ਪਾਣੀ ਦੀ ਸਮੱਸਿਆ ਨੂੰ ਲੈ ਕੇ ਮਰਨ ਵਰਤ 'ਤੇ ਬੈਠਿਆ ਕੌਂਸਲਰ ਦਾ ਪੁੱਤ ਬਰਨਾਲਾ:ਬਰਨਾਲਾ ਦੇ ਵਾਰਡ ਨੰਬਰ 15 ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਵਿਰੁੱਧ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਵਾਰਡ ਦੇ ਕੌਸ਼ਲਰ ਦੇ ਬੇਟੇ ਵਲੋਂ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ। ਵਾਰਡ ਦੇ ਲੋਕ ਵੀ ਧਰਨੇ 'ਤੇ ਬੈਠ ਹਨ ਅਤੇ ਸਰਕਾਰ ਤੇ ਪ੍ਰਸ਼ਾਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿਛਲੇ ਇੱਕ ਸਾਲ ਤੋਂ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਮਿਕਸ ਹੋ ਕੇ ਆਉਣ ਨਾਲ ਲੋਕ ਪ੍ਰੇਸ਼ਾਨ ਹਨ, ਪਰ ਪ੍ਰਸ਼ਾਸ਼ਨ ਉੱਪਰ ਸਮੱਸਿਆ ਦਾ ਹੱਲ ਨਾ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਧਰਨਾਕਾਰੀ ਨੇ ਸਮੱਸਿਆ ਦੇ ਹੱਲ ਤੱਕ ਮਰਨ ਵਰਤ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਸਮੱਸਿਆ ਦੇ ਹੱਲ ਲਈ ਬਜ਼ਟ ਪਾਸ ਕੇ ਸੀਵਰੇਜ ਬੋਰਡ ਨੂੰ ਫ਼ੰਡ ਵੀ ਮੁਹੱਈਆ ਕਰਵਾ ਦਿੱਤਾ ਸੀ:ਇਸ ਮੌਕੇ ਧਰਨਾਕਾਰੀ ਨੀਰਜ ਕੁਮਾਰ ਜਿੰਦਲ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਸ਼ਹਿਰ ਦੇ ਵਾਰਡ ਨੰਬਰ 15 ਤੋਂ ਕੌਂਸ਼ਲਰ ਹਨ। ਸਾਡੇ ਵਾਰਡ ਵਿੱਚ ਲਗਾਤਾਰ ਪਿਛਲੇ ਸਾਲ ਤੋਂ ਗੰਦੇ ਪਾਣੀ ਦੀ ਸਮੱਸਿਆ ਆ ਰਹੀ ਹੈ। ਜਿਸ ਸਬੰਧੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਪਿਛਲੇ ਸਾਲ ਦੇ ਅਪ੍ਰੈਲ ਮਹੀਨੇ ਸਿਕਾਇਤ ਵੀ ਦਰਜ਼ ਕਰਵਾਈ ਸੀ। ਇਸ ਉਪਰੰਤ ਨਗਰ ਕੌਂਸ਼ਲ ਵਿੱਚ ਮੀਟਿੰਗ ਕਰਕੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਬਜ਼ਟ ਪਾਸ ਕੇ ਸੀਵਰੇਜ ਬੋਰਡ ਨੂੰ ਫ਼ੰਡ ਵੀ ਮੁਹੱਈਆ ਕਰਵਾ ਦਿੱਤਾ ਸੀ। ਸੀਵਰੇਜ ਬੋਰਡ ਨੇ ਇਸ ਦਾ ਟੈਂਡਰ ਵੀ ਲਾ ਦਿੱਤਾ ਸੀ। ਇਹ ਟੈਂਡਰ 21 ਮਾਰਚ ਨੂੰ ਖੋਲ੍ਹਿਆ ਜਾਣਾ ਸੀ, ਪਰ ਇਸ ਦੌਰਾਨ ਚੋਣ ਜ਼ਾਬਤਾ ਲੱਗ ਗਿਆ। ਪਰ ਇਸ ਸਭ ਦੇ ਵਿਚਾਲੇ ਉਸ ਦੇ ਵਾਰਡ ਵਿੱਚ ਗੰਦੇ ਪਾਣੀ ਦੀ ਸਮੱਸਿਆ ਵਿੱਚ ਹੀ ਲਟਕ ਕੇ ਰਹਿ ਗਈ ਹੈ।
