ਹੈਦਰਾਬਾਦ: ਸਰਪੰਚੀ ਚੋਣਾਂ ਦੌਰਾਨ ਹੋਏ ਗੁਰਪ੍ਰੀਤ ਸਿੰਘ ਦੇ ਕਤਲ ਦਾ ਮਾਮਲਾ ਲਗਤਾਰ ਗਰਮਾਉਂਦਾ ਜਾ ਰਿਹਾ ਹੈ।ਹੁਣ ਇਸ ਮਾਮਲੇ 'ਚ ਗੈਂਗਸਟਰ ਦੀ ਐਂਟਰੀ ਹੋਈ ਹੈ।ਗੈਂਗਸਟਰ ਅਰਸ਼ ਡੱਲਾ ਨੇ ਪੰਜਾਬ ਪੁਲਿਸ ਦੇ ਦਾਅਵਿਆਂ ਨੂੰ ਝੂਠਾ ਦੱਸਿਆ।ਅੱਤਵਾਦੀ ਅਰਸ਼ ਡੱਲਾ ਦੀ ਇੱਕ ਕਥਿਤ ਆਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ “ਵਾਰਿਸ ਪੰਜਾਬ ਦੇ” ਦੇ ਮੁਖੀ ਅਤੇ ਖਡੂਰ ਸਾਹਿਬ ਸੀਟ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਦੀ ਸ਼ਮੂਲੀਅਤ ਬਾਰੇ ਕੀਤੇ ਗਏ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਗਿਆ ਹੈ।
ਗੈਂਗਸਟਰ ਦੀ ਵੀਡੀਓ ਵਾਇਰਲ
ਗੈਂਗਸਟਰ ਆਡੀਓ 'ਚ ਆਪਣੀ ਪਛਾਣ ਅਰਸ਼ ਡੱਲਾ ਦੱਸ ਰਿਹਾ ਹੈ।ਆਡੀਓ 'ਚ ਕਿਹਾ ਗਿਆ ਕਿ "ਗੁਰਪ੍ਰੀਤ ਦੇ ਕਤਲ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਕੋਈ ਭੂਮਿਕਾ ਨਹੀਂ ਹੈ। ਹਾਲਾਂਕਿ ਈਟੀਵੀ ਉਕਤ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਉਕਤ ਆਡੀਓ ਡੀਜੀਪੀ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਵਾਇਰਲ ਹੋ ਰਹੀ ਹੈ। ਡੱਲਾ ਨੇ ਕਿਹਾ- ਅਸੀਂ ਗੁਰਪ੍ਰੀਤ ਨੂੰ ਮਾਰਿਆ, ਕਿਸੇ ਹੋਰ ਨੇ ਨਹੀਂ।ਉਸ ਨੇ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਉਸ ਦੇ ਕਤਲ ਕੇਸ ਵਿੱਚ ਜੋੜਿਆ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਨਾਜਾਇਜ਼ ਹੈ। ਮੈਂ ਇਸ ਘਟਨਾ ਨੂੰ ਆਪਣੀ ਜ਼ਿੰਮੇਵਾਰੀ 'ਤੇ ਅੰਜਾਮ ਦਿੱਤਾ ਹੈ। ਕਿਸੇ ਹੋਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਉਸ ਨੇ ਕਿਹਾ ਕਿ ਗੁਰਪ੍ਰੀਤ ਨੇ ਇਕ ਬਜ਼ੁਰਗ ਦੀਆਂ ਫੋਟੋਆਂ ਐਡਿਟ ਕੀਤੀਆਂ ਸਨ , ਅਸੀਂ ਉਸ ਨੂੰ ਸਮਝਾਇਆ ਵੀ ਪਰ ਉਸ ਨੇ ਆ ਕੰਮ ਨਹੀਂ ਛੱਡਿਆ।"
ਗੁਰਪ੍ਰੀਤ ਦੇ ਕਤਲ 'ਚ ਵੱਡਾ ਖੁਲਾਸਾ (etv bharat) ਕਿਉਂ ਕੀਤਾ ਗੁਰਪ੍ਰੀਤ ਦਾ ਕਤਲ?
