ਪੰਜਾਬ

punjab

ETV Bharat / state

ਖੰਨਾ 'ਚ ਕੇਲਿਆਂ ਪਿੱਛੇ ਹੋਈ ਮਾਮੂਲੀ ਬਹਿਸ ਨੇ ਲਿਆ ਖ਼ੂਨੀ ਰੂਪ, ਗ੍ਰਾਹਕ ਨੇ ਕੀਤਾ ਦੁਕਾਨਦਾਰ ਦਾ ਕਤਲ - CUSTOMER KILLS SHOPKEEPER

ਖੰਨਾ ਵਿਖੇ ਇੱਕ ਕੇਲਿਆਂ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਨੂੰ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਗਿਆ। ਮੁਫਤ ਦੇ ਕੇਲੇ ਖਾਣ ਪਿਛੇ ਹੋਈ ਸੀ ਬਹਿਸ।

Customer kills shopkeeper over bananas in Khanna
ਖੰਨਾ 'ਚ ਕੇਲਿਆਂ ਪਿੱਛੇ ਹੋਈ ਮਾਮੂਲੀ ਬਹਿਸ ਨੇ ਲਿਆ ਖੁਨੀ ਰੂਪ, ਗ੍ਰਾਹਕ ਨੇ ਕੀਤਾ ਦੁਕਾਨਦਾਰ ਦਾ ਕਤਲ (ETV Bharat (ਪੱਤਰਕਾਰ, ਖੰਨਾ))

By ETV Bharat Punjabi Team

Published : Nov 30, 2024, 11:43 AM IST

Updated : Nov 30, 2024, 1:10 PM IST

ਖੰਨਾ (ਲੁਧਿਆਣਾ) :ਖੰਨਾ ਦੇ ਪਿੰਡ ਬੀਜਾ ਵਿਖੇ ਕੇਲਿਆਂ ਨੂੰ ਲੈ ਕੇ ਹੋਈ ਲੜਾਈ ਵਿੱਚ ਇੱਕ ਦੁਕਾਨਦਾਰ ਦੀ ਜਾਨ ਚਲੀ ਗਈ। ਮਾਮੂਲੀ ਗੱਲ ਨੂੰ ਲੈ ਕੇ ਹੋਏ ਇਸ ਝਗੜੇ ਵਿੱਚ ਉਸ ਸਮੇਂ ਲੜਾਈ ਵਧ ਗਈ ਜਦੋਂ ਮੁਲਜ਼ਮ ਨੇ ਆਪਣੇ ਪੁੱਤ ਅਤੇ ਸਾਥੀਆਂ ਨੂੰ ਬੁਲਾ ਲਿਆ ਅਤੇ 50 ਸਾਲ ਦੇ ਫੱਲ ਕਾਰੋਬਾਰੀ ਤੇਜਿੰਦਰ ਕੁਮਾਰ ਬੌਬੀ ਦੇ ਸਿਰ 'ਚ ਸੱਟ ਮਾਰ ਕੇ ਕਤਲ ਕਰ ਦਿੱਤਾ। ਮਾਮਲੇ ਸਬੰਧੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਗ੍ਰਾਹਕ ਨੇ ਕੀਤਾ ਦੁਕਾਨਦਾਰ ਦਾ ਕਤਲ (ETV Bharat (ਪੱਤਰਕਾਰ, ਖੰਨਾ))

