ਅੰਮ੍ਰਿਤਸਰ:ਇੱਕ ਪਾਸੇ ਜਿੱਥੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਬਾਰਿਸ਼ ਹੋਣ ਦੇ ਨਾਲ ਲੋਕਾਂ ਨੂੰ ਭਾਰੀ ਸਮੱਸਿਆਵਾਂ ਦੇ ਨਾਲ ਜੂਝਦੇ ਹੋਏ ਦੇਖਿਆ ਜਾ ਰਿਹਾ ਹੈ। ਉੱਥੇ ਹੀ ਪੰਜਾਬ ਦੇ ਕਈ ਇਲਾਕੇ ਅਜਿਹੇ ਹਨ, ਜਿੱਥੇ ਬਰਸਾਤ ਨਾ ਹੋਣ ਕਾਰਨ ਦਿਨੋ ਦਿਨ ਵੱਧ ਰਹੀ ਭਾਰੀ ਗਰਮੀ, ਹੁੰਮਸ ਦੇ ਨਾਲ ਲੋਕ ਪਰੇਸ਼ਾਨ ਹੁੰਦੇ ਹੋਏ ਦਿਖਾਈ ਦੇ ਰਹੇ ਹਨ। ਇੰਨਾ ਹੀ ਨਹੀਂ ਅੱਤ ਦੀ ਗਰਮੀ ਦੇ ਕਾਰਨ ਲੋਕ ਘਰਾਂ ਦੇ ਵਿੱਚ ਰਹਿਣ ਨੂੰ ਮਜਬੂਰ ਹਨ , ਜਿਸ ਕਾਰਨ ਵੱਖ ਵੱਖ ਕਸਬੇ ਅਤੇ ਸ਼ਹਿਰਾਂ ਦੇ ਬਜ਼ਾਰਾਂ ਵਿੱਚੋਂ ਰੌਣਕਾਂ ਗਾਇਬ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਇਸ ਦੇ ਨਾਲ ਹੀ ਬਾਜ਼ਾਰਾਂ ਦੇ ਵਿੱਚ ਸਨਾਟਾ ਛਾਇਆ ਹੋਣ ਕਾਰਨ ਦੁਕਾਨਦਾਰ ਮੰਦੀ ਦੇ ਚਲਦੇ ਪਰੇਸ਼ਾਨ ਦਿਖਾਈ ਦੇ ਰਹੇ ਹਨ।
ਬਰਸਾਤ ਘੱਟ ਪੈਣ ਕਾਰਣ ਅੱਤ ਦੀ ਗਰਮੀ ਨੇ ਬਜ਼ਾਰ ਕੀਤੇ ਖਾਲੀ, ਦੁਕਾਨਦਾਰਾਂ ਨੂੰ ਪੈ ਰਿਹਾ ਵੱਡਾ ਘਾਟਾ - less rain in Amritsar - LESS RAIN IN AMRITSAR
ਬਰਸਾਤ ਇਸ ਵਾਰ ਪੰਜਾਬ ਵਿੱਚ ਪਹਿਲਾਂ ਦੇ ਮੁਕਾਬਲੇ ਘੱਟ ਪੈ ਰਹੀ ਹੈ ਅਤੇ ਗਰਮੀ ਨੇ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਨਾ ਮੁਹਾਲ ਕਰ ਦਿੱਤਾ ਹੈ। ਦੁਕਾਨਦਾਰਾਂ ਅਤੇ ਰਿਕਸ਼ਾ ਚਾਲਕਾਂ ਦਾ ਕਹਿਣਾ ਹੈ ਕਿ ਗਾਹਕਾਂ ਦੀ ਕਮੀ ਕਾਰਣ ਉਨ੍ਹਾਂ ਦਾ ਕੰਮਕਾਰ ਵੀ ਠੱਪ ਪਿਆ ਹੈ।
Published : Jul 20, 2024, 12:29 PM IST
