ਪੰਜਾਬ

punjab

ਲੁਧਿਆਣਾ ਵਿੱਚ ਭੇਤਭਰੇ ਹਾਲਾਤਾਂ 'ਚ ਸਬ ਇੰਸਪੈਕਟਰ ਦੀ ਮੌਤ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ - SUB INSPECTOR DEATH

By ETV Bharat Punjabi Team

Published : Jul 17, 2024, 11:33 AM IST

Sub Inspector Death : ਪੁਲਿਸ ਲਾਈਨ ਲੁਧਿਆਣਾ ਵਿੱਚ ਬਤੌਰ ਸਭ ਇੰਸਪੈਕਟਰ ਤੈਨਾਤ ਹਰਵਿੰਦਰ ਸਿੰਘ ਦੀ ਭੇਤਭਰੇ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

SUB INSPECTOR DEATH IN LUDHIANA
ਭੇਤਭਰੇ ਹਾਲਾਤਾਂ ਚ ਸਬ ਇੰਸਪੈਕਟਰ ਦੀ ਮੌਤ (ETV BHARAT (ਪੱਤਰਕਾਰ, ਲੁਧਿਆਣਾ))

ਭੇਤਭਰੇ ਹਾਲਾਤਾਂ ਚ ਸਬ ਇੰਸਪੈਕਟਰ ਦੀ ਮੌਤ (ETV BHARAT (ਪੱਤਰਕਾਰ, ਲੁਧਿਆਣਾ))

ਲੁਧਿਆਣਾ:ਲੁਧਿਆਣਾ ਦੇ ਪੁਲਿਸ ਲਾਈਨ ਵਿੱਚ ਬਤੌਰ ਸਭ ਇੰਸਪੈਕਟਰ ਤੈਨਾਤ ਹਰਵਿੰਦਰ ਸਿੰਘ ਦੀ ਭੇਤਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ। ਇੱਕ ਘਰ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੁਧਿਆਣਾ ਵਿਖੇ ਭੇਜ ਦਿੱਤਾ ਹੈ।

ਸਿਵਲ ਲਾਈਨ 'ਚ ਤੈਨਾਤ ਸੀ ਮ੍ਰਿਤਕ: ਹਾਲਾਂਕਿ ਇਸ ਸਬੰਧੀ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ, ਪੁਲਿਸ ਇਸ ਸਬੰਧੀ ਤਫਤੀਸ਼ ਕਰ ਰਹੀ ਹੈ। ਮ੍ਰਿਤਕ ਸਬ ਇੰਸਪੈਕਟਰ ਮੂਲ ਰੂਪ ਵਿੱਚ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਅਤੇ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਸਬ ਇੰਸਪੈਕਟਰ ਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

ਮੌਤ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ: ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਐਲਆਈਜੀ ਫਲੈਟਾ ਵਿੱਚੋਂ ਮਿਲੀ ਹੈ। ਹਰ ਰਾਤ ਦੀ ਤਰ੍ਹਾਂ ਕਮਰੇ ਦੇ ਵਿੱਚ ਸੁੱਤਾ ਸੀ ਪਰ ਸਵੇਰੇ ਨਹੀਂ ਉੱਠਿਆ। ਉਨ੍ਹਾਂ ਨੇ ਇਹ ਮਕਾਨ ਕਿਰਾਏ 'ਤੇ ਲਿਆ ਹੋਇਆ ਸੀ। ਇਸ ਸੰਬੰਧੀ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਹਾਲਾਂਕਿ ਮੌਤ ਦੇ ਕਾਰਨ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋ ਸਕਦੀ ਹੈ।

ਆਸ-ਪਾਸ ਦੇ ਲੋਕਾਂ ਨੇ ਦਿੱਤੀ ਜਾਣਕਾਰੀ: ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨ ਦਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਮ੍ਰਿਤਕ ਹਰਵਿੰਦਰ ਸਿੰਘ ਪਿਛਲੇ ਛੇ ਮਹੀਨਿਆਂ ਤੋ ਇਸ ਕਮਰੇ ਦੇ ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਨੇੜੇ ਤੇੜੇ ਦੇ ਲੋਕਾਂ ਨੂੰ 3 ਵਜੇ ਦੇ ਕਰੀਬ ਪਤਾ ਲੱਗਾ, ਜਿਸ ਤੋਂ ਬਾਅਦ ਕੰਟਰੋਲ ਰੂਮ ਦੇ ਵਿੱਚ ਸੂਚਿਤ ਕੀਤਾ ਗਿਆ ਅਤੇ ਪਹਿਲਾ ਪੀਸੀਆਰ ਦੀ ਟੀਮਾਂ ਅਤੇ ਫਿਰ ਸੀਨੀਅਰ ਅਫਸਰਾਂ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ।

ABOUT THE AUTHOR

...view details