ਹੁਸ਼ਿਆਰਪੁਰ:ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਕਾਰ ਹਾਦਸੇ ਵਿੱਚ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਦਸੂਹਾ ਹਾਜੀਪੁਰ ਮੁੱਖ ਸੜਕ 'ਤੇ ਪੈਂਦੇ ਪਿੰਡ ਚੌਹਾਣਾ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਤਲਵਾੜਾ ਕਿਸੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਵਿਧਾਇਕ ਕਰਮਵੀਰ ਸਿੰਘ ਘੁੰਮਣ ਜਾ ਰਹੇ ਸਨ ਤਾਂ ਪਿੰਡ ਚੌਹਾਣਾ ਨੇੜੇ ਇੱਕ ਵਾਹਨ ਦੀ ਸਾਈਡ 'ਤੇ ਜਾ ਟਕਰਾਉਣ ਤੋਂ ਬਾਅਦ ਗੱਡੀ ਸੜਕ ਤੋਂ ਉਤਰ ਗਈ ਅਤੇ ਖੰਭੇ ਨਾਲ ਟਕਰਾ ਗਈ। ਗੱਡੀ 'ਚ ਸਵਾਰ ਕੁੱਲ 5 ਲੋਕ ਜ਼ਖਮੀ ਹੋ ਗਏ ਹਨ। ਬਾਕੀ ਲੋਕਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਦਸੂਹਾ ਤੋਂ 'ਆਪ' ਦੇ ਵਿਧਾਇਕ ਕਾਰ ਹਾਦਸੇ ਦੌਰਾਨ ਜ਼ਖ਼ਮੀ, ਜ਼ਬਰਦਸਤ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ - ਦਸੂਹਾ ਦੇ ਵਿਧਾਇਕ
MLA Karamveer Singh Ghuman: ਹੁਸ਼ਿਆਰਪੁਰ ਦੇ ਕਸਬਾ ਦਸੂਹਾ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਕਾਰ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਕਾਰ ਚਕਨਾਚੂਰ ਹੋ ਗਈ ਅਤੇ ਵਿਧਾਇਕ ਦੇ ਵੀ ਸੱਟਾਂ ਲੱਗੀਆਂ ਹਨ।
Published : Feb 17, 2024, 1:16 PM IST
|Updated : Feb 17, 2024, 1:47 PM IST
ਸਕੈਨ ਮਗਰੋਂ ਹੋਵੇਗਾ ਸਭ ਸਪੱਸ਼ਟ: 'ਆਪ' ਆਗੂ ਨੇ ਦੱਸਿਆ ਕਿ ਹਾਦਸਾ ਜ਼ਬਰਦਸਤ ਸੀ ਅਤੇ ਇਸ ਦੌਰਾਨ ਕਾਰ ਵੱਡੇ ਪੱਧਰ ਉੱਤੇ ਨੁਕਸਾਨੀ ਗਈ ਹੈ ਪਰ ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਵਿਧਾਇਕ ਸਮੇਤ ਬਾਕੀ ਸਾਰੇ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਰਮਵੀਰ ਸਿੰਘ ਘੁੰਮਣ ਦੇ ਸਕੈਨ ਕਰਵਾਏ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਹੀ ਸਭ ਕੁੱਝ ਸਪੱਸ਼ਟ ਹੋ ਸਕੇਗਾ।
ਓਵਰਟੇਕ ਦੌਰਾਨ ਵਾਪਰਿਆ ਹਾਦਸਾ:ਦੱਸਿਆ ਜਾ ਰਿਹਾ ਹੈ ਕਿ ਹਲਕਾ ਦਸੂਹਾ ਤੋਂ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਸੂਹਾ ਤੋਂ ਤਲਵਾੜੇ ਵੱਲ ਨੂੰ ਜਾ ਰਹੇ ਸਨ ਰਸਤੇ ’ਚ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਸਿਰ ਅਤੇ ਲੱਤ ’ਤੇ ਸੱਟਾਂ ਲੱਗੀਆਂ ਹਨ। ਸਿਹਤ ਮਾਹਰਾਂ ਨੇ ਦੱਸਿਆ ਕਿ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਖ਼ਤਰੇ ’ਚੋਂ ਬਾਹਰ ਹਨ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਆਪ ਆਗੂ ਨੇ ਕਿਹਾ ਕਿ ਗੱਡੀ ਨੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਟਰੱਕ ਚਾਲਕ ਨੇ ਕਾਰ ਵੱਲ ਨੂੰ ਟਰੱਕ ਮੋੜ ਦਿੱਤਾ ਅਤੇ ਵਿਧਾਇਕ ਦੀ ਕਾਰ ਚਲਾ ਰਹੇ ਡਰਾਈਵਰ ਨੇ ਬਚਾਅ ਲਈ ਕਾਰ ਨੂੰ ਸੜਕ ਤੋਂ ਥੱਲੇ ਉਤਾਰ ਦਿੱਤਾ। ਇਸ ਦੌਰਾਨ ਕਾਰ ਖੰਭੇ ਨਾਲ ਟਕਰਾ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