ਪੰਜਾਬ

punjab

ਹੁਣ ਅੰਮ੍ਰਿਤਪਾਲ ਦੇ ਸਾਥੀ ਇੱਕ ਇੱਕ ਕਰਕੇ ਉਤਰੇ ਚੋਣ ਦੰਗਲ 'ਚ, ਵੇਖੋ ਅਦਾਕਾਰ ਦਲਜੀਤ ਕਲਸੀ ਕਿੱਥੋ ਚੋਣ ਲੜਨਗੇ? - daljit kalsi

By ETV Bharat Punjabi Team

Published : Jun 30, 2024, 3:55 PM IST

Updated : Jun 30, 2024, 6:05 PM IST

ਹੁਣ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਵਾਰੀ-ਵਾਰੀ ਚੋਣਾਂ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ।ਹੁਣ ਅੰਮ੍ਰਿਤਪਾਲ ਦੇ ਕਿਸ ਸਾਥੀ ਵੱਲੋਂ ਚੋਣ ਦੰਗਲ 'ਚ ਉਤਰਾਨ ਦਾ ਐਲਾਨ ਕਰ ਦਿੱਤਾ ਗਿਆ। ਆਖਰ ਕੌਣ ਹੈ ਉਹ ਅੰਮ੍ਰਿਤਪਾਲ ਸਿੰਘ ਦੇ ਸਾਥੀ। ਪੜ੍ਹੋ ਪੂਰੀ ਖ਼ਬਰ

daljit kalsi will contest from dera baba nanak
ਹੁਣ ਅੰਮ੍ਰਿਤਪਾਲ ਦੇ ਸਾਥੀ ਇੱਕ ਇੱਕ ਕਰਕੇ ਉਤਰੇ ਚੋਣ ਦੰਗਲ 'ਚ, ਵੇਖੋ ਅਦਾਕਾਰ ਦਲਜੀਤ ਕਲਸੀ ਕਿੱਥੋ ਚੋਣ ਲੜਨਗੇ? (daljit kalsi will contest from dera baba nanak)

ਹੈਦਰਾਬਾਦ ਡੈਸ਼ਕ: ਹੁਣ ਆਸਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਇੱਕ ਤੋਂ ਇੱਕ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਹੁਣ ਉਨ੍ਹਾਂ ਦੇ ਸਾਥੀਆਂ ਨੇ ਵੀ ਚੋਣ ਲੜਨ ਦਾ ਐਲਾਨ ਕਰ ਦਿਤਾ ਹੈ। ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਦੀਆਂ ਧਾਰਾਵਾਂ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ ਵਿਚ ਬੰਦ ਅੰਮ੍ਰਿਤਪਾਲ ਦੇ ਸਾਥੀਆਂ ਦਲਜੀਤ ਸਿੰਘ ਕਲਸੀ ਵੀ ਹੁਣ ਚੋਣ ਮੈਦਾਨ 'ਚ ਨਿੱਤਰਨਗੇ।

ਕਿੱਥੋਂ ਲੜਨਗੇ ਚੋਣ: ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਦਲਜੀਤ ਸਿੰਘ ਕਲਸੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਹਨ। ਉਹੇ ਸੁਖਜਿੰਦਰ ਸਿੰਘ ਰੰਧਾਵਾ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਸੀਟ ਡੇਰਾ ਬਾਬਾ ਨਾਨਕ ਤੋਂ ਚੋਣ ਲੜਨਗੇ। ਅੰਮ੍ਰਿਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ ਵਿਚ ਰਹਿੰਦਿਆਂ ਖਡੂਰ ਸਾਹਿਬ ਸੀਟ ਤੋਂ ਚੋਣ ਲੜੀ ਅਤੇ ਜਿੱਤੇ। ਇਸ ਦੀ ਜਿੱਤ ਦਾ ਫਰਕ ਪੰਜਾਬ ਵਿੱਚ ਸਭ ਤੋਂ ਵੱਧ ਰਿਹਾ। ਅੰਮ੍ਰਿਤਪਾਲ ਸਿੰਘ ਦੀ ਜਿੱਤ 1.97 ਲੱਖ ਵੋਟਾਂ ਨਾਲ ਹੋਈ। ਬਿਨਾਂ ਕਿਸੇ ਪਾਰਟੀ ਦੀ ਹਮਾਇਤ ਅਤੇ ਸਾਰੀਆਂ ਕੌਮੀ ਤੇ ਖੇਤਰੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਅੰਮ੍ਰਿਤਪਾਲ ਸਿੰਘ ਪਹਿਲੇ ਸਥਾਨ ’ਤੇ ਰਿਹਾ।

ਦਲਜੀਤ ਕਲਸੀ ਕੌਣ ਹੈ ?: ਦਲਜੀਤ ਸਿੰਘ ਕਲਸੀ ਇੱਕ ਫ਼ਿਲਮ ਅਦਾਕਾਰ ਹਨ ਜਿਨ੍ਹਾਂ ਨੇ ਵੱਖ-ਵੱਖ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਹ ਮਰਹੂਮ ਅਦਾਕਾਰ ਦੀਪ ਸਿੱਧੂ ਦੇ ਸਭ ਤੋਂ ਨਜ਼ਦੀਕੀ ਸਾਥੀ ਰਹੇ ਹਨ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸਦੇ ਬਹੁਤ ਸਾਰੇ ਦੋਸਤ ਉਨ੍ਹਾਂ ਦੇ ਭਰਾ ਮਨਦੀਪ ਸਿੰਘ ਦੇ ਨਾਲ ਚਲੇ ਗਏ ਪਰ ਕਲਸੀ ਅੰਮ੍ਰਿਤਪਾਲ ਸਿੰਘ ਦੇ ਨਾਲ ਖੜੇ ਰਹੇ। ਉਹਨਾਂ ਨੇ ਅਮ੍ਰਿਤਪਾਲ ਸਿੰਘ ਦੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਵਜੋਂ ਨਿਯੁਕਤੀ ਦਾ ਸਮਰਥਨ ਕੀਤਾ ਸੀ। ਕਲਸੀ ਨੂੰ ਪੰਜਾਬ ਪੁਲਿਸ ਨੇ ਐੱਨਐਸਏ ਐਕਟ ਅਧੀਨ ਗ੍ਰਿਫ਼ਤਾਰ ਕਰਕੇ ਅਸਾਮ ਜੇਲ੍ਹ ਭੇਜ ਦਿੱਤਾ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਉਹ ‘ਵਾਰਿਸ ਪੰਜਾਬ ਦੇ’ ਸੰਸਥਾ ਨੂੰ ਵਿੱਤੀ ਸਹਾਇਤਾ ਮੁਹਈਆ ਕਰਵਾਉਣ ਕਰਕੇ ਜਾਂਚ ਅਧੀਨ ਹਨ। ਉਸਨੇ 2017 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸਰਦਾਰ ਸਾਬ' ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਪੁਲਿਸ ਸੂਤਰਾਂ ਨੇ ਦੱਸਿਆ ਸੀ ਗ੍ਰਿਫ਼ਤਾਰੀ ਸਮੇਂ ਕਲਸੀ ਗੁੜਗਾਉਂ ਵਿੱਚ ਰਹਿ ਰਹੇ ਸਨ। ਆਪਣੇ ਫੇਸਬੁੱਕ ਪ੍ਰੋਫਾਈਲ ਵਿੱਚ ਕਲਸੀ ਨੇ ਦੱਸਿਆ ਸੀ ਕਿ ਉਹ ਆਲ ਟਾਈਮ ਮੂਵੀਜ਼ ਪ੍ਰਾਈਵੇਟ ਲਿਮਟਿਡ ਨਾਮ ਦੀ ਕੰਪਨੀ ਦੇ ਡਾਇਰੈਕਟਰ ਹੈ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹੇ ਹਨ। ਉਨ੍ਹਾਂ ਨੇ ਫੇਸਬੁੱਕ ਉਪਰ ਲਿਿਖਆ ਹੈ ਕਿ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।

Last Updated : Jun 30, 2024, 6:05 PM IST

ABOUT THE AUTHOR

...view details