ਡੀਸੀ ਬਰਨਾਲਾ ਵੱਲੋਂ ਦੋ ਮਹੀਨੇ ਦਾ ਸਮਾਂ ਦੇ ਦਿੱਤਾ ਸੀ:ਕਿਹਾ ਕਿ ਹੁਣ ਵਾਰਡ ਦੇ ਘਰਾਂ ਵਿੱਚ ਪੀਣ ਵਾਲਾ ਪਾਣੀ ਸੀਵਰੇਜ ਵਿੱਚ ਮਿਕਸ ਹੋ ਕੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਇੱਕ ਮੁੱਢਲੀ ਸਹੂਲਤ ਦਾ ਹਿੱਸਾ ਹੈ, ਜਿਸ ਕਰਕੇ ਇਸ ਦੇ ਟੈਂਡਰ ਉੱਪਰ ਚੋਣ ਜ਼ਾਬਤੇ ਦਾ ਕੋਈ ਅਸਰ ਨਹੀਂ ਹੈ। ਇਸ ਦੇ ਹੱਲ ਕਰਨ ਦੀ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣੀ ਹੈ। ਉਨ੍ਹਾਂ ਕਿਹਾ ਕਿ ਡੀਸੀ ਬਰਨਾਲਾ ਨੂੰ ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਕਿਹਾ ਸੀ, ਪਰ ਡੀਸੀ ਬਰਨਾਲਾ ਵੱਲੋਂ ਦੋ ਮਹੀਨੇ ਦਾ ਸਮਾਂ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਾਰਡ ਦੇ ਲੋਕਾਂ ਨੂੰ ਸਿੱਧੇ ਤੌਰ ਤੇ ਦੋ ਮਹੀਨੇ ਗੰਦਾ ਪਾਣੀ ਪੀਣ ਲਈ ਕਹਿ ਰਿਹਾ ਹੈ। ਪ੍ਰਸ਼ਾਸ਼ਨ ਦੀ ਇਸ ਲਾਪਰਵਾਹੀ ਦੇ ਰੋਸ਼ ਵਜੋਂ ਉਸ ਵੱਲੋਂ ਅੱਜ ਤੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ। ਜਿਨ੍ਹਾਂ ਸਮਾਂ ਇਸ ਸਮੱਸਿਆ ਦੇ ਹੱਲ ਨਹੀਂ ਹੁੰਦਾ,ਓਨਾਂ ਸਮਾਂ ਉਹ ਆਪਣਾ ਮਰਨ ਵਰਤ ਖ਼ਤਮ ਨਹੀਂ ਕਰਨਗੇ। ਵਾਰਡ ਦੇ ਲੋਕ ਇਸ ਸੰਘਰਸ਼ ਵਿੱਚ ਸਾਥ ਦੇ ਰਹੇ ਹਨ।
ਵੱਲੋਂ ਇਸ ਸਮੱਸਿਆ ਦਾ ਹੱਲ ਨਾ ਕਰਨ ਦੇ ਰੋਸ਼: ਇਸ ਮੌਕੇ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਵਾਰਡ ਨੰਬਰ 15 ਸ਼ਹਿਰ ਦਾ ਦਿਲ ਹੈ ਅਤੇ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ। ਪਰ ਇੱਥੇ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਸਮੱਸਿਆ ਨੇ ਲੋਕਾਂ ਦਾ ਜਿਉਣਾ ਬੇਹਾਲ ਕਰ ਦਿੱਤਾ ਹੈ। ਸਾਰੇ ਘਰਾਂ ਵਿੱਚ ਗੰਦਾ ਪਾਣੀ ਆ ਰਿਹਾ ਹੈ। ਪ੍ਰਸ਼ਾਸ਼ਨ ਵੱਲੋਂ ਇਸ ਸਮੱਸਿਆ ਦਾ ਹੱਲ ਨਾ ਕਰਨ ਦੇ ਰੋਸ਼ ਵਜੋਂ ਉਨ੍ਹਾਂ ਦੇ ਕੌਂਸ਼ਲਰ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ। ਜਿਸ ਦਾ ਸਾਰੇ ਵਾਰਡ ਵਾਸੀ ਸਾਥ ਦੇਣ ਲਈ ਧਰਨੇ ਉੱਪਰ ਬੈਠੇ ਹਨ। ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਦੇ ਐਕਸੀਅਨ ਨੂੰ ਵਾਰਡ ਦੇ ਲੋਕਾਂ ਵੱਲੋਂ ਇਸ ਸਬੰਧੀ 30-35 ਸਿਕਾਇਤਾਂ ਵੀ ਕੀਤੀਆਂ ਗਈਆਂ, ਪਰ ਕੋਈ ਹੱਲ ਨਹੀਂ ਹੋਇਆ।
ਹਲਕੇ ਦੇ ਵਿਧਾਇਕ ਮੀਤ ਹੇਅਰ ਪ੍ਰਤੀ ਰੋਸ਼ ਜ਼ਾਹਰ : ਉਨ੍ਹਾਂ ਕਿਹਾ ਕਿ ਗੰਦੇ ਪਾਣੀ ਨਾਲ ਵਾਰਡ ਦੇ ਲੋਕਾਂ ਦੇ ਬੀਮਾਰ ਹੋਣ ਦਾ ਡਰ ਹੈ। ਜਿਸ ਕਰਕੇ ਪ੍ਰਸ਼ਾਸ਼ਨ ਨੂੰ ਕਿਸੇ ਵੀ ਬੀਮਾਰੀ ਦੇ ਫ਼ੈਲਣ ਤੋਂ ਪਹਿਲਾਂ ਹੀ ਇਸ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਹਲਕੇ ਦੇ ਵਿਧਾਇਕ ਮੀਤ ਹੇਅਰ ਪ੍ਰਤੀ ਰੋਸ਼ ਜ਼ਾਹਰ ਕਰਦਿਆਂ ਕਿਹਾ ਕਿ ਵਿਧਾਇਕ ਸਾਬ ਇੰਟਰਲਾਕ ਟਾਈਲਾਂ ਦੇ ਉਦਘਾਟਨ ਤਾਂ ਕਰੀ ਜਾ ਰਹੇ ਹਨ। ਪਰ ਸੀਵਰੇਜ ਤੇ ਪਾਣੀ ਦੀਆਂ ਲੀਕ ਪਾਈਪਾਂ ਦੇ ਹੱਲ ਵੱਲ ਧਿਆਨ ਨਹੀਂ ਦੇ ਰਹੇ।