ਮੋਗਾ:ਪੰਜਾਬ ਵਿੱਚ ਕਈ ਥਾਈਂ ਪਏ ਅਚਾਨਕ ਮੀਂਹ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਉੱਥੇ ਹੀ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਤੇਜ਼ ਮੀਂਹ ਅਤੇ ਗੜ੍ਹੇਮਾਰੀ ਨੇ ਖੁੱਲ੍ਹੇ ਅਸਮਾਨ ਥੱਲੇ ਮੰਡੀਆਂ ਵਿੱਚ ਪਈ ਕਣਕ ਦੀ ਫਸਲ ਨੂੰ ਬਰਬਾਦ ਕਰ ਦਿੱਤਾ। ਮੰਡੀ ਵਿੱਚ ਫਸਲ ਲੈਕੇ ਪਹੁੰਚੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਨਜ਼ਰ ਆ ਰਹੇ ਹਨ।
ਮੋਗਾ ਵਿੱਚ ਕੁਦਰਤ ਦਾ ਫਸਲਾਂ ਉੱਤੇ ਕਹਿਰ, ਤੇਜ਼ ਮੀਂਹ ਕਾਰਨ ਮੰਡੀਆਂ 'ਚ ਪਈ ਕਣਕ ਦੀ ਫਸਲ ਹੋਈ ਖਰਾਬ, ਕਿਸਾਨਾਂ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ - heavy rain damaged wheat crop - HEAVY RAIN DAMAGED WHEAT CROP
ਪੰਜਾਬ ਸਮੇਤ ਮੋਗਾ ਵਿੱਚ ਬੀਤੇ ਦਿਨ ਹੋਏ ਮੀਂਹ ਨੇ ਕਣਕ ਦੀ ਫਸਲ ਉੱਤੇ ਕਹਿਰ ਕੀਤਾ ਹੈ। ਜਿੱਥੇ ਮੰਡੀਆਂ ਵਿੱਚ ਪਈ ਫਸਲ ਖਰਾਬ ਹੋਈ ਹੈ ਉੱਥੇ ਹੀ ਖੇਤਾਂ ਵਿੱਚ ਪੱਕੀ ਖੜ੍ਹੀ ਫਸਲ ਦਾ ਵੀ ਗੜ੍ਹੇਮਾਰੀ ਨੇ ਭਾਰੀ ਨੁਕਸਾਨ ਕੀਤਾ ਹੈ।
Published : Apr 20, 2024, 8:38 AM IST
|Updated : Apr 20, 2024, 9:09 AM IST
ਕਿਸਾਨ ਨੇ ਦੱਸਿਆ ਦਰਦ: ਕਿਸਾਨ ਆਗੂ ਲਵਜੀਤ ਸਿੰਘ ਨੇ ਕਿਹਾ ਕਿ ਬੇਮੌਸਮੀ ਬਰਸਾਤ ਨੇ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਉਨ੍ਹਾਂ ਆਖਿਆ ਕਿ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਕਿਸਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਮੰਡੀ ਅੰਦਰ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ਬਰਬਾਦ ਹੋ ਚੁੱਕੀ ਹੈ। ਫਿਲਹਾਲ ਕਣਕ ਦੀ ਖਰੀਦ ਚੱਲ ਰਹੀ ਹੈ। ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਮੰਡੀਆਂ ਵਿੱਚ ਹੀ ਪਈਆਂ ਹਨ। ਇਸ ਦੇ ਨਾਲ ਹੀ ਖਰੀਦ ਤੋਂ ਬਾਅਦ ਚੁਕਾਈ ਨਾ ਹੋਣ ਕਾਰਨ ਕੁਝ ਫਸਲਾਂ ਖੁੱਲ੍ਹੇ 'ਚ ਪਈਆਂ ਹਨ।
- ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਖੂਨੀ ਤਕਰਾਰ, 2 ਕੈਦੀਆਂ ਦੀ ਹੋਈ ਮੌਤ, ਕਈ ਹੋਏ ਗੰਭੀਰ ਜ਼ਖ਼ਮੀ - Sangrur Jail Violent Clash Update
- ਮਰਹੂਮ ਮੂਸੇਵਾਲਾ ਦੇ ਪਿਤਾ ਨੇ ਪ੍ਰਸ਼ੰਸਕਾਂ ਨੂੰ ਕੀਤੀ ਅਪੀਲ, ਕਿਹਾ-'ਆਪ' ਦੇ ਉਮੀਦਵਾਰਾਂ ਤੋਂ ਸਿੱਧੂ ਦੇ ਇਨਸਾਫ ਸਬੰਧੀ ਪੁੱਛੋ ਸਵਾਲ - Balkaur Singh Appealed fans
- ਰੂਪਨਗਰ ਹਾਦਸੇ 'ਤ ਹੁਣ ਤੱਕ 3 ਮਜ਼ਦੂਰਾਂ ਦੀ ਮੌਤ: ਮਕਾਨ ਮਾਲਕ ਤੇ ਠੇਕੇਦਾਰ 'ਤੇ ਮਾਮਲਾ ਦਰਜ - Tragedy Strikes In Rupnagar
ਪ੍ਰਬੰਧਾਂ ਦੀ ਖੁੱਲ੍ਹ ਪੋਲ:ਦੱਸ ਦਈਏ ਕਣਕ ਦੀ ਖਰੀਦ ਦੌਰਾਨ ਪਏ ਇਸ ਮੀਂਹ ਨੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੀਂਹ ਸਮੇਂ ਨਾ ਤਾਂ ਕਿਸਾਨਾਂ ਕੋਲ ਫਸਲ ਢੱਕਣ ਲਈ ਪੂਰਾ ਸਮਾਨ ਸੀ ਅਤੇ ਨਾ ਹੀ ਤਰਪਾਲਾਂ ਦਾ ਪ੍ਰਬੰਧ ਸੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਬਾਰਦਾਨੇ ਦੀ ਕਮੀ ਵੀ ਸਤਾ ਰਹੀ ਹੈ। ਦੂਜੇ ਪਾਸੇ ਮੰਡੀਆਂ ਤੋਂ ਇਲਾਵਾ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਵੀ ਬਰਬਾਦ ਹੋਈ ਹੈ। ਕਿਸਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਖੇਤ ਵਿੱਚ ਤਿਆਰ ਖੜ੍ਹੀ ਹੈ। ਗੜੇਮਾਰੀ ਕਾਰਨ ਸਾਰੀ ਫਸਲ ਬਰਬਾਦ ਹੋ ਗਈ। ਝੱਖੜ ਅਤੇ ਬੇਮੌਸਮੀ ਬਰਸਾਤ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ।