ਪੰਜਾਬ

punjab

ETV Bharat / state

ਲਿਫਟਿੰਗ ਨਾ ਹੋਣ ਕਰਕੇ ਮੰਡੀਆਂ 'ਚ ਖੱਜਲ ਹੋ ਰਹੇ ਕਿਸਾਨ, ਫਸਲ ਚੁੱਕੇ ਜਾਣ ਦਾ ਕਰ ਰਹੇ ਇੰਤਜ਼ਾਰ - FARMERS PROBLEM

ਲਿਫਟਿੰਗ ਨਾ ਹੋਣ ਦੀ ਵਜ੍ਹਾ ਨਾਲ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਮੰਡੀਆਂ 'ਚ ਵਿਭਾਗੀ ਅਧਿਕਾਰੀ ਵੀ ਸਾਰ ਨਹੀਂ ਲੈ ਰਹੇ।

Due to lack of lifting in the markets, the farmers are getting worried, they are waiting for the harvest
ਲਿਫਟਿੰਗ ਨਾ ਹੋਣ ਕਰਕੇ ਮੰਡੀਆਂ 'ਚ ਖੱਜਲ ਹੋ ਰਹੇ ਕਿਸਾਨ, ਫਸਲ ਚੁੱਕੇ ਜਾਣ ਦਾ ਕਰ ਰਹੇ ਇੰਤਜ਼ਾਰ (ਪਠਾਨਕੋਟ ਪੱਤਰਕਾਰ)

By ETV Bharat Punjabi Team

Published : Oct 20, 2024, 12:26 PM IST

ਪਠਾਨਕੋਟ : ਦੇਸ਼ ਦਾ ਅਨਦਾਤਾ ਕਿਸਾਨ ਜੋ ਕਿ ਕਦੇ ਮੌਸਮ ਦੀ ਮਾਰ ਝੇਲਦਾ ਹੈ ਤਾਂ ਕਦੇ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੁੰਦਾ ਹੈ ਪਰ ਝੋਨੇ ਦੇ ਇਸ ਸੀਜ਼ਨ ਵਿਖੇ ਕਿਸਾਨਾਂ ਨੂੰ ਮੌਸਮ ਅਤੇ ਸਰਕਾਰਾਂ ਦੀ ਮਾਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਗੱਲ ਕਰੀਏ ਮੰਡੀਆਂ ਦੀ ਤਾਂ ਮੰਡੀਆਂ 'ਚ ਆੜਤੀਆਂ ਵੱਲੋਂ ਕਿਸਾਨਾਂ ਦੀ ਫਸਲ ਦੀ ਖਰੀਦ ਨਹੀਂ ਕੀਤੀ ਜਾ ਰਹੀ, ਜਿਸ ਨਾਲ ਕਿਸਾਨ ਪਰੇਸ਼ਾਨ ਦਿਖ ਰਹੇ ਹਨ। ਮੰਡੀਆਂ ਦੇ ਵਿੱਚ ਲਗਾਤਾਰ ਕਿਸਾਨ ਆਪਣੀ ਫਸਲ ਕੱਟ ਕੇ ਲਿਆ ਰਿਹਾ ਹੈ ਅਤੇ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ।

ਲਿਫਟਿੰਗ ਨਾ ਹੋਣ ਕਰਕੇ ਮੰਡੀਆਂ 'ਚ ਖੱਜਲ ਹੋ ਰਹੇ ਕਿਸਾਨ, ਫਸਲ ਚੁੱਕੇ ਜਾਣ ਦਾ ਕਰ ਰਹੇ ਇੰਤਜ਼ਾਰ (ਪਠਾਨਕੋਟ ਪੱਤਰਕਾਰ)

ਅਜੇ ਤੱਕ ਲਿਫਟਿੰਗ ਤੇਜ਼ ਨਹੀਂ ਹੋਈ, ਜਿਸ ਕਾਰਨ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਮੰਡੀਆਂ ਦੇ ਵਿੱਚੋਂ ਝੋਨੇ ਦੀ ਲਿਫਟਿੰਗ ਨਾ ਹੋਈ ਤਾਂ ਮੰਡੀਆਂ ਦੇ ਵਿੱਚ ਝੋਨਾ ਰੱਖਣਾ ਵੀ ਔਖਾ ਹੋ ਜਾਵੇਗਾ। ਕਿਸਾਨ ਲਗਾਤਾਰ ਆਪਣੀ ਫਸਲ ਕੱਟ ਕੇ ਮੰਡੀਆਂ ਦੇ ਵਿੱਚ ਝੋਨਾ ਲਿਆ ਰਹੇ ਹਨ।

ਮੰਡੀਆਂ 'ਚ ਫਸਲ ਦੀ ਖਰੀਦ ਹੋਈ ਬੰਦ

ਉਥੇ ਹੀ ਇਸ ਸਬੰਧੀ ਜਦ ਕਿਸਾਨਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਹਿਲਾਂ ਤਾਂ ਮੌਸਮ ਦੀ ਮਾਰ ਦੀ ਵਜ੍ਹਾ ਨਾਲ ਉਹਨਾਂ ਦੀ ਫਸਲ ਦਾ ਖਰਾਬ ਹੋਈ ਹੈ ਅਤੇ ਹੁਣ ਮੰਡੀਆਂ ਵਿੱਚ ਉਹਨਾਂ ਦੀ ਫਸਲ ਦੀ ਖਰੀਦ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਝੋਨੇ ਦਾ ਨਿਰਧਾਰਤ ਮੂਲ 2,350 ਰੁਪਏ ਰੱਖਿਆ ਗਿਆ ਹੈ ਪਰ ਮੰਡੀਆਂ ਵਿਚ ਉਹਨਾਂ ਨੂੰ ਪੂਰਾ ਰੇਟ ਨਹੀਂ ਮਿਲ ਰਿਹਾ। ਇਸ ਮੌਕੇ ਉਹਨਾਂ ਸਰਕਾਰ ਅੱਗੇ ਮੰਗ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਖਰੀਦ ਨੂੰ ਯਕੀਨੀ ਬਣਾਇਆ ਜਾਏ ਤਾਂ ਜੋ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਉਹ ਵੀ ਆਪਣੇ ਪਰਿਵਾਰ ਦੇ ਨਾਲ ਤਿਉਹਾਰਾਂ ਦਾ ਮਜ਼ਾ ਲੈ ਸਕਣ।

ABOUT THE AUTHOR

...view details