ਪੈਸੇ ਮੰਗਣ 'ਤੇ ਕੀਤੀ ਕੁੱਟਮਾਰ
ਦੁਕਾਨ ’ਤੇ ਕੰਮ ਕਰਦੇ ਚੰਦੇਸ਼ਵਰ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਜਦੋਂ ਮਾਲਕ ਤੇਜਿੰਦਰ ਬੌਬੀ ਦੁਕਾਨ ’ਤੇ ਨਹੀਂ ਸੀ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਨੇ ਆ ਕੇ ਕੇਲੇ ਮੰਗਣੇ ਸ਼ੁਰੂ ਕਰ ਦਿੱਤੇ। ਕੇਲੇ ਖਰੀਦਣ ਤੋਂ ਬਾਅਦ ਜਦੋਂ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਨੇ ਪੈਸੇ ਮੰਗੇ। ਇਸ 'ਤੇ ਮੁਲਜ਼ਮ ਨੇ ਉਸ ਨੂੰ ਗਲੇ ਤੋਂ ਫੜ ਲਿਆ ਅਤੇ ਗਾਲ੍ਹਾਂ ਕੱਢਣ ਲੱਗ ਗਿਆ। ਇਸ ਦੌਰਾਨ ਉਸ ਨੇ ਆਪਣੇ ਮਾਲਕ ਤੇਜਿੰਦਰ ਬੌਬੀ ਨੂੰ ਫੋਨ ਕੀਤਾ, ਜਦੋਂ ਤੱਕ ਮਾਲਕ ਆਇਆ ਤਾਂ ਮੁਲਜ਼ਮ ਨੇ ਆਪਣੇ ਪੁੱਤਰ ਅਤੇ ਹੋਰ ਸਾਥੀਆਂ ਨੂੰ ਬੁਲਾ ਲਿਆ। ਜਿਵੇਂ ਹੀ ਮੁਲਜ਼ਮ ਦਾ ਲੜਕਾ ਆਇਆ ਤਾਂ ਉਸ ਨੇ ਦੁਕਾਨ ਮਾਲਕ ਦੇ ਸਿਰ ਵਿੱਚ ਸੱਟ ਮਾਰ ਦਿੱਤੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ। ਇਸ ਦੌਰਾਨ ਦੁਕਾਨ ਮਾਲਕ ਜ਼ਮੀਨ 'ਤੇ ਡਿੱਗ ਗਿਆ। ਜਦੋਂ ਦੁਕਾਨ ਮਾਲਕ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।



ਪੁਲਿਸ ਨੇ ਕੀਤੀ ਪੜਤਾਲ ਸ਼ੁਰੂ

ਸੂਚਨਾ ਮਿਲਣ ’ਤੇ ਖੰਨਾ ਦੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਤੁਰੰਤ ਐਸਐਚਓ ਸਦਰ ਸੁਖਵਿੰਦਰਪਾਲ ਸਿੰਘ ਸਮੇਤ ਮੌਕੇ ’ਤੇ ਪੁੱਜੇ। ਮਾਮਲੇ ਸਬੰਧੀ ਜਾਂਚ ਕਰਦਿਆਂ ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਵੀ ਚੈੱਕ ਕੀਤੇ। ਡੀਐਸਪੀ ਨੇ ਦੱਸਿਆ ਕਿ ਕੇਲੇ ਚੁੱਕਣ ਨੂੰ ਲੈਕੇ ਨਾਲ ਦੇ ਦੁਕਾਨਦਾਰ ਨਾਲ ਲੜਾਈ ਹੋ ਗਈ। ਇਸ ਦੌਰਾਨ ਦੂਜੇ ਪਾਸੇ ਦੇ ਦੁਕਾਨਦਾਰ ਨੇ ਕੁਝ ਲੋਕਾਂ ਨੂੰ ਬੁਲਾਇਆ ਅਤੇ ਝਗੜਾ ਹੋ ਗਿਆ। ਉੱਥੇ ਲੱਗੇ ਕੈਮਰੇ ਦੀ ਫੁਟੇਜ ਦੇਖ ਕੇ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਚੰਡੀਗੜ੍ਹ ਕਲੱਬ ਬਲਾਸਟ ਮਾਮਲੇ 'ਚ 2 ਮੁਲਜ਼ਮ ਹਿਸਾਰ ਤੋਂ ਗ੍ਰਿਫਤਾਰ, ਐਨਕਾਊਂਟਰ ਦੌਰਾਨ ਦੋਵਾਂ ਦੀਆਂ ਲੱਤਾਂ 'ਚ ਵੱਜੀਆਂ ਗੋਲੀਆਂ

ਨਗਰ ਨਿਗਮ ਚੋਣਾਂ ਨੂੰ ਲੈਕੇ ਪੱਬਾਂ ਭਾਰ ਕਾਂਗਰਸ, ਸਾਬਕਾ ਕੌਂਸਲਰ ਦਾ ਬਿਆਨ- ਰਾਜਾ ਵੜਿੰਗ ਸੰਭਾਲਣਗੇ ਕਮਾਨ

Last Updated : Nov 30, 2024, 1:10 PM IST

ABOUT THE AUTHOR

...view details