ਬਜ਼ਾਰਾਂ ਦੇ ਵਿੱਚ ਮੰਦੀ: ਅੱਤ ਦੀ ਗਰਮੀ ਦੌਰਾਨ ਮੌਸਮ ਦੇ ਹਾਲਾਤ ਅਤੇ ਕਾਰੋਬਾਰ ਦੇ ਬਾਰੇ ਜਾਣਨ ਦੇ ਲਈ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਅਤੇ ਬਿਆਸ ਦੇ ਵਿੱਚ ਵੱਖ-ਵੱਖ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਬੇਹੱਦ ਗਰਮੀ ਦੇ ਕਾਰਨ ਕਾਰੋਬਾਰ ਕਾਫੀ ਮੱਠੇ ਪੈ ਚੁੱਕੇ ਹਨ ਕਿਉਂਕਿ ਗਰਮੀ ਦੇ ਚੱਲਦੇ ਲੋਕ ਧੁੱਪ ਅਤੇ ਹੁੰਮਸ ਤੋਂ ਬਚਣ ਲਈ ਘਰਾਂ ਵਿੱਚ ਰਹਿਣ ਨੂੰ ਮਜਬੂਰ ਹਨ। ਜਿਸ ਕਾਰਨ ਉਹਨਾਂ ਦੇ ਬਜ਼ਾਰ ਸੁੰਨੇ ਹੋ ਚੁੱਕੇ ਹਨ।
- ਇੱਕ ਟਰੱਕ ਅਤੇ ਆਰਮੀ ਦੇ ਟਰੱਕ ਨਾਲ ਹੋਈ ਭਿਆਨਕ ਟੱਕਰ, 5 ਤੋਂ ਵੱਧ ਜਵਾਨ ਜਖ਼ਮੀ - Road accident in Jalandhar
- ਬਿਨਾਂ ਪੈਸਿਆਂ ਤੋਂ ਘੁੰਮਣ ਦਾ ਸ਼ੌਂਕ ਪੂਰਾ ਕਰਨ ਲਈ ਦੋ ਨੌਜਵਾਨਾਂ ਨੇ ਅਪਣਾਇਆ ਵੱਖਰਾ ਤਰੀਕਾ - TRAVELING WITHOUT MONEY
- MP ਅੰਮ੍ਰਿਤਪਾਲ ਦੇ ਪਿਤਾ ਦਾ ਬਿਆਨ, ਕਿਹਾ- ਮੇਰੇ ਦੋਵਾਂ ਪੁੱਤਰਾਂ ਨੂੰ ਬਦਨਾਮ ਕਰਨ ਲਈ ਸਰਕਾਰ ਲਗਾ ਰਹੀ ਜ਼ੋਰ - trying to defame MP Amritpal
ਗਰਮੀ ਦੇ ਨਾਲ ਨਾਲ ਹੁੰਮਸ:ਉਹਨਾਂ ਦੱਸਿਆ ਕਿ ਬੀਤੇ ਕਰੀਬ ਚਾਰ ਤੋਂ ਪੰਜ ਦਿਨ ਪਹਿਲਾਂ ਹਲਕੀ ਫੁਲਕੀ ਬਰਸਾਤ ਹੋਈ ਸੀ। ਜਿਸ ਤੋਂ ਬਾਅਦ ਅਚਾਨਕ ਗਰਮੀ ਦੇ ਨਾਲ ਨਾਲ ਹੁੰਮਸ ਦਾ ਮਾਹੌਲ ਬਣ ਗਿਆ, ਜੋ ਕਿ ਬੇਹੱਦ ਤੰਗ ਅਤੇ ਪਰੇਸ਼ਾਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਭਰਪੂਰ ਬਰਸਾਤ ਨਹੀਂ ਪੈ ਜਾਂਦੀ, ਉਦੋਂ ਤੱਕ ਫਿਲਹਾਲ ਮੌਸਮ ਅਜਿਹਾ ਹੀ ਰਹੇਗਾ ਪਰ ਉਹ ਆਸ ਕਰਦੇ ਹਨ ਕਿ ਜਲਦ ਹੀ ਬਰਸਾਤ ਹੋਵੇ, ਜਿਸ ਨਾਲ ਜਿੱਥੇ ਉਹਨਾਂ ਨੂੰ ਗਰਮੀ ਦੇ ਕੋਲੋਂ ਰਾਹਤ ਮਿਲੇਗੀ, ਇਸ ਦੇ ਨਾਲ ਹੀ ਬਾਜ਼ਾਰਾਂ ਦੇ ਵਿੱਚ ਵੀ ਰੌਣਕਾਂ ਵਾਪਸ ਪਰਤ ਆਉਣ ਦੀ ਉਮੀਦ ਵੀ ਜਾਗੇਗੀ।