨੀ ਮੰਗਾਂ ਦਾ ਪ੍ਰਾਈਵੇਟ ਬਿੱਲ ਲਿਆਉਣ ਸੰਬੰਧੀ ਅਪੀਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਵਲੋਂ 12 ਜੁਲਾਈ ਨੂੰ ਨੌਜਵਾਨ ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਡੀਸੀ,ਐਸ.ਐਸ.ਪੀ ਦਫਤਰ ਬਠਿੰਡਾ ਅਤੇ 17 ਜੁਲਾਈ ਨੂੰ ਨਵਦੀਪ ਸਿੰਘ ਜਲਵੇੜਾ ਦੀ ਰਿਹਾਈ ਲਈ SP ਦਫਤਰ ਅੰਬਾਲਾ ਦਾ ਘਿਰਾਓ ਕੀਤਾ ਜਾਵੇਗਾ।

ਸਾਂਸਦਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ: ਇਸ ਸਬੰਧੀ ਕਿਸਾਨ ਆਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੰਭੂ ਬਾਰਡਰ 'ਤੇ ਹੋਈ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ 8 ਜੁਲਾਈ ਨੂੰ ਪੂਰੇ ਭਾਰਤ 'ਚ ਭਾਜਪਾ ਦੇ ਸਾਂਸਦਾਂ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਐਮਪੀ ਅਤੇ ਆਜ਼ਾਦ ਲੋਕ ਸਭਾ ਮੈਂਬਰਾਂ ਨੂੰ ਕਿਸਾਨ ਜਥੇਬੰਦੀਆਂ ਮੰਗ ਪੱਤਰ ਦੇਣਗੀਆਂ। ਉਨ੍ਹਾਂ ਕਿਹਾ ਕਿ ਇਹ ਮੰਗ ਪੱਤਰ ਕੋਈ ਚਾਰ-ਪੰਜ ਕਿਸਾਨਾਂ ਵਲੋਂ ਜਾ ਕੇ ਨਹੀਂ ਦਿੱਤਾ ਜਾਵੇਗਾ, ਸਗੋਂ ਸਾਂਸਦ ਦੀ ਰਿਹਾਇਸ਼ ਤੋਂ ਕੁਝ ਦੂਰੀ 'ਤੇ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਕਰਕੇ ਇਹ ਮੰਗ ਪੱਤਰ ਸੌਂਪੇ ਜਾਣਗੇ। ਉਨ੍ਹਾਂ ਕਿਹਾ ਕਿ ਮੰਗ ਪੱਤਰ ਦੇਣ ਦੇ ਕਾਰਨ ਹੈ ਕਿ ਮੋਰਚੇ ਦੀਆਂ 12 ਮੰਗਾਂ ਸਬੰਧੀ ਜੋ ਸਾਂਸਦ ਕਿਸਾਨਾਂ ਪ੍ਰਤੀ ਹਮਦਰਦੀ ਕਰਦੇ ਹਨ ਤਾਂ ਸੰਸਦ 'ਚ ਇਹ ਮੰਗ ਕਰਨ ਕਿ ਕਿਸਾਨਾਂ ਸਬੰਧੀ ਪ੍ਰਾਈਵੋਟ ਬਿੱਲ ਲੈਕੇ ਆਉਂਦਾ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਪਤਾ ਲੱਗੇਗਾ ਕਿ ਕਿਸਾਨਾਂ ਨਾਲ ਕਿੰਨੇ ਐਮਪੀ ਖੜੇ ਹੁੰਦੇ ਹਨ ਅਤੇ ਕਿੰਨੇ ਅੰਬਾਨੀ-ਅਡਾਨੀ ਨਾਲ ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਖੜਦੇ ਹਨ।

