ਪੰਜਾਬ

punjab

ETV Bharat / state

ਛੋਟੀ ਉਮਰੇ ਸਿਰ ਤੋਂ ਉੱਠ ਗਿਆ ਸੀ ਪਿਤਾ ਦਾ ਹੱਥ, ਆਪਣੇ ਦਮ 'ਤੇ ਯੂਕੇ 'ਚ ਕੀਤਾ ਨਾਮ ਰੌਸ਼ਨ, ਜਾਣੋ ਬਰਨਾਲਾ ਦੇ ਇਸ ਗੱਭਰੂ ਦੀ ਸੰਘਰਸ਼ ਭਰੀ ਕਹਾਣੀ... - BARNALA YOUTH ENLISTS IN UK ARMY

ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਪੰਡੋਰੀ ਦਾ ਦਵਿੰਦਰ ਸਿੰਘ ਬੋਪਾਰਾਏ ਨੇ ਇੰਗਲੈਂਡ ਦੀ ਆਰਮੀ ਵਿੱਚ ਭਰਤੀ ਹੋ ਕੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ।

DAVINDER SINGH JOINED UK ARMY
ਕਿਸਾਨ ਦਾ ਪੁੱਤ UK ਆਰਮੀ 'ਚ ਹੋਇਆ ਭਰਤੀ (ETV Bharat (ਬਰਨਾਲਾ, ਪੱਤਰਕਾਰ))

By ETV Bharat Punjabi Team

Published : Nov 30, 2024, 6:52 PM IST

Updated : Nov 30, 2024, 10:46 PM IST

ਬਰਨਾਲਾ:ਛੋਟੀ ਉਮਰੇ ਸਿਰ ਤੋਂ ਪਿਤਾ ਦਾ ਹੱਥ ਉੱਠ ਗਿਆ ਸੀ। ਇਹ ਕਿਸਾਨਾਂ ਲਈ ਮਾਣ ਵਾਲੀ ਗੱਲ ਹੈ ਕਿ ਕਿਸਾਨ ਦਾ ਪੁੱਤ ਇੰਗਲੈਂਡ ਦੀ ਫ਼ੌਜ ’ਚ ਭਰਤੀ ਹੋਇਆ ਹੈ। ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਪੰਡੋਰੀ ਦਾ ਦਵਿੰਦਰ ਸਿੰਘ ਬੋਪਾਰਾਏ ਨੇ ਇੰਗਲੈਂਡ ਦੀ ਆਰਮੀ ਵਿੱਚ ਭਰਤੀ ਹੋ ਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪੁੱਤ ਦੀ ਇਸ ਪ੍ਰਾਪਤੀ ਉਪਰੰਤ ਘਰ ਵਿੱਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਕਿਸਾਨ ਦਾ ਪੁੱਤ UK ਆਰਮੀ 'ਚ ਹੋਇਆ ਭਰਤੀ (ETV Bharat (ਬਰਨਾਲਾ, ਪੱਤਰਕਾਰ))

ਉੱਥੇ ਹੀ ਨੌਜਵਾਨ ਦਵਿੰਦਰ ਦੀ ਇਸ ਪ੍ਰਾਪਤੀ ਪਿੱਛੇ ਵੱਡਾ ਸੰਘਰਸ਼ ਵੀ ਛੁਪਿਆ ਹੋਇਆ ਹੈ। ਦਵਿੰਦਰ ਕਰੀਬ ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਇੰਗਲੈਂਡ (ਯੂ.ਕੇ.) ਗਿਆ ਸੀ ਅਤੇ ਹਾਲ ਹੀ ’ਚ ਇੰਗਲੈਂਡ ’ਚ ਫੌਜ ਦੀ ਭਰਤੀ ਸ਼ੁਰੂ ਹੋਈ ਸੀ­। ਜਿਸ ਵਿੱਚ ਸਾਰੀ ਪ੍ਰਕਿਰਿਆ ਤੋਂ ਬਾਅਦ ਦਵਿੰਦਰ ਸਿੰਘ ਨੇ ਇਹ ਟੈਸਟ ਵੀ ਕਲੀਅਰ ਕਰ ਲਿਆ ਅਤੇ ਉਸ ਦੀ ਜੁਆਇੰਨਿਗ ਆਰਮੀ ਵਿੱਚ ਹੋ ਸਕੀ ਹੈ। ਅੱਜ ਪਰਿਵਾਰ ਅਤੇ ਪਿੰਡ ’ਚ ਖੁਸ਼ੀ ਦੀ ਲਹਿਰ ਹੈ, ਲੋਕ ਵਧਾਈ ਦੇਣ ਅਤੇ ਮੂੰਹ ਮਿੱਠਾ ਕਰਵਾਉਣ ਲਈ ਘਰ-ਘਰ ਪਹੁੰਚ ਰਹੇ ਹਨ।

