ਪੰਜਾਬ

punjab

ETV Bharat / state

ਡਿਪਟੀ ਕਮਿਸ਼ਨਰ ਰੂਪਨਗਰ ਨੇ ਨਵ ਜੰਮੇ ਬੱਚਿਆਂ ਲਈ ਅਨੂਕੂਲ ਵਾਤਾਵਰਨ ਦੀ ਸਿਰਜਣਾ ਲਈ ਮਾਪਿਆਂ ਨੂੰ ਬੂਟੇ ਵੰਡੇ - Plants Distribution

Plants Distribution In Rupnagar: ਵਾਤਾਵਰਨ ਦੇ ਸੁਧਾਰ ਲਈ ਪੰਜਾਬ ਸਰਕਾਰ ਵਲੋਂ ਰੁੱਖ ਲਗਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਨੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕੇਂਦਰ ਵਿਖੇ ਪਹੁੰਚ ਕੀਤੀ ਅਤੇ ਨਵ ਜੰਮੇ ਬੱਚਿਆਂ ਲਈ ਅਨੂਕੂਲ ਵਾਤਾਵਰਨ ਦੀ ਸਿਰਜਣਾ ਲਈ ਮਾਪਿਆਂ ਨੂੰ ਬੂਟੇ ਵੰਡੇ ਕੇ ਵਾਤਾਵਰਣ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ।

Deputy Commissioner Rupnagar distributed saplings to the parents to create a favorable environment for the new born children
ਡਿਪਟੀ ਕਮਿਸ਼ਨਰ ਰੂਪਨਗਰ ਨੇ ਨਵ ਜੰਮੇ ਬੱਚਿਆਂ ਲਈ ਅਨੂਕੂਲ ਵਾਤਾਵਰਨ ਦੀ ਸਿਰਜਣਾ ਲਈ ਮਾਪਿਆਂ ਨੂੰ ਬੂਟੇ ਵੰਡੇ (ਰਿਪੋਟਰ ਰੂਪਨਗਰ)

By ETV Bharat Punjabi Team

Published : Jul 8, 2024, 11:50 AM IST

ਅਨੂਕੂਲ ਵਾਤਾਵਰਨ ਦੀ ਸਿਰਜਣਾ ਲਈ ਮਾਪਿਆਂ ਨੂੰ ਬੂਟੇ ਵੰਡੇ (ਰਿਪੋਰਟਰ ਰੂਪਨਗਰ)

ਰੂਪਨਗਰ : ਵਾਤਾਵਰਨ ਦੇ ਸੁਧਾਰ ਲਈ ਪੰਜਾਬ ਦੇ ਲੋਕ ਕਾਫੀ ਜਾਗਰੁਕ ਹੋਏ ਅਤੇ ਰੁੱਖ ਲਗਾਉਣ ਲਈ ਵੱਧ ਚੱੜ੍ਹ ਕੇ ਅੱਗੇ ਆ ਰਹੇ ਹਨ। ਉਥੇ ਹੀ ਸਰਕਾਰ ਵੱਲੋਂ ਵੀ ਪੌਦੇ ਲਗਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਰੂਪਨਗਰ ਦੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨੇ ਵੀ ਪਹਿਲ ਕੀਤੀ ਹੈ। ਇਸ ਤਹਿਤ ਹੀ ਬਿਤੇ ਦਿਨ ਸਿਵਲ ਹਸਪਤਾਲ ਦੇ ਜੱਚਾ ਬੱਚਾ ਕੇਂਦਰ ਵਿਖੇ ਪਹੁੰਚ ਕੇ ਨਵ ਜੰਮੇ ਬੱਚਿਆਂ ਲਈ ਅਨੂਕੂਲ ਵਾਤਾਵਰਨ ਦੀ ਸਿਰਜਣਾ ਲਈ ਮਾਪਿਆਂ ਨੂੰ ਬੂਟੇ ਵੰਡੇ ਕੇ ਵਾਤਾਵਰਣ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ।


