ਬਰਨਾਲਾ:ਕੋਲਕਾਤਾ ਵਿੱਚ ਮਹਿਲਾ ਡਾਕਟਰ ਨਾਲ ਹੋਏ ਬਲਾਤਕਾਰ ਅਤੇ ਕਤਲ ਦੀ ਘਟਨਾ ਦਾ ਡਾਕਟਰ ਵਰਗ ਵਿੱਚ ਰੋਸ ਹੈ। ਬਰਨਾਲਾ ਜ਼ਿਲ੍ਹੇ ਵਿੱਚ ਡਾਕਟਰਾਂ ਨੇ ਹੜਤਾਲ ਕਰਕੇ ਘਟਨਾ ਦੀ ਨਿੰਦਾ ਕੀਤੀ ਹੈ। ਘਟਨਾ ਦੇ ਦੋਸ਼ੀਆਂ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਮੰਗੀ ਹੈ। ਸਰਕਾਰੀ ਹਸਪਤਾਲ ਵਿੱਚ ਸਿਰਫ ਐਮਰਜੰਸੀ ਸੇਵਾਵਾਂ ਬਹਾਲ, ਜਦਕਿ ਓਪੀਡੀ ਬੰਦ ਰੱਖੀ ਗਈ ਹੈ। ਪ੍ਰਦਰਸ਼ਨਕਾਰੀ ਡਾਕਟਰਾਂ ਨੇ ਕਿਹਾ ਕਿ ਸਰਕਾਰ ਨੂੰ ਮਹਿਲਾ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਜਲਦ ਅਤੇ ਸਖਤ ਸਜਾ ਦਿੱਤੀ ਜਾਣੀ ਚਾਹੀਦੀ ਹੈ।
ਬਹੁਤ ਹੀ ਮੰਦਭਾਗੀ ਘਟਨਾ:ਇਸ ਮੌਕੇ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਡਾ.ਕਮਲਜੀਤ ਸਿੰਘ ਬਾਜਵਾ, ਡਾ. ਅੰਕੁਸ਼ ਜਿੰਦਲ, ਡਾ.ਚਾਰੂ ਅਤੇ ਸੋਹਣ ਸਿੰਘ ਮਾਝੀ ਨੇ ਕਿਹਾ ਕਿ ਕਲਕੱਤਾ ਦੇ ਇੱਕ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਘਟਨਾ ਦਾ ਦੇਸ਼ ਭਰ ਦੇ ਇਨਸਾਫ ਪਸੰਦ ਲੋਕਾਂ ਅਤੇ ਸਿਹਤ ਵਿਭਾਗ ਨਾਲ ਜੁੜੇ ਡਾਕਟਰ ਵਰਗ ਵਿੱਚ ਰੋਸ਼ ਹੈ। ਇਸ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੇ ਲਈ ਅੱਜ ਦੇਸ਼ ਭਰ ਦੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਹੈ। ਜਿਸ ਤਹਿਤ ਸਰਕਾਰੀ ਹਸਪਤਾਲ ਬਰਨਾਲਾ ਦੇ ਡਾਕਟਰ ਵੀ ਅੱਜ ਹੜਤਾਲ ਕਰਕੇ ਇਸ ਘਟਨਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਸਾਰੇ ਆਮ ਆਦਮੀ ਕਲੀਨਿਕਾਂ ਦੇ ਡਾਕਟਰਾਂ ਵੱਲੋਂ ਵੀ ਹੜਤਾਲ ਰੱਖੀ ਗਈ ਹੈ। ਉਹਨਾਂ ਕਿਹਾ ਕਿ ਸਿਰਫ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਹਨ, ਜਦਕਿ ਹਸਪਤਾਲ ਵਿੱਚ ਓਪੀਡੀ ਬੰਦ ਰੱਖੀ ਗਈ ਹੈ।
- ਇਨਸਾਨੀਅਤ ਦੀ ਮਿਸਾਲ: ਦੋ ਸਮਾਜਸੇਵੀ 350 ਦੇ ਕਰੀਬ ਲਵਾਰਿਸ ਕੁੱਤਿਆਂ ਦੀ ਕਰ ਰਹੇ ਸੇਵਾ - Caring for stray dogs
- ਕੈਬਨਿਟ ਮੰਤਰੀ ਨੇ CDPO ਦਫ਼ਤਰ 'ਚ ਮਾਰਿਆ ਛਾਪਾ, ਆਂਗਨਵਾੜੀ ਸੈਂਟਰਾਂ 'ਚ ਭੇਜੀ ਜਾਣ ਵਾਲੀ ਖੁਰਾਕ ਦੀ ਕੀਤੀ ਜਾਂਚ - Cabinet Minister Baljit Kaur
- ਜਦੋਂ ਪੁਲਿਸ ਵਾਲੇ ਨੂੰ ਇਕ ਸਿਰਫਿਰੇ ਨੇ ਦਿੱਤੀ ਧਮਕੀ, ਪੁਲਿਸ ਵਾਲਾ ਰਹਿ ਗਿਆ ਹੱਕਾ-ਬੱਕਾ, ਅੱਗੇ ਜੋ ਹੋਇਆ ਜਾਣ ਕੇ ਹੋ ਜਾਓਗੇ ਹੈਰਾਨ... - Ludhiana News