ਲੋਕਾਂ 'ਤੇ ਰੋਹਬ ਝਾੜਨ ਵਾਲੀ ਨਕਲੀ ਮਹਿਲਾ ਇੰਸਪੈਕਟਰ ਚੜ੍ਹੀ ਪੁਲਿਸ ਅੜਿੱਕੇ ਅੰਮ੍ਰਿਤਸਰ:ਅਕਸਰ ਹੀ ਪੰਜਾਬ ਪੁਲਿਸ ਆਪਣੇ ਠਾਠ-ਬਾਠ ਤੋਂ ਜਾਣੀ ਜਾਂਦੀ ਹੈ ਅਤੇ ਕਈ ਲੋਕ ਆਪਣੇ ਰਿਸ਼ਤੇਦਾਰਾਂ ਦਾ ਪੰਜਾਬ ਪੁਲਿਸ 'ਚ ਹੋਣ ਦੇ ਨਾਤੇ ਨਾਜਾਇਜ਼ ਫਾਇਦਾ ਵੀ ਚੁੱਕਦੇ ਹਨ। ਲੇਕਿਨ ਅੰਮ੍ਰਿਤਸਰ ਵਿੱਚ ਇੱਕ ਵੱਖਰਾ ਹੀ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਨਕਲੀ ਮਹਿਲਾ ਇੰਸਪੈਕਟਰ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਪ੍ਰੈਸ ਕਾਨਫਰਸ ਕਰਕੇ ਦੱਸਿਆ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨਜ਼ਦੀਕ ਰਣਜੀਤ ਕੌਰ ਨਾਮਕ ਔਰਤ ਦੀ ਕਾਰ ਦਾ ਐਕਸੀਡੈਂਟ ਹੋਇਆ ਤਾਂ ਇਸ ਦੌਰਾਨ ਰਣਜੀਤ ਕੌਰ ਨਾਮਕ ਔਰਤ ਵੱਲੋਂ ਪੁਲਿਸ ਨੂੰ ਫੋਨ ਕਰਕੇ ਇਹ ਗੱਲ ਕਹੀ ਗਈ ਕਿ ਉਹ ਅੰਮ੍ਰਿਤਸਰ ਦਿਹਾਤੀ ਇਲਾਕੇ ਵਿੱਚ ਮਹਿਲਾ ਇੰਸਪੈਕਟਰ ਤਾਇਨਾਤ ਹੈ ਅਤੇ ਉਸਦੀ ਕਾਰ ਦਾ ਐਕਸੀਡੈਂਟ ਹੋਇਆ ਹੈ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਕਤ ਮਹਿਲਾ ਪੁਲਿਸ ਨੂੰ ਵੀ ਦਬਕੇ ਮਾਰਨ ਲੱਗੀ।
ਪੁਲਿਸ ਨੂੰ ਗੁਮਰਾਹ ਕਰ ਰਹੀ ਮੁਲਜ਼ਮ :ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਮਹਿਲਾ ਕਿਸੇ ਵੀ ਥਾਣੇ ਵਿੱਚ ਇੰਸਪੈਕਟਰ ਨਹੀਂ ਹੈ ਅਤੇ ਇਹ ਪੁਲਿਸ ਨੂੰ ਗੁਮਰਾਹ ਕਰ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਹਿਲਾ ਦੀ ਕਾਰ ਬੀਐਮਡਬਲਯੂ ਆਪਣੇ ਕਬਜ਼ੇ ਵਿੱਚ ਲੈ ਕੇ ਅਤੇ ਇਸ ਮਹਿਲਾ 'ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ, ਤਾਂ ਪਤਾ ਚੱਲਿਆ ਕਿ ਇਸ ਮਹਿਲਾ ਦੇ ਉੱਪਰ ਪਹਿਲਾਂ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਦੋ ਮਾਮਲੇ ਦਰਜ ਹਨ। ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਗਿਛ ਕੀਤੀ ਤੇ ਪਤਾ ਚੱਲਿਆ ਕਿ ਮਹਿਲਾ ਇੰਸਪੈਕਟਰ ਹੋਣ ਦਾ ਝੂਠ ਬੋਲ ਕੇ ਆਪਣੀ ਟੌਹਰ ਬਣਾਉਂਦੀ ਸੀ। ਫਿਲਹਾਲ ਪੁਲਿਸ ਵੱਲੋਂ ਇਸਨੂੰ ਗਿਰਫਤਾਰ ਕਰ ਲਿੱਤਾ ਗਿਆ ਹੈ।
