ਪੰਜਾਬ

punjab

ETV Bharat / state

ਭੇਦ ਭਰੇ ਹਾਲਾਤਾਂ ਵਿੱਚ ਮਿਲੀ ਵਿਅਕਤੀ ਦੀ ਖੂਨ ਨਾਲ ਲੱਥਪਥ ਲਾਸ਼, ਪੁਲਿਸ ਕਰ ਰਹੀ ਜਾਂਚ - Dead body found in pathankot - DEAD BODY FOUND IN PATHANKOT

Person Found Died : ਪਠਾਨਕੋਟ ਦੇ ਸੁਜਾਨਪੁਰ ਵਿਖੇ ਇੱਕ ਵਿਅਕਤੀ ਦੀ ਲਾਸ਼ ਦਰਗਾਹ ਨਜਦੀਕ ਖੂਨ ਨਾਲ ਲੱਥ-ਪੱਥ ਪਈ ਮਿਲੀ। ਜਿਸ ਦੇ ਚੱਲਦੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਗੱਲ ਆਖੀ ਹੈ।

The blood-soaked body of a person found in mysterious circumstances in Pathankot
ਪਠਾਨਕੋਟ 'ਚ ਭੇਦ ਭਰੇ ਹਾਲਾਤਾਂ ਵਿੱਚ ਮਿਲੀ ਵਿਅਕਤੀ ਦੀ ਖੂਨ ਨਾਲ ਲੱਥਪਥ ਲਾਸ਼ (ਪਠਾਨਕੋਟ ਪੱਤਰਕਾਰ- ਈਟੀਵੀ ਭਾਰਤ)

By ETV Bharat Punjabi Team

Published : Sep 21, 2024, 12:24 PM IST

ਪਠਾਨਕੋਟ:ਪਠਾਨਕੋਟ ਦੇ ਨਾਲ ਲੱਗਦੇ ਮਾਧੋਪੁਰ ਰੋਡ 'ਤੇ ਉਸ ਵੇਲੇ ਦਹਿਸ਼ਤ ਦਾ ਮਾਹੋਲ ਬਣ ਗਿਆ, ਜਦੋਂ ਰੋਡ ਦੇ ਉਪਰ ਇੱਕ ਧਾਰਮਿਕ ਸਥਾਨ (ਦਰਗਾਹ) ਦੇ ਕੋਲ ਇੱਕ ਸ਼ਖਸ ਦੀ ਲਾਸ਼ ਲੋਕਾਂ ਵੱਲੋਂ ਸਵੇਰੇ ਦੇਖੀ ਗਈ, ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਪਿੰਡ ਮਿਰਜਾਪੁਰ ਨਜ਼ਦੀਕ ਹਾਈਵੇਅ ‘ਤੇ ਪਈ ਲਾਸ਼ ਨੂੰ ਕਬਜ਼ੇ 'ਚ ਲਿਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਪਠਾਨਕੋਟ 'ਚ ਭੇਦ ਭਰੇ ਹਾਲਾਤਾਂ ਵਿੱਚ ਮਿਲੀ ਵਿਅਕਤੀ ਦੀ ਖੂਨ ਨਾਲ ਲੱਥਪਥ ਲਾਸ਼ (ਪਠਾਨਕੋਟ ਪੱਤਰਕਾਰ- ਈਟੀਵੀ ਭਾਰਤ)

ਸ਼ਖਸ ਦੇ ਨਾਲ ਆਏ ਲੋਕ ਕਤਲ ਤੋਂ ਬਾਅਦ ਗਾਇਬ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਕੱਲ੍ਹ ਸ਼ਾਮ 4 ਤੋਂ 5 ਲੋਕ, ਜਿਹੜੇ ਕਿ ਦਰਗਾਹ ਦੇ ਨਾਲ ਲੱਗਦੀ ਜਗਾ ‘ਤੇ ਬੈਠੇ ਸੀ, ਇਨ੍ਹਾਂ ਵਿੱਚ 2 ਬੱਚੇ ਇੱਕ ਔਰਤ ਅਤੇ 2 ਵਿਅਕਤੀ ਸਨ। ਸ਼ਾਮ ਤੱਕ ਸਾਰਾ ਕੁਝ ਠੀਕ ਸੀ, ਪਰ ਸਵੇਰੇ ਪਤਾ ਲੱਗਾ ਕਿ ਉੱਥੇ ਹੀ ਇੱਕ ਲਾਸ਼ ਮਿਲੀ ਹੈ। ਸਥਾਨਕ ਲੋਕਾਂ ਮੁਤਾਬਿਕ ਇਸ ਸ਼ਖਸ ਦੇ ਨਾਲ ਕੁਝ ਹੋਰ ਲੋਕ ਵੀ ਆਏ ਸਨ, ਜੋ ਕਿ ਸਵੇਰ ਦੇ ਸਮੇਂ ਇਸ ਧਾਰਮਿਕ ਸਥਾਨ ਦੇ ਉੱਪਰ ਮੌਜੂਦ ਨਹੀਂ ਸਨ, ਜੋ ਕਿ ਸ਼ੱਕੀ ਗੱਲ ਹੈ।

ਜਲਦ ਕਾਬੂ ਕੀਤੇ ਜਾਣਗੇ ਮੁਲਜ਼ਮ- ਪੁਲਿਸ

ਉਧਰ ਮੌਕੇ 'ਤੇ ਪੁੱਜੇ ਥਾਨਾ ਸੁਜਾਨਪੁਰ ਦੀ ਥਾਣਾ ਪ੍ਰਭਾਰੀ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਸ਼ਖਸ ਦੀ ਲਾਸ਼ ਦਰਗਾਹ 'ਤੇ ਪਈ ਹੈ ਅਤੇ ਭੇਦ ਭਰੇ ਹਾਲਾਤਾਂ ਦੇ ਵਿੱਚ ਇਸ ਦੀ ਮੌਤ ਹੋਈ ਹੈ। ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਫਰੈਂਸਿਕ ਟੀਮ ਵੀ ਮੌਕੇ 'ਤੇ ਪੁੱਜ ਚੁੱਕੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਵੇਗਾ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਹਰ ਪਹਿਲੂ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਤਲ ਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ABOUT THE AUTHOR

...view details