ਪੰਜਾਬ

punjab

ETV Bharat / state

ਡਿਪੂ ਹੋਲਡਰਾਂ ਵੱਲੋਂ ਧੂਰੀ ਫੂਡ ਸਪਲਾਈ ਦਫਤਰ ਅੱਗੇ ਰੋਸ ਧਰਨਾ, ਪੰਜਾਬ ਸਰਕਾਰ ਖ਼ਿਲਾਫ਼ ਕੱਢੀ ਭੜਾਸ - ਪੰਜਾਬ ਸਰਕਾਰ

ਧੂਰੀ ਵਿੱਚ ਡਿਪੂ ਹੋਲਡਰਾਂ ਨੇ ਫੂਡ ਸਪਲਾਈ ਦਫਤਰ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਡਿਪੂ ਹੋਲਡਰਾਂ ਦੀ ਰੋਜ਼ੀ-ਰੋਟੀ ਉੱਤੇ ਲੱਤ ਮਾਰ ਕੇ ਸੂਬਾ ਸਰਕਾਰ ਸਿਰਫ ਇੱਕ ਬੰਦੇ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Dharna in front of Dhuri Food Supply Office by depot holders at Sangrur
ਡਿਪੂ ਹੋਲਡਰਾਂ ਵੱਲੋਂ ਧੂਰੀ ਫੂਡ ਸਪਲਾਈ ਦਫਤਰ ਅੱਗੇ ਰੋਸ ਧਰਨਾ

By ETV Bharat Punjabi Team

Published : Mar 7, 2024, 12:38 PM IST

ਡਿਪੂ ਹੋਲਡਰ

ਸੰਗਰੂਰ: ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਜਲਾ ਦੀ ਅਗਵਾਈ ਹੇਠ ਮਾਰਕਫੈਡ ਵੱਲੋਂ ਡੀਪੂਆਂ ਦੀ ਕਣਕ ਵੰਡ ਦੇ ਖਿਲਾਫ ਡਿਪੂ ਹੋਲਡਰਾਂ ਵੱਲੋਂ ਧੂਰੀ ਫੂਡ ਸਪਲਾਈ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਗਈ। ਇਸ ਮੌਕੇ ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਜਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਡਿਪੂਆਂ ਅਤੇ ਲੋਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ।

ਜਿੱਥੇ ਪਹਿਲਾਂ ਲੋਕਾਂ ਨੂੰ ਉਹਨਾਂ ਦੇ ਪਿੰਡ ਅਤੇ ਵਾਰਡ ਦੇ ਨੇੜੇ ਹੀ ਰਾਸ਼ਨ ਮਿਲ ਜਾਂਦਾ ਸੀ ਪਰ ਹੁਣ ਸਰਕਾਰ ਵੱਲੋਂ ਲਏ ਜਾ ਰਹੇ ਗਲਤ ਫੈਸਲਿਆਂ ਕਾਰਨ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਬਾਲਣ ਵਾਲੇ ਡਿਪੂ ਹੋਲਡਰਾਂ ਦੇ ਖੁਦ ਦੇ ਚੁੱਲੇ ਸਰਕਾਰ ਠੰਡੇ ਕਰਨ ਜਾਰੀ ਹੈ। 18000 ਡਿੱਪੂ ਹੋਲਡਰਆ ਦਾ ਰੁਜ਼ਗਾਰ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਸਮੁੱਚੇ ਪੰਜਾਬ ਦੀਆਂ ਸਬ ਡਿਵੀਜ਼ਨਾਂ ਅਤੇ ਡਿੱਪੂ ਹੋਲਡਰ ਆਮ ਲੋਕਾਂ ਨੂੰ ਨਾਲ ਲੈ ਕੇ ਲੜੀਵਾਰ ਧਰਨੇ ਦੇਣਗੇ।

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡੀਪੂ ਹੋਲਡਰਾਂ ਨੇ ਆਖਿਆ ਪੰਜਾਬ ਸਰਕਾਰ ਹਮੇਸ਼ਾ ਹੀ ਆਮ ਲੋਕਾਂ ਨਾਲ ਧੱਕਾ ਕਰਦੀ ਨਜ਼ਰ ਆਉਂਦੀ ਹੈ ਉਹਨਾਂ ਸਰਕਾਰ ਵੱਲੋਂ ਲਏ ਜਾ ਰਹੇ ਡੀਪੂ ਮਾਰੂ ਫੈਸਲਿਆਂ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ। ਇਸ ਮੌਕੇ ਡੀਪੂ ਹੋਲਡਰ ਸੁਰਿੰਦਰ ਕੌਰ ਨੇ ਕਿਹਾ ਕਿ ਕਈ ਮੇਰੀਆਂ ਭੈਣਾਂ ਨੇ ਜਿਹੜੀਆਂ ਵਿਧਵਾ ਨੇ ਜਿਹੜੀਆਂ ਆਪਦੇ ਬੱਚੇ ਨਾ ਸਿਰਫ ਇਹਨਾਂ ਦੇ ਸਿਰ ਤੇ ਪਾਲਦੀਆਂ ਨੇ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਡੀਪੂ ਹੋਲਡਰਾਂ ਨੂੰ ਵਿਹਲਾ ਨਾ ਕਰੇ ਜੋਂ ਕਿ ਸਾਨੂੰ ਰੁਜ਼ਗਾਰ ਪਹਿਲਾਂ ਮਿਲਿਆ ਹੋਇਆ ਹੈ ਉਹ ਸਾਡੇ ਤੋਂ ਨਾ ਖੋਹੇ ਓਹਨਾ ਕਿਹਾ ਕਿ ਅਗਰ ਸਰਕਾਰ ਨੇ ਇਸੇ ਤਰ੍ਹਾਂ ਰੱਖਿਆ ਤਾਂ ਅਸੀਂ ਡੱਟ ਕੇ ਵਿਰੋਧ ਕਰਾਂਗੇ ਅਤੇ ਆਉਣ ਵਾਲੇ ਸਮੇਂ ਵਿੱਚ ਧੂਰੀ ਮੁੱਖ ਮੰਤਰੀ ਦੇ ਦਫਤਰ ਅੱਗੇ ਪੱਕੇ ਮੋਰਚੇ ਲਾਵਾਂਗੇ ਆਉਣ ਵਾਲੀਆਂ 24 ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਡੱਟ ਕੇ ਵਿਰੋਧ ਕਰਾਂਗੇ।

ABOUT THE AUTHOR

...view details