ਔਰਤ ਨੇ ਮੰਨੀ ਗਲਤੀ:ਉੱਥੇ ਹੀ ਜਦੋਂ ਇਸ ਔਰਤ ਦਾ ਗੱਲਬਾਤ ਕੀਤੀ ਗਈ ਤਾਂ ਇਹ ਔਰਤ ਦਾ ਕਹਿਣਾ ਹੈ ਕਿ ਉਹ ਡਿਪਰੈਸ਼ਨ ਦੀ ਦਵਾਈ ਖਾ ਰਹੀ ਹੈ ਇਸ ਕਰਕੇ ਉਸ ਕੋਲੋਂ ਗਲਤੀ ਹੋਈ ਹੈ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਗਲਤੀ ਦਾ ਅਹਿਸਾਸ ਕਰਦੀ ਹਾਂ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਗਲਤੀ ਨਾ ਹੋਵੇ। ਇਸ ਦਾ ਲਈ ਮਾਫੀ ਵੀ ਮੰਗਦੀ ਹਾਂ। ਮਹਿਲਾ ਨੇ ਦੱਸਿਆ ਕਿ ਮੇਰਾ ਕੋਈ ਵੀ ਰਿਸ਼ਤੇਦਾਰ ਪੁਲਿਸ ਦੇ ਵਿੱਚ ਨਹੀਂ ਹੈ ਅਤੇ ਉਸਨੇ ਪੁਲਿਸ ਨੂੰ ਝੂਠੀ ਜਾਣਕਾਰੀ ਦਿੱਤੀ ਇਸ ਦੇ ਲਈ ਉਹ ਮੇਰੀ ਗਲਤੀ ਹੈ।
ਨਕਲੀ ਪੁਲਿਸ ਅਧਿਕਾਰੀ ਦੇ ਖਿਲਾਫ ਕਾਰਵਾਈ : ਇੱਥੇ ਦੱਸਣ ਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਰਾਤ ਨੂੰ ਇੱਕ ਮਹਿਲਾ ਔਰਤ ਵੱਲ ਦਾ ਐਕਸੀਡੈਂਟ ਕੀਤਾ ਗਿਆ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਖੁਦ ਹੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਬਰੀਕੀ ਦੇ ਨਾਲ ਜਾਂਚ ਕਰਦਿਆਂ ਹੋਇਆਂ ਇਸ ਮਹਿਲਾ ਨਕਲੀ ਪੁਲਿਸ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ।
ਇਸ ਅਸਲੀ ਨਕਲੀ ਪੁਲਿਸ ਦੇ ਖੇਡ ਵਿੱਚ ਇੱਕ ਗੱਲ ਤਾਂ ਸਾਫ ਹੈ ਕਿ ਲੋਕਾਂ ਦੀ ਰੱਖਿਆ ਕਰਨ ਅਤੇ ਇਨਸਾਫ ਦਵਾਉਣ ਵਾਲੀ ਪੁਲਿਸ ਹੁਣ ਆਪ ਹੀ ਭੰਬਲਭੁਸੇ ਵਿੱਚ ਹੈ ਕਿ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦਾ ਵਿਸ਼ਵਾਸ ਪੁਲਿਸ 'ਤੇ ਕਿਨਾਂ ਕੁ ਰਹਿ ਜਾਂਦਾ ਹੈ। ਉਥੇ ਹੀ ਪੁਲਿਸ ਵੱਲੋਂ ਉਕਤ ਨਕਲੀ ਪੁਲਿਸ ਇੰਸਪੈਕਟਰ ਖਿਲਾਫ ਕਾਰਵਾਈ ਤਹਿਤ ਕਿੰਨੇ ਖੁਲਾਸੇ ਹੁੰਦੇ ਹਨ। ਉਥੇ ਹੀ ਪੁਲਿਸ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਇਸ ਔਰਤ ਵੱਲੋਂ ਕਿਸੇ ਹੋਰ ਦੇ ਨਾਲ ਪੁਲਿਸ ਦੇ ਅਧਿਕਾਰੀ ਬਣ ਕੇ ਠੱਗੀ ਕੀਤੀ ਗਈ ਹੈ ਤਾਂ ਸਾਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕਿ ਅਸੀਂ ਮਾਮਲਾ ਦਰਜ ਕਰਕੇ ਇਸ ਖਿਲਾਫ ਹੋਰ ਸਖਤ ਕਾਰਵਾਈ ਕਰ ਸਕੀਏ।