ਬਠਿੰਡਾ ਡੀਸੀ ਤੇ ਐਸਐਸਪੀ ਦਫ਼ਤਰ ਦਾ ਘਿਰਾਓ: ਇਸ ਦੇ ਨਾਲ ਹੀ ਕਿਸਾਨ ਆਗੂ ਨੇ ਕਿਹਾ ਕਿ ਖਨੌਰੀ ਬਾਰਡਰ 'ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਸ਼ਹੀਦ ਹੋਇਆ ਸੀ, ਜਿਸ 'ਚ ਸਰਕਾਰ ਨੇ ਸਾਡੀਆਂ ਕਈ ਮੰਗਾਂ ਮੰਨੀਆਂ ਸਨ ਤੇ ਕਈ ਮੀਟਿੰਗਾਂ ਵੀ ਪ੍ਰਸ਼ਾਸਨ ਨਾਲ ਹੋਈਆਂ ਹਨ ਪਰ ਮੰਗਾਂ ਮੰਨਣ ਦੇ ਬਾਵਜੂਦ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਤੇ ਨਾ ਹੀ ਮੰਗਾਂ 'ਤੇ ਅਮਲ ਕੀਤਾ ਗਿਆ, ਜਿਸ 'ਚ ਪਰਿਵਾਰ ਨੂੰ ਨਾ ਤਾਂ ਇੱਕ ਕਰੋੜ ਦੀ ਸਹਾਇਤਾ ਰਾਸ਼ੀ ਮਿਲੀ ਤੇ ਨਾ ਹੀ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਮਿਲੀ ਹੈ, ਇਸ ਤੋਂ ਇਲਾਵਾ ਵਿਧਾਨਸਭਾ 'ਚ ਨੌਜਵਾਨ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਮਤਾ ਵੀ ਨਹੀਂ ਲਿਆਉਂਦਾ ਗਿਆ। ਜਿਸ ਦੇ ਚੱਲਦੇ 12 ਜੁਲਾਈ ਨੂੰ ਬਠਿੰਡਾ 'ਚ ਲੱਖਾਂ ਦੀ ਗਿਣਤੀ 'ਚ ਕਿਸਾਨਾਂ ਦਾ ਇਕੱਠ ਕਰਕੇ ਡੀਸੀ ਅਤੇ ਐਸਐਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਤਾਂ ਜੋ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਜਾਗ ਸਕੇ। ਉਨ੍ਹਾਂ ਕਿਹਾ ਕਿ ਮਿੰਨੀ ਸਕੱਤਰੇਤ ਸਾਰਾ ਹੀ ਟਰਾਲੀਆਂ ਦੇ ਨਾਲ ਸੀਲ ਕੀਤਾ ਜਾਵੇਗਾ ਤੇ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਉਥੋਂ ਨਹੀਂ ਉਠਾਂਗੇ।

ਅੰਬਾਲਾ ਐਸਪੀ ਦਫ਼ਤਰ ਅੱਗੇ ਮੋਰਚਾ:ਇਸ ਤੋਂ ਇਲਾਵਾ ਕਿਸਾਨ ਆਗੂ ਨੇ ਕਿਹਾ ਕਿ ਵਾਟਰ ਕੈਨਨ ਵਾਲਾ ਨੌਜਵਾਨ ਨਵਦੀਪ ਜਲਵੇੜਾ ਜਿਸ ਦੀ ਰਿਹਾਈ ਲਈ 17 ਜੁਲਾਈ ਨੂੰ ਐਸਪੀ ਅੰਬਾਲਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਨੌਜਵਾਨ 'ਤੇ ਝੂਠੇ ਕੇਸ ਦਰਜ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨਵਦੀਪ 'ਤੇ 16 ਤੋਂ 17 ਝੂਠੇ ਕੇਸ ਪਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਭਾਨਾ ਸਿੱਧੂ ਦੀ ਰਿਹਾਈ ਲਈ ਧਰਨਾ ਸੀ ਤਾਂ ਨਵਦੀਪ ਨੇ ਨੌਜਵਾਨਾਂ ਨੂੰ ਕਿਸਾਨੀ ਮੰਗਾਂ ਲਈ ਦਿੱਲੀ ਜਾਣ ਦੀ ਅਪੀਲ ਕੀਤੀ ਸੀ ਤੇ ਇਸ ਦੇ ਚੱਲਦੇ ਨੌਜਵਾਨ ਵੱਡੀ ਗਿਣਤੀ 'ਚ ਕਿਸਾਨ ਧਰਨੇ 'ਚ ਆਏ ਵੀ ਸੀ। ਉਨ੍ਹਾਂ ਅਪੀਲ ਕੀਤੀ ਕਿ 17 ਜੁਲਾਈ ਨੂੰ ਸਾਰੇ ਆਪਣੇ ਸਾਧਨਾਂ ਜਾਂ ਬੱਸਾਂ ਤੇ ਟ੍ਰੇਨਾਂ ਰਾਹੀ ਅੰਬਾਲਾ ਜ਼ਰੂਰ ਪੁੱਜਣ ਤਾਂ ਜੋ ਪ੍ਰਸ਼ਾਸਨ ਦੀ ਵਧੀਕੀ ਖਿਲਾਫ਼ ਆਵਾਜ਼ ਚੁੱਕ ਸਕੀਏ।

ABOUT THE AUTHOR

...view details