ਵੀਡੀਓ ਦਾ ਰੁਲਦੂ ਸਿੰਘ ਮਾਨਸਾ ਦੱਸਿਆ ਅਸਲੀ ਸੱਚ (ETV Bharat Mansa) ਮਾਨਸਾ :ਪਿਛਲੇ ਕਈ ਦਿਨ੍ਹਾਂ ਤੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਰਨਾਲ ਦੇ ਨਜ਼ਦੀਕ ਦਿੱਲੀ ਹਾਈਵੇ 'ਤੇ ਇੱਕ ਫਾਈਵ ਸਟਾਰ ਹੋਟਲ ਦਿਖਾਇਆ ਜਾ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫਾਈਵ ਸਟਾਰ ਹੋਟਲ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਹੈ ਅਤੇ ਉਨਾਂ ਨੇ ਇਹ ਹੋਟਲ ਕਰੋੜਾਂ ਰੁਪਏ ਲਗਾ ਕੇ ਇਸ ਨੂੰ ਬਣਾਇਆ ਹੈ ਜੋ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਪੈਸਾ ਇਕੱਠਾ ਹੋਇਆ ਸੀ। ਉਸ ਪੈਸਿਆਂ ਦੇ ਵਿੱਚੋਂ ਰੁਲਦੂ ਸਿੰਘ ਮਾਨਸਾ ਨੇ ਇਹ ਫਾਈਵ ਸਟਾਰ ਸਟਾਰ ਹੋਟਲ ਬਣਾਇਆ ਹੈ।
ਵੀਡੀਓ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ ਵਿੱਚ ਖਾਣਾ ਵੀ ਬਹੁਤ ਮਹਿੰਗਾ ਹੈ ਅਤੇ ਪੰਜਾਬੀਆਂ ਦੇ ਲਈ ਉਹਨਾਂ ਵੱਲੋਂ ਇਸ ਦੇ ਵਿੱਚ ਰਿਆਤ ਕਰਨ ਦੀ ਰੁਲਦੂ ਸਿੰਘ ਮਾਨਸਾ ਤੋਂ ਮੰਗ ਕੀਤੀ ਹੈ, ਇਸ ਦੇ ਨਾਲ ਹੀ ਉਹਨਾਂ ਰੁਲਦੂ ਸਿੰਘ ਮਾਨਸਾ ਨੂੰ ਇਸ ਵੀਡੀਓ ਦੇ ਵਿੱਚ ਵਧਾਈਆਂ ਵੀ ਦਿੱਤੀਆਂ ਗਈਆਂ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਤੋਂ ਬਾਅਦ ਮਾਨਸਾ ਦੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਹਨਾਂ ਦਾ ਕੋਈ ਵੀ ਫਾਈਵ ਸਟਾਰ ਹੋਟਲ ਨਹੀਂ ਹੈ ਅਤੇ ਨਾ ਹੀ ਮਾਨਸਾ ਤੋਂ ਬਾਹਰ ਕਿਤੇ ਵੀ ਉਹਨਾਂ ਦੀ ਕੋਈ ਪ੍ਰੋਪਰਟੀ ਹੈ। ਉਹਨਾਂ ਦੱਸਿਆ ਕਿ ਉਹਨਾਂ ਕੋਲ ਮਹਿਜ 10 ਏਕੜ ਜਮੀਨ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਕੋਲ ਹੋਰ ਕੁਝ ਵੀ ਨਹੀਂ। ਉਹਨਾਂ ਕਿਹਾ ਕਿ ਇਹ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਕਿਸੇ ਵਿਅਕਤੀ ਵੱਲੋਂ ਵੀਡੀਓ ਪਾਈ ਗਈ ਹੈ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਰਹੀਆਂ ਹਨ, ਜਿਸ ਦੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਉਹਨਾਂ ਦੀ ਫੋਟੋ ਵਾਇਰਲ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਰੁਲਦੂ ਸਿੰਘ ਮਾਨਸਾ ਨੇ ਖੁਦਕੁਸ਼ੀ ਕਰ ਲਈ ਹੈ। ਉਹਨਾਂ ਕਿਹਾ ਕਿ ਇਸ ਵਿਅਕਤੀ ਦਾ ਪਤਾ ਲਗਾਉਣ ਦੇ ਲਈ ਉਹਨਾਂ ਵੱਲੋਂ ਮਾਨਸਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਰਹੀ ਹੈ ਤਾਂ ਕਿ ਅਜਿਹੇ ਵਿਅਕਤੀਆਂ ਤੇ ਕਾਰਵਾਈ ਕੀਤੀ ਜਾ ਸਕੇ।