ਡੱਲਾ ਨੇ ਅੱਗੇ ਕਿਹਾ - "ਉਸਦਾ ਕਤਲ ਕੀਤਾ ਗਿਆ ਸੀ ਕਿਉਂਕਿ ਜਦੋਂ ਅਸੀਂ 6 ਮਹੀਨੇ ਪਹਿਲਾਂ ਫੋਨ ਕੀਤਾ ਸੀ ਤਾਂ ਮੇਰੇ ਨਾਲ ਬਦਸਲੂਕੀ ਕੀਤੀ ਗਈ ਸੀ। ਗੁਰਪ੍ਰੀਤ ਨੇ ਔਰਤਾਂ ਦੀਆਂ ਗਲਤ ਫੋਟੋਆਂ ਐਡਿਟ ਕੀਤੀਆਂ ਸਨ। ਇਸੇ ਲਈ ਬੁਲਾਇਆ ਗਿਆ। ਮੈਨੂੰ ਇਸ ਬਾਰੇ ਸ਼ਿਕਾਇਤ ਮਿਲੀ ਸੀ। ਜਿਸ ਕਾਰਨ ਅਸੀਂ ਕੰਮ ਕਰਵਾ ਲਿਆ। ਡੱਲਾ ਨੇ ਕਿਹਾ ਕਿ ਗੁਰਪ੍ਰੀਤ ਕੋਈ ਫਿਰਕੂ ਵਿਅਕਤੀ ਨਹੀਂ ਸੀ, ਜੇਕਰ ਅਜਿਹਾ ਹੁੰਦਾ ਤਾਂ ਬੇਅਦਬੀ ਕਰਨ ਵਾਲਿਆਂ ਨੂੰ ਜਾ ਕੇ ਮਾਰ ਦਿੰਦਾ। ਗੈਂਗਸਟਰ ਨੇ ਆਖਿਆ ਸਾਨੂੰ ਕਿਸੇ ਦੇ ਮੈਡਲ ਦੀ ਲੋੜ ਨਹੀਂ, ਅਸੀਂ ਬੁਰੇ ਹਾਂ ਅਤੇ ਮਾੜੇ ਹੀ ਰਹਾਂਗੇ। ਅਸੀਂ ਆਪਣੇ ਭਾਈਚਾਰੇ ਲਈ ਜੋ ਵੀ ਕਰ ਸਕਦੇ ਹਾਂ, ਕਰਾਂਗੇ। ਦੀਪ ਸਿੱਧੂ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰਦਾ ਸੀ ਅਤੇ ਗੁਰਪ੍ਰੀਤ ਉਨ੍ਹਾਂ ਲੋਕਾਂ ਨੂੰ ਗਲਤ ਕਹਿੰਦਾ ਸੀ ਜੋ ਸਮਾਜ ਲਈ ਕੰਮ ਕਰ ਰਹੇ ਹਨ।"
ਡੀਜੀਪੀ ਨੇ ਕਤਲ ਅੰਮ੍ਰਿਤਪਾਲ ਦੀ ਸ਼ਮੂਲੀਅਤ ਦਾ ਕੀਤਾ ਸੀ ਜ਼ਿਕਰ
ਗੁਰਪ੍ਰੀਤ ਦੇ ਕਤਲ 'ਚ ਵੱਡਾ ਖੁਲਾਸਾ (etv bharat) ਕਾਬਲੇਜ਼ਿਕਰ ਹੈ ਕਿ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਸੀ ਕਿ ਇਸ ਮਾਮਲੇ ਦਾ ਮਾਸਟਰਮਾਈਂਡ ਅੱਤਵਾਦੀ ਅਰਸ਼ਦੀਪ ਸਿੰਘ ਡੱਲਾ ਹੈ। ਸਾਰੀ ਜਾਂਚ ਤੱਥਾਂ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਇਸ ਕਤਲ ਲਈ ਕਈ ਗਰੁੱਪ ਬਣਾਏ ਗਏ ਸਨ। ਸਾਰੇ ਗਰੁੱਪਾਂ ਨੂੰ ਵੱਖ-ਵੱਖ ਕੰਮ ਸੌਂਪੇ ਗਏ ਸਨ। ਮ੍ਰਿਤਕ ਗੁਰਪ੍ਰੀਤ ਵਾਰਿਸ ਪੰਜਾਬ ਜਥੇਬੰਦੀ ਨਾਲ ਵੀ ਜੁੜਿਆ ਹੋਇਆ ਸੀ। ਉਹ ਸੰਸਥਾ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸੀ। ਜਦੋਂ ਦੀਪ ਸਿੱਧੂ ਇਸ ਸੰਸਥਾ ਨੂੰ ਚਲਾ ਰਿਹਾ ਸੀ ਤਾਂ ਉਹ ਕੈਸ਼ੀਅਰ ਦੀ ਭੂਮਿਕਾ ਨਿਭਾ ਰਿਹਾ ਸੀ। ਹਾਲਾਂਕਿ ਜਦੋਂ ਅੰਮ੍ਰਿਤਪਾਲ ਨੂੰ ਸੰਸਥਾ ਦੀ ਜ਼ਿੰਮੇਵਾਰੀ ਸੌਂਪੀ ਗਈ ਤਾਂ ਦੋਵਾਂ ਵਿਚਾਲੇ ਮਤਭੇਦ ਪੈਦਾ ਹੋ ਗਏ। ਗੁਰਪ੍ਰੀਤ ਦੇ ਕਤਲ ਵਿੱਚ ਅੰਮ੍ਰਿਤਪਾਲ ਦੀ ਭੂਮਿਕਾ ਸਾਹਮਣੇ ਆਈ ਹੈ। ਸਾਰੀ ਜਾਂਚ ਤੱਥਾਂ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। ਜੇਕਰ ਲੋੜ ਪਈ ਤਾਂ ਅੰਮ੍ਰਿਤਪਾਲ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਕੀ ਮੋੜ ਆਵੇਗਾ।