ਕਪੂਰਥਲਾ: ਪਿਛਲੇ ਦਿਨੀਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਕਪੂਰਥਲਾ ਦੇ ਥਾਣਾ ਸੁਭਾਨਪੁਰ ਅਧੀਨ ਪੈਂਦੇ ਨਡਾਲਾ ਤੋਂ ਸਾਹਮਣੇ ਆਇਆ ਸੀ, ਜਿਥੇ ਕਿ ਇੱਕ ਵੱਡੇ ਭਰਾ ਵਲੋਂ ਮਾਮੂਲੀ ਗੱਲ ਨੂੰ ਲੈਕੇ ਆਪਣੇ ਹੀ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੇ ਮੁਲਜ਼ਮ ਭਰਾ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਛੋਟੇ ਭਰਾ ਦਾ ਕਤਲ ਕਰਕੇ ਲਾਸ਼ ਨੂੰ ਬਾਕਸ ਬੈੱਡ 'ਚ ਰੱਖਣ ਵਾਲਾ ਕਾਤਲ ਗ੍ਰਿਫਤਾਰ - Kapurthala News - KAPURTHALA NEWS
ਕਪੂਰਥਲਾ ਦੇ ਨਡਾਲਾ 'ਚ ਛੋਟੇ ਭਰਾ ਦਾ ਕਤਲ ਕਰਨ ਵਾਲੇ ਮੁਲਜ਼ਮ ਵੱਡੇ ਭਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਕਿ ਮੁਲਜ਼ਮ ਨੇ ਭਰਾ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਬਾਕਸ ਬੈੱਡ 'ਚ ਲੁਕਾ ਦਿੱਤਾ ਸੀ।
Published : May 12, 2024, 12:45 PM IST
ਕਤਲ ਕਰਨ ਵਾਲਾ ਭਰਾ ਗ੍ਰਿਫ਼ਤਾਰ: ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਨਾਮ ਦੇ ਨੌਜਵਾਨ ਨੇ ਆਪਣੇ ਛੋਟੇ ਭਰਾ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਹੀ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਚੱਲਦੇ ਕੁਝ ਹੀ ਘੰਟਿਆਂ 'ਚ ਪੁਲਿਸ ਵਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਾਮੂਲੀ ਗੱਲ ਨੂੰ ਲੈਕੇ ਹੋਈ ਸੀ ਲੜਾਈ: ਉਨ੍ਹਾਂ ਦੱਸਿਆ ਕਿ ਮੁਲਜ਼ਮ ਅਤੇ ਮ੍ਰਿਤਕ 'ਚ ਮਾਮੂਲੀ ਗੱਲ ਨੂੰ ਲੈਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਮੁਲਜ਼ਮ ਕੁਲਵਿੰਦਰ ਸਿੰਘ ਨੇ ਦਾਤ ਚੱਕ ਕੇ ਭਰਾ ਸੁਖਵਿੰਦਰ ਸਿੰਘ ਨੂੰ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਨਾਲ ਛੋਟੇ ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਘਰ ਦੇ ਹੀ ਬਾਕਸ ਬੈੱਡ 'ਚ ਰੱਖ ਦਿੱਤਾ ਸੀ ਤੇ ਜਦੋਂ ਘਰ 'ਚ ਬਦਬੂ ਆਉਣ ਲੱਗੀ ਤਾਂ ਇਸ ਵਾਰਦਾਤ ਦਾ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ 302 ਦਾ ਪਰਚਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾਈਆਂ ਸੀ, ਜਿਥੇ ਹੁਣ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
- ਭਾਜਪਾ ਲੀਡਰਾਂ ਦਾ ਵਿਰੋਧ ਕਰਨ ਵਾਲੇ ਕਿਸਾਨ ਆਗੂਆਂ 'ਤੇ ਫਰੀਦਕੋਟ ਪੁਲਿਸ ਦਾ ਵੱਡਾ ਐਕਸ਼ਨ - police arrested farmer leaders
- ਸਿਮਰਨਜੀਤ ਸਿੰਘ ਮਾਨ ਦਾ ਕੇਜਰੀਵਾਲ ਉੱਤੇ ਬਿਆਨ, ਕਿਹਾ- ਜ਼ਮਾਨਤ ਦੇਣਾ ਸਹੀ, ਪਰ ਸ਼ਰਤਾਂ ਲਗਾਉਣੀਆਂ ਗਲਤ - Lok Sabha Elections
- ਪੰਜਾਬ ਸਰਕਾਰ ਵਲੋਂ ਇਸ ਦਿਨ ਤੋਂ ਸੂਬੇ 'ਚ ਝੋਨੇ ਦੀ ਲੁਆਈ ਨੂੰ ਹਰੀ ਝੰਡੀ, ਇੰਨੇ ਘੰਟੇ ਮਿਲੇਗੀ ਬਿਜਲੀ - paddy sowing in punjab