ਲੁਧਿਆਣਾ: ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ ਅਤੇ ਵੱਡੇ ਆਗੂ ਵੀ ਚੋਣ ਮੈਦਾਨ ਦੇ ਵਿੱਚ ਡਟ ਰਹੇ ਹਨ। ਅੱਜ ਲੁਧਿਆਣਾ ਦੇ ਪਿੰਡਾਂ ਦੇ ਵਿੱਚ ਕਾਂਗਰਸ ਦੇ ਸਰਪੰਚਾਂ ਦਾ ਪ੍ਰਚਾਰ ਕਰਨ ਦੇ ਲਈ ਅੰਮ੍ਰਿਤਾ ਵੜਿੰਗ ਪਹੁੰਚੇ। ਜਿੰਨ੍ਹਾਂ ਵੱਲੋਂ ਗਿੱਲ ਪਿੰਡ ਦੇ ਕਾਂਗਰਸੀ ਸਰਪੰਚ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕੀਤਾ ਗਿਆ।
ਅੰਮ੍ਰਿਤਾ ਵੜਿੰਗ ਨੇ ਚੋਣ ਨਤੀਜਿਆਂ 'ਤੇ ਦਿੱਤਾ ਬਿਆਨ (ETV BHARAT) ਕਾਂਗਰਸ ਬਣਾਏਗੀ 2027 'ਚ ਸਰਕਾਰ
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 2027 ਦੇ ਵਿੱਚ ਪੰਜਾਬ ਦੇ ਅੰਦਰ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਦਾ ਧੱਕਾ ਕੀਤਾ ਹੈ, ਉਸ ਤੋਂ ਜ਼ਾਹਿਰ ਹੈ ਕਿ ਲੋਕ ਹੁਣ ਉਹਨਾਂ 'ਤੇ ਵਿਸ਼ਵਾਸ ਨਹੀਂ ਜਿਤਾਉਣਗੇ। ਉਹਨਾਂ ਕਿਹਾ ਕਿ ਸੂਬੇ ਦੀ ਜਿਸ ਤਰ੍ਹਾਂ ਦੀ ਕਾਨੂੰਨ ਵਿਵਸਥਾ ,ਹੈ ਇਸ ਤੋਂ ਜਾਹਿਰ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਹੀ ਨਹੀਂ ਚਲਾਉਣੀ ਆਉਂਦੀ।
ਪੰਜਾਬ ਸਿਰ ਕਰਜ਼ਾ ਚੜ੍ਹਾ ਰਹੀ ਮਾਨ ਸਰਕਾਰ
ਅੰਮ੍ਰਿਤਾ ਵੜਿੰਗ ਨੇ ਸਿੱਧੇ ਤੌਰ 'ਤੇ ਕਿਹਾ ਕਿ ਸਰਕਾਰ ਕਰਜ਼ੇ ਪੰਜਾਬ ਦੇ ਸਿਰ 'ਤੇ ਚੜ੍ਹਾਈ ਜਾ ਰਹੀ ਹੈ ਅਤੇ ਜਿਹੜੇ ਲੋਕ ਦਾਅਵੇ ਕਰ ਰਹੇ ਸਨ ਕਿ ਉਹ ਮਾਈਨਿੰਗ ਅਤੇ ਸ਼ਰਾਬ ਤੋਂ ਸੂਬੇ 'ਚ ਪੈਸਾ ਇਕੱਠਾ ਕਰਨਗੇ, ਅੱਜ ਉਹ ਫੇਲ੍ਹ ਹੋ ਰਹੇ ਹਨ। ਉਹਨਾਂ ਕਿਹਾ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਕਾਂਗਰਸ ਨੂੰ ਚੰਗਾ ਸਮਰਥਨ ਮਿਲਿਆ ਹੈ, ਉਹਨਾਂ ਕਿਹਾ ਕਿ ਉਮੀਦ ਹੈ ਕਿ ਉੱਥੇ ਕਾਂਗਰਸ ਆਪਣੀ ਛਾਪ ਛੱਡੇਗੀ।
ਪਿੰਡਾਂ ਦੇ ਕਈ ਕੰਮ ਹੋਣੇ ਬਾਕੀ
ਉੱਥੇ ਹੀ ਕਾਂਗਰਸ ਦੇ ਸਰਪੰਚ ਉਮੀਦਵਾਰ ਦਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੇ ਵਿੱਚ ਕਈ ਕੰਮ ਹੋਣੇ ਬਾਕੀ ਹਨ। ਉਹਨਾਂ ਕਿਹਾ ਕਿ ਲੜਕੀਆਂ ਦੇ ਸਕੂਲ ਦੇ ਅੱਗੇ ਲੜਕੇ ਖੜੇ ਰਹਿੰਦੇ ਹਨ। ਇਸ ਤੋਂ ਇਲਾਵਾ ਉਹਨਾਂ ਨੂੰ ਚੰਗੇ ਰਾਹ ਪਾਉਣ ਦੀ ਲੋੜ ਹੈ। ਪਿੰਡ ਦੇ ਹੋਰ ਵੀ ਕਈ ਉਹਨਾਂ ਕੰਮ ਦੱਸੇ ਜਿਹੜੇ ਹਾਲੇ ਹੋਣੇ ਬਾਕੀ ਹਨ, ਜਿਨਾਂ ਨੂੰ ਲੈ ਕੇ ਉਹ ਲੋਕਾਂ ਦੀ ਕਚਹਿਰੀ ਉਤਰ ਰਹੇ ਹਨ। ਦਵਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਾ ਵੜਿੰਗ ਅਤੇ ਰਾਜਾ ਵੜਿੰਗ ਨੂੰ ਗਿੱਲ ਹਲਕੇ ਦੇ ਲੋਕ ਬਹੁਤ ਪਿਆਰ ਕਰਦੇ ਹਨ ਅਤੇ ਉਹਨਾਂ ਦੇ ਹੁਣ ਪਿੰਡ ਆਉਣ ਤੋਂ ਉਹਨਾਂ ਨੂੰ ਚੰਗਾ ਹੁੰਗਾਰਾ ਮਿਲੇਗਾ।