ਦਵਿੰਦਰ ਸਿੰਘ ਬੋਪਾਰਾਏ ਦੀ ਦੋਸਤਾਂ ਨਾਲ ਤਸਵੀਰ (ETV Bharat (ਬਰਨਾਲਾ, ਪੱਤਰਕਾਰ))

ਬਹੁਤ ਹੀ ਸੰਘਰਸ਼ ਭਰਿਆ ਦਵਿੰਦਰ ਸਿੰਘ ਦਾ ਪਿਛੋਕੜ

ਦੱਸ ਦੇਈਏ ਕਿ ਦਵਿੰਦਰ ਸਿੰਘ ਦਾ ਪਿਛੋਕੜ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ। ਦਵਿੰਦਰ ਸਿੰਘ ਦੇ ਪਿਤਾ ਬਸੰਤ ਸਿੰਘ ਦੀ ਕਰੀਬ 20 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਇਸ ਦੌਰਾਨ ਦਵਿੰਦਰ ਸਿੰਘ ਦੇ ਚਾਚੇ ਦੀ ਵੀ ਮੌਤ ਹੋ ਗਈ ਸੀ। ਉਸ ਸਮੇਂ ਦਵਿੰਦਰ ਸਿੰਘ ਦੀ ਉਮਰ ਕਰੀਬ 5 ਸਾਲ ਦੀ ਹੋਵੇਗੀੇ ਉਸਦੇ ਮਾਂ ਅਤੇ ਤਾਈ ਨੇ ਹੀ ਉਸ ਨੂੰ ਅਤੇ ਭਰਾ ਨੂੰ ਪਾਲਿਆ। ਦਵਿੰਦਰ ਸਿੰਘ ਫੌਜੀ ਦਾ ਵੱਡਾ ਭਰਾ ਹਰਮਨਜੋਤ ਰੋਜ਼ਗਾਰ ਲਈ ਅਰਬ ਦੇਸ਼ ਵਿੱਚ ਕੰਮ ਕਰਦਾ ਹੈ ਅਤੇ ਛੁੱਟੀਆਂ ਦੌਰਾਨ ਆਪਣੇ ਪਿੰਡ ਪੰਡੋਰੀ ਆਇਆ ਹੋਇਆ ਸੀ। ਦਵਿੰਦਰ ਸਿੰਘ ਅਤੇ ਉਸ ਦਾ ਵੱਡਾ ਭਰਾ ਹਰਮਨਜੋਤ ਸਿੰਘ ਛੋਟੀ ਉਮਰ ਤੋਂ ਹੀ ਕਬੱਡੀ ਅਤੇ ਵਾਲੀਬਾਲ ਦੇ ਚੰਗੇ ਖਿਡਾਰੀ ਸਨ ਅਤੇ ਖੇਡਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਟਰਾਫੀਆਂ ਜਿੱਤ ਚੁੱਕੇ ਹਨ।

ਦਵਿੰਦਰ ਸਿੰਘ ਬੋਪਾਰਾਏ ਦੀ ਪੁਰਾਣੀ ਫੋਟੋ (ETV Bharat (ਬਰਨਾਲਾ, ਪੱਤਰਕਾਰ))

