ਪੰਜਾਬ

punjab

ETV Bharat / state

ਲੁਧਿਆਣਾ ਲੋਕ ਸਭਾ ਤੋਂ ਦਵਿੰਦਰ ਸਿੰਘ ਰਾਮਗੜੀਆ ਹੋਣਗੇ ਬਸਪਾ ਉਮੀਦਵਾਰ - BSP candidate announcement

Ludhiana Lok Sabha seat: ਬਸਪਾ ਵੱਲੋਂ ਇੱਕ-ਇੱਕ ਕਰਕੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਹੁਣ ਲੁਧਿਆਣਾ ਤੋਂ ਉਮੀਦਵਾਰ ਐਲਾਨ ਕੇ ਬਸਪਾ ਨੇ ਆਪਣੇ ਪੱਤੇ ਖੋਲ੍ਹ ਦਿੱਤੇ ਹਨ, ਪੜ੍ਹੋ ਪੂਰੀ ਖਬਰ...

Devinder Singh Ramgaria will be BSP candidate from Ludhiana Lok Sabha
ਲੁਧਿਆਣਾ ਲੋਕ ਸਭਾ ਤੋਂ ਦਵਿੰਦਰ ਸਿੰਘ ਰਾਮਗੜੀਆ ਹੋਣਗੇ ਬਸਪਾ ਉਮੀਦਵਾਰ

By ETV Bharat Punjabi Team

Published : Apr 28, 2024, 6:21 PM IST

ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਅਨੁਸਾਰ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਸਪਾ ਦੇ ਲੋਕ ਸਭਾ ਲੁਧਿਆਣਾ ਤੋਂ ਦਵਿੰਦਰ ਸਿੰਘ ਰਾਮਗੜੀਆ ਜੀ ਉਮੀਦਵਾਰ ਹੋਣਗੇ।

10 ਉਮੀਦਵਾਰਾਂ ਦਾ ਐਲਾਨ:ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਓਬੀਸੀ ਵਰਗ ਨਾਲ ਸਬੰਧਿਤ ਦਵਿੰਦਰ ਸਿੰਘ ਰਾਮਗੜੀਆ ਆਲ ਇੰਡੀਆ ਵਿਸ਼ਵਕਰਮਾ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਅਤੇ ਰਾਮਗੜੀਆ ਬੋਰਡ ਪੰਜਾਬ ਦੇ ਪ੍ਰਧਾਨ ਹਨ। ਗੜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐਲਾਨ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਵੱਲੋਂ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋ ਚੁੱਕਾ ਹੈ। ਜਿਸ ਵਿੱਚ ਪਹਿਲਾਂ ਐਲਾਨੇ ਗਏ 9 ਉਮੀਦਵਾਰਾਂ ਵਿੱਚ ਹੁਸ਼ਿਆਰਪੁਰ ਤੋਂ ਸ਼੍ਰੀ ਰਕੇਸ਼ ਕੁਮਾਰ ਸੁਮਨ, ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ, ਸੰਗਰੂਰ ਤੋਂ ਡਾਕਟਰ ਮੱਖਣ ਸਿੰਘ, ਪਟਿਆਲੇ ਤੋਂ ਜਗਜੀਤ ਸਿੰਘ ਛੜਬੜ, ਜਲੰਧਰ ਤੋਂ ਬਲਵਿੰਦਰ ਕੁਮਾਰ, ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ, ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ ਫਤਿਹਗੜ੍ਹ ਸਾਹਿਬ ਤੋਂ ਕੁਲਵੰਤ ਸਿੰਘ ਮੈਹਤੋਂ ਅਤੇ ਗੁਰਦਾਸਪੁਰ ਤੋਂ ਇੰਜੀਨੀਅਰ ਰਾਜ ਕੁਮਾਰ ਜਨੋਤਰਾ ਪ੍ਰਮੁੱਖ ਹਨ।

ਕੁਝ ਉਮੀਦਵਾਰਾਂ ਦਾ ਐਲਾਨ ਬਾਕੀ:ਬਸਪਾ ਵੱਲੋਂ ਭਾਵੇਂ ਕਿ ਹੁਣ ਤੱਕ 10 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ ਪਰ ਹਾਲੇ ਵੀ ਕੁਝ ਉਮੀਦਵਾਰਾਂ ਦਾ ਐਲਾਨ ਕਰ ਬਾਕੀ ਹੈ। ਹੁਣ ਵੇਖਣਾ ਹੋਵੇਗਾ ਕਿ ਆਖਰ ਕਦੋਂ ਰਹਿੰਦੀਆਂ ਬਾਕੀ ਸੀਟਾਂ 'ਤੇ ਬਸਪਾ ਆਪਣੇ ਪੱਤੇ ਖੋਲਦੀ ਹੈ।

ABOUT THE AUTHOR

...view details