ਡਿਪਟੀ ਕਮਿਸ਼ਨਰ ਨੇ ਮਾਪਿਆਂ ਨੂੰ ਬੂਟੇ ਵੰਡੇ: ਰੂਪਨਗਰ ਦੇ ਡਿਪਟੀਕਮਿਸ਼ਨਰ ਨੇ ਹਸਪਤਾਲ ਪਹੁੰਚ ਕੇ ਜਿਥੇ ਨਵ ਜੰਮੇ ਬੱਚਿਆਂ ਦੇ ਮਾਪਅਿਾਂ ਨੁੰ ਮਿਲ ਕੇ ਹਾਲ ਚਾਲ ਜਾਣਿਆ ਉਥੇ ਹੀ ਉਨ੍ਹਾਂ ਹਸਪਤਾਲ ਵਿਖੇ ਬੂਟਾ ਲਗਾ ਕੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਇੱਕ ਨਵੀਂ ਸ਼ੁਰੂਆਤ ਕੀਤੀ। ਉਨ੍ਹਾਂ ਮਾਪਿਆਂ ਨੂੰ ਬੂਟੇ ਵੰਡ ਕੇ ਆਪਣੇ ਨਵ ਜੰਮੇ ਬੱਚਿਆਂ ਦੇ ਨਾਮ ਉਤੇ ਇੱਕ ਇੱਕ ਬੂਟਾ ਲਗਾਉਣ ਲਈ ਆਖਿਆ ਤਾਂ ਜੋ ਉਨਾਂ ਦੇ ਆਉਣ ਵਾਲੇ ਸਮੇਂ ਲਈ ਵਾਤਾਵਰਨ ਨੂੰ ਸੁਰੱਖਿਅਤ ਕੀਤਾ ਜਾ ਸਕੇ। ਇਸ ਵੱਧਦੇ ਤਾਪਮਾਨ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਤੋਂ ਬਾਅਦ ਜਦੋਂ ਤੱਕ ਇਹ ਚੰਗੀ ਤਰ੍ਹਾਂ ਵੱਧ ਫੁੱਲ ਨਹੀਂ ਜਾਂਦੇ ਇਨ੍ਹਾਂ ਦੀ ਸਾਂਭ ਸੰਭਾਲ ਵੀ ਬੱਚਿਆਂ ਦੀ ਤਰ੍ਹਾਂ ਕਰਨੀ ਪੈਂਦੀ ਹੈ। ਸਾਨੂੰ ਚਾਹੀਦਾ ਹੈ ਕਿ ਇਨ੍ਹਾਂ ਦਾ ਰੋਜ਼ ਧਿਆਨ ਰੱਖਿਆ ਜਾਵੇ। ਲੋੜ ਮੁਤਾਬਿਕ ਪਾਣੀ ਅਤੇ ਖਾਦ ਪਾਈ ਜਾਵੇ, ਤਾਂ ਜੋ ਇਹ ਵੱਧ ਫੁਲ ਸਕਣ।


ਲੋਕਾਂ ਨੂੰ ਅਪੀਲ :ਇਸ ਮੌਕੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਆਖਿਆ ਕਿ ਅੱਜ ਦੇ ਸਮੇਂ ਵਾਤਾਵਰਣ ਵਿੱਚ ਬਹੁਤ ਤਬਦੀਲੀ ਆ ਚੁੱਕੀ ਹੈ। ਇਸ ਦੇ ਵੱਧਦੇ ਤਾਪਮਾਨ ਕਾਰਨ ਮਨੁੱਖ ਦਾ ਰਹਿਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਅਤੇ ਜੀਵ ਜੰਤੁ ਵੀ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ। ਜਿਸ ਤਰ੍ਹਾਂ ਤਾਪਮਾਨ ਵੱਧ ਰਿਹਾ ਹੈ ਉਹ ਜਨ ਜੀਵਨ ਲਾਈ ਹਾਣੀਕਾਰਕ ਹੈ। ਇਸ ਦਾ ਸਿਰਫ ਇੱਕ ਹੀ ਹੱਲ ਹੈ ਕਿ ਬੂਟੇ ਲਗਾਏ ਜਾਣ ਅਤੇ ਧਰਤੀ ਨੂੰ ਠੰਡਕ ਦਿੱਤੀ ਜਾਵੇ ਅਤੇ ਜਾਨਾਂ ਬਚਾਈਆਂ ਜਾਣ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰੁੱਖ ਜਿਥੇ ਮਨੁੱਖ ਦੇ ਸਾਹ ਲੈਣ ਦਾ ਸਾਧਨ ਹਨ ਉਥੇ ਹੀ ਇਹ ਪਸ਼ੂ ਪੰਛੀਆਂ ਲਈ ਉਨ੍ਹਾਂ ਦੇ ਜਿਊਣ ਦਾ ਸਾਧਨ ਹਨ। ਰੁੱਖ ਲਗਾ ਕੇ ਹੀ ਵਾਤਾਵਰਨ ਨੂੰ ਸੰਭਾਲਿਆ ਜਾ ਸਕਦਾ ਹੈ ਅਤੇ ਆਉਣ ਵਾਲੀ ਪੀੜ੍ਹੀ ਲਈ ਅਨੂਕੁਲ ਵਾਤਾਵਰਨ ਸਿਰਜਿਆ ਜਾ ਸਕਦਾ ਹੈ। ਇਸ ਲਈ ਸਾਨੂੰ ਸਭ ਨੂੰ ਮਿਲ ਕੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਇਸ ਪਿਆਰੀ ਕੁਦਰਤ ਦੀ ਸੰਭਾਲ ਵਿਚ ਆਪਣਾ ਮਹੱਤਵਪੂਰਣ ਯੋਗਦਾਨ ਪਾਉਣਾ ਚਾਹੀਦਾ ਹੈ।

ABOUT THE AUTHOR

...view details