ਲੁਧਿਆਣਾ :ਬਿਜਲੀ ਦੀ ਗੁਣਵੱਤਾ ਨੂੰ ਸੁਧਾਰਨ ਦੇ ਲਈ ਕੁਆਲਿਟੀ ਅਤੇ ਸਮਾਰਟ ਮੀਟਰ ਲਾਉਣ ਸਬੰਧੀ ਅੱਜ ਲੁਧਿਆਣਾ ਦੇ ਕਾਰੋਬਾਰੀਆਂ ਅਤੇ ਬਿਜਲੀ ਬੋਰਡ ਦੇ ਨਾਲ ਕੰਪਨੀ ਦੀ ਬੈਠਕ ਹੋਈ, ਇਸ ਬੈਠਕ ਤੋਂ ਬਾਅਦ ਕਾਰੋਬਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਕਤ ਇੰਡਸਟਰੀ ਪਹਿਲਾਂ ਹੀ ਕਾਫੀ ਨੁਕਸਾਨ ਦੇ ਵਿੱਚ ਹੈ। ਉਹਨਾਂ ਕਿਹਾ ਕਿ ਅਸੀਂ ਬਿਜਲੀ ਬੋਰਡ ਨੂੰ ਪਹਿਲਾਂ ਉਹਨਾਂ ਦੀ ਬਿਜਲੀ ਦੀ ਗੁਣਵੱਤਾ ਸੁਧਾਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਜੇਕਰ ਜਰਮਨ ਦੀ ਤਰਜ ਤੇ ਗੁਣਵੱਤਾ ਵਾਲੇ ਮੀਟਰ ਲਗਾਉਣੇ ਹਨ ਤਾਂ ਬਿਜਲੀ ਵੀ ਜਰਮਨ ਦੇ ਬਰਾਬਰ ਹੀ ਦੇਣੀ ਚਾਹੀਦੀ ਹੈ, ਉਹਨਾਂ ਕਿਹਾ ਬਿਜਲੀ ਤਾਂ ਬਹੁਤ ਮਾੜੀ ਹੈ।
ਕਾਰੋਬਾਰੀਆਂ ਨੂੰ ਪੇਸ਼ ਆ ਰਹੀਆਂ ਸੱਮਸਿਆਵਾਂ: ਇਸ ਮੌਕੇ ਯੂ ਸੀ ਪੀ ਐਮ ਏ ਦੇ ਪ੍ਰਧਾਨ ਹਰਸਿਮਰਨ ਜੀਤ ਸਿੰਘ ਲੱਕੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਮਹਿੰਗੀ ਬਿਜਲੀ ਲੈ ਰਹੇ ਹਨ। ਇੰਡਸਟਰੀ ਤੇ ਹੋਰ ਕੁਆਲਿਟੀ ਮੀਟਰ ਲਗਾਉਣ ਦਾ ਬੋਝ ਪਾਇਆ ਜਾ ਰਿਹਾ ਹੈ। ਜਿਸ ਕਰਕੇ ਅਸੀਂ ਪਾਵਰ ਕੌਮ ਨੂੰ ਸਾਫ ਤੌਰ ਤੇ ਅਗਲੇ ਸਾਲ ਮਾਰਚ ਤੱਕ ਦਾ ਸਮਾਂ ਦੇਣ ਲਈ ਕਿਹਾ ਹੈ। ਉੱਥੇ ਹੀ ਦੂਜੇ ਪਾਸੇ ਕੰਪਨੀ ਦੇ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੀਟਰ ਦੇ ਨਾਲ ਕਾਰੋਬਾਰੀ ਨੂੰ ਫਾਇਦਾ ਹੀ ਹੋਵੇਗਾ। ਉਹਨਾਂ ਕਿਹਾ ਕਿ ਅਜਿਹੇ ਡਿਵਾਈਸ ਲਾਉਣ ਨਾਲ ਬਿਜਲੀ ਦੀ ਗੁਣਵੱਤਾ ਵਧੇਗੀ ਅਤੇ ਫੈਕਟਰੀਆਂ ਦੇ ਵਿੱਚ ਮਸ਼ੀਨਰੀ ਸੜਨ ਦਾ ਖਤਰਾ ਘੱਟ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਇੰਡਸਟਰੀ ਦੇ ਵਿੱਚ ਸਾਨੂੰ ਚੰਗਾ ਸਮਰਥਨ ਮਿਲ ਰਿਹਾ ਹੈ ਅਤੇ ਲੋਕਾਂ ਨੇ ਇਸ ਵਿੱਚ ਕਾਫੀ ਦਿਲਚਸਪੀ ਵਿਖਾਈ ਹੈ। ਉਹਨਾਂ ਕਿਹਾ ਕਿ ਸਾਡੇ ਪ੍ਰੋਜੈਕਟ ਪਹਿਲਾਂ ਵੀ ਲੱਗੇ ਹੋਏ ਹਨ। ਜਿਨਾਂ ਤੋਂ ਚੰਗਾ ਰਿਜਲਟ ਮਿਲ ਰਿਹਾ।
- ਫਿਰੋਜ਼ਪੁਰ 'ਚ ਅਪਰੇਸ਼ਨ ਈਗਲ,ਨਸ਼ੇ ਨੂੰ ਲੈਕੇ ਚਲਾਇਆ ਗਿਆ ਸਰਚ ਅਭਿਆਨ - Operation Eagle in Ferozepur
- ਨਸ਼ੇ ਲਈ ਬਦਨਾਮ ਬਸਤੀਆਂ 'ਚ ਪਟਿਆਲਾ ਪੁਲਿਸ ਨੇ ਮਾਰੀ ਰੇਡ, ਸ਼ੱਕੀਆਂ ਦੇ ਘਰਾਂ ਦੀ ਲਈ ਤਲਾਸ਼ੀ - Patiala police
- ਜੇਕਰ ਤੁਸੀਂ ਵੀ ਆ ਰਹੇ ਹੋ ਪਟਿਆਲਾ ਤਾਂ, ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਪਟਿਆਲਾ ਪੁਲਿਸ ਨਹੀਂ ਦੇਵੇਗੀ ਦੂਜਾ ਮੌਕਾ - Patiala Police In Action