ਪਠਾਨਕੋਟ : ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਹਰ ਇੱਕ ਸਿਹਤ ਸੁਵਿਧਾ ਦੇਣ ਦੀ ਗੱਲ ਆਖ ਰਹੀ ਹੈ। ਉੱਥੇ ਹੀ ਪਠਾਨਕੋਟ ਦਾ ਸਰਕਾਰੀ ਹਸਪਤਾਲ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਹੈ। ਜਿਸ ਦੇ ਵਿੱਚ ਲੋਕ ਖੱਜਲ ਖੁਆਰ ਹੁੰਦੇ ਨਜ਼ਰ ਆਉਂਦੇ ਰਹਿੰਦੇ ਹਨ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਉਸ ਵੇਲੇ ਪਠਾਨਕੋਟ ਸਰਕਾਰੀ ਹਸਪਤਾਲ ਵੇਖਣ ਨੂੰ ਮਿਲਿਆ ਹੈ, ਜਦੋਂ ਇਲਾਜ ਕਰਵਾਉਣ ਆਈ ਮਹਿਲਾ ਨਾਲ ਡਾਕਟਰ ਵਲੋਂ ਬਦਸਲੂਕੀ ਕੀਤੀ ਗਈ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਗਈ।
ਡਾਕਟਰ ਵਲੋਂ ਮਰੀਜਾਂ ਨਾਲ ਕੀਤੀ ਜਾ ਰਹੀ ਬਦਸਲੂਕੀ (ETV Bharat) ਮਰੀਜ ਨੂੰ ਆਪਣਾ ਬੱਚਾ ਕਮਰੇ ਤੋਂ ਬਾਹਰ ਛੱਡ ਕੇ ਆਉਣ ਲਈ ਕਿਹਾ
ਦੱਸ ਦਈਏ ਕਿ ਜਦੋਂ ਆਪਣੀਆਂ ਅੱਖਾਂ ਵਿਖਾਉਣ ਆਈ ਇੱਕ ਮਹਿਲਾ ਦੇ ਨਾਲ ਅੱਖਾਂ ਦੀ ਮਾਹਿਰ ਡਾਕਟਰ ਦੀ ਤਿੱਖੀ ਨੋਕ ਝੋਕ ਦੀ ਵੀਡੀਓ ਸਾਹਮਣੇ ਆਈ ਹੈ, ਇਸ ਦੌਰਾਨ ਡਾਕਟਰ ਵੱਲੋਂ ਬਦਸਲੂਕੀ ਵੀ ਕੀਤੀ ਗਈ ਹੈ। ਜਿਸ ਦੇ ਪਿੱਛੇ ਕਾਰਨ ਸੀ ਕਿ ਅੱਖਾਂ ਦੀ ਡਾਕਟਰ ਨੇ ਮਹਿਲਾ ਮਰੀਜ ਨੂੰ ਆਪਣੇ ਬੱਚੇ ਨੂੰ ਕਮਰੇ ਤੋਂ ਬਾਹਰ ਛੱਡ ਕੇ ਆਉਣ ਦੇ ਲਈ ਕਿਹਾ ਸੀ। ਜਿਸ ਤੋਂ ਬਾਅਦ ਜਦੋਂ ਮਹਿਲਾ ਮਰੀਜ ਨੇ ਇਨਕਾਰ ਕਰ ਦਿੱਤਾ ਤਾਂ ਅੱਖਾਂ ਦੀ ਡਾਕਟਰ ਨੇ ਉਸ ਨੂੰ ਆਪਣੇ ਕਮਰੇ ਦੇ ਵਿੱਚੋਂ ਬਾਹਰ ਜਾਣ ਲਈ ਕਿਹਾ ਅਤੇ ਉਸ ਦੇ ਨਾਲ ਬਦਸਲੂਕੀ ਕੀਤੀ। ਜਿਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਇਸ 'ਤੇ ਐਕਸ਼ਨ ਲੈਂਦੇ ਹੋਏ ਜਿੱਥੇ ਡਾਕਟਰ ਨੂੰ ਜੋ ਡੈਪੂਟੇਸ਼ਨ 'ਤੇ ਆਈ ਸੀ ਉਸ ਨੂੰ ਫਿਰ ਵਾਪਸ ਭੇਜ ਦਿੱਤਾ ਗਿਆ ਹੈ। ਉੱਥੇ ਹੀ ਉਸ ਦੇ ਉੱਪਰ ਕਾਰਵਾਈ ਕਰਨ ਦੇ ਲਈ ਸਿਹਤ ਵਿਭਾਗ ਨੂੰ ਵੀ ਲਿਖਿਆ ਹੈ।
ਗਲਤੀ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ
ਇਸ ਬਾਰੇ ਜਦੋਂ ਸਰਕਾਰੀ ਹਸਪਤਾਲ ਦੇ ਐਸਐਮਓ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਇਹ ਵੀਡੀਓ ਵਾਇਰਲ ਹੋਈ ਸੀ ਜੋ ਕਿ ਉਨ੍ਹਾਂ ਦੇ ਧਿਆਨ ਦੇ ਵਿੱਚ ਆਈ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਦੇ ਆਧਾਰ 'ਤੇ ਜੋ ਬਦਸਲੂਕੀ ਡਾਕਟਰ ਵੱਲੋਂ ਮਹਿਲਾ ਮਰੀਜ਼ ਦੇ ਨਾਲ ਕੀਤੀ ਜਾ ਰਹੀ ਹੈ। ਉਸ ਨੂੰ ਲੈ ਕੇ ਡਾਕਟਰ ਜੋ ਕਿ ਡੈਪੂਟੇਸ਼ਨ 'ਤੇ ਆਈ ਸੀ, ਉਸ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਇੰਨਾਂ ਹੀ ਨਹੀਂ ਸਿਹਤ ਵਿਭਾਗ ਨੂੰ ਇਸ ਡਾਕਟਰ ਵੱਲੋਂ ਕੀਤੀ ਗਈ ਗਲਤੀ 'ਤੇ ਬਣਦੀ ਕਾਰਵਾਈ ਕਰਨ ਦੇ ਲਈ ਵੀ ਲਿਖਿਆ ਗਿਆ ਹੈ।