ਮੈਡਲ ਅਤੇ ਟਰਾਫੀਆਂ ਵੀ ਜਿੱਤੀਆਂ

ਦਵਿੰਦਰ ਸਿੰਘ ਦੇ ਵੱਡੇ ਭਰਾ ਹਰਮਨਜੋਤ ਨੇ ਖੁਸ਼ੀ ਨਾਲ ਦੱਸਿਆ ਕਿ ਉਸ ਦਾ ਛੋਟਾ ਭਰਾ ਬਹੁਤ ਹੀ ਮਿਹਨਤੀ ਅਤੇ ਪੜ੍ਹਾਈ ਵਿਚ ਚੰਗਾ ਸੀ ਅਤੇ ਦਵਿੰਦਰ ਸਿੰਘ ਬਚਪਨ ਤੋਂ ਹੀ ਕਬੱਡੀ ਅਤੇ ਵਾਲੀਬਾਲ ਦਾ ਚੰਗਾ ਖਿਡਾਰੀ ਸੀ। ਉਸ ਨੇ ਕਬੱਡੀ ਅਤੇ ਵਾਲੀਬਾਲ ਵਿਚ ਕਈ ਮੈਡਲ ਅਤੇ ਟਰਾਫੀਆਂ ਵੀ ਜਿੱਤੀਆਂ ਸਨ। ਆਪਣੀ ਮਿਹਨਤ ਅਤੇ ਲਗਨ ਦੇ ਕਾਰਨ, ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਆਪਣੀ ਬਾਕੀ ਦੀ ਪੜ੍ਹਾਈ ਲਈ, ਉਸਨੂੰ ਸਟੱਡੀ ਵੀਜ਼ੇ ’ਤੇ ਇੰਗਲੈਂਡ ਭੇਜਿਆ ਗਿਆ। ਉਥੇ ਬ੍ਰਿਟਿਸ਼ ਆਰਮੀ ਲਈ ਭਰਤੀ ਹੋਇਆ ਹੈ। ਜਿਸ ਵਿੱਚ ਦੇਵੇਂਦਰ ਸਿੰਘ ਨੇ ਅਪਲਾਈ ਕੀਤਾ ਜਿਸ ਵਿੱਚ ਅੱਜ ਉਹ ਅੰਗਰੇਜ਼ੀ ਫੌਜ ਵਿੱਚ ਭਰਤੀ ਹੋ ਗਿਆ ਹੈ ਅਤੇ ਇਸਦੀ ਸੂਚਨਾ ਮਿਲਦੇ ਹੀ ਪੂਰੇ ਪਿੰਡ ਅਤੇ ਪਰਿਵਾਰ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ ਅਤੇ ਅੱਜ ਉਹ ਉੱਥੋਂ ਦੇ ਆਰਮੀ ਫੋਰਸ ਦੇ ਇਮਤਿਹਾਨ ਵਿੱਚੋਂ ਪਾਸ ਹੋ ਕੇ ਫੌਜ ਵਿੱਚ ਭਰਤੀ ਹੋ ਗਿਆ ਹੈ, ਜਿਸ ਕਾਰਨ ਜਿਸ ਨਾਲ ਅੱਜ ਸਾਡੇ ਪਰਿਵਾਰ ਨੇ ਸਾਡੇ ਪਿੰਡ ਦਾ ਨਾਮ ਉੱਚਾ ਕੀਤਾ ਹੈ।

ਦਵਿੰਦਰ ਸਿੰਘ ਬੋਪਾਰਾਏ ਦੀ ਬਚਪਨ ਦੀ ਫੋਟੋ (ETV Bharat (ਬਰਨਾਲਾ, ਪੱਤਰਕਾਰ))

'ਏਕਤਾ ਦਾ ਸਬੂਤ ਹੈ ਇਹ ਪਰਿਵਾਰ'

ਇਸ ਮੌਕੇ ਦਵਿੰਦਰ ਸਿੰਘ ਦੀ ਮਾਤਾ ਅਤੇ ਤਾਈ ਨੇ ਦੱਸਿਆ ਕਿਾ ਕਿ ਜਦੋਂ ਦਵਿੰਦਰ ਸਿੰਘ ਸਿਰਫ 5 ਸਾਲ ਦਾ ਸੀ। ਕੈਂਸਰ ਨਾਲ ਜੂਝਦੇ ਹੋਏ ਪਿਤਾ ਦੀ ਮੌਤ ਹੋ ਗਈ ਅਤੇ ਇਸ ਦੌਰਾਨ ਦੇਵੇਂਦਰ ਦੇ ਚਾਚੇ ਦੀ ਵੀ ਇੱਕ ਦੁਰਘਟਨਾ ’ਚ ਮੌਤ ਹੋ ਗਈ। ਉਸ ਤੋਂ ਬਾਅਦ ਅਸੀਂ ਦੋਵਾਂ ਨੇ ਮਿਲ ਕੇ ਬੱਚਿਆਂ ਤੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਪਰਿਵਾਰ ਡੇਢ ਏਕੜ ਜ਼ਮੀਨ ’ਤੇ ਬਾਗਬਾਨੀ ਕਰਦਾ ਹੈ ਅਤੇ ਅਤੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਆਪਣਾ ਗੁਜ਼ਾਰਾ ਕਰਦੇ ਹਨ। ਇਸ ਮੌਕੇ ਪਿੰਡ ਦੇ ਪੰਚ ਕੁਲਦੀਪ ਸਿੰਘ ਨੇ ਵੀ ਇਸ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਇਸ ਪਰਿਵਾਰ ਦੇ ਬੱਚਿਆਂ ਦੀ ਬਦੌਲਤ ਹੀ ਪਿੰਡ ਦਾ ਨਾਮ ਪੂਰੇ ਪੰਜਾਬ ਵਿੱਚ ਉੱਚਾ ਹੋ ਰਿਹਾ ਹੈ ਅਤੇ ਇਸ ਪਰਿਵਾਰ ਨੇ ਹਮੇਸ਼ਾ ਪਿਆਰ ਅਤੇ ਏਕਤਾ ਦਾ ਸਬੂਤ ਦਿੱਤਾ ਹੈ। ਪਿੰਡ ਵਿੱਚ ਅਤੇ ਹਰ ਪਰਿਵਾਰ ਵਿੱਚ ਉਨ੍ਹਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ।

Last Updated : Nov 30, 2024, 10:46 PM IST

ABOUT THE AUTHOR

...view details