ਪੰਜਾਬ

punjab

ETV Bharat / state

ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਦਾ ਭਾਜਪਾ ਉੱਤੇ ਵਾਰ, ਕਿਹਾ- ਨਰਿੰਦਰ ਮੋਦੀ ਅਤੇ ਭਾਜਪਾ ਹਮੇਸ਼ਾ ਹੀ ਰਹੇ ਨੇ ਪੰਜਾਬ ਵਿਰੋਧੀ - Bathinda Congress candidate - BATHINDA CONGRESS CANDIDATE

Bathinda Congress candidate Election Campaign: ਬਠਿੰਡਾ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਪੀਐੱਮ ਨਰਿੰਦਰ ਮੋਦੀ ਅਤੇ ਭਾਜਪਾ ਲਈ ਲੋਕਾਂ ਦੇ ਮਨਾਂ ਵਿੱਚ ਨਫਰਤ ਹੈ। ਇਹੀ ਕਾਰਣ ਹੈ ਕਿ ਭਾਜਪਾ ਉਮੀਦਵਾਰਾਂ ਦਾ ਪਿੰਡ-ਪਿੰਡ ਵਿਰੋਧ ਹੋ ਰਿਹਾ ਹੈ। ਪੜ੍ਹੋ ਪੂਰੀ ਖ਼ਬਰ।

MAHENDRA SIDHUS ATTACK ON BJP
ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਦਾ ਭਾਜਪਾ ਉੱਤੇ ਵਾਰ (ਬਠਿੰਡਾ ਰਿਪੋਟਰ)

By ETV Bharat Punjabi Team

Published : May 24, 2024, 5:16 PM IST

ਜੀਤ ਮਹਿੰਦਰ ਸਿੱਧੂ, ਕਾਂਗਰਸ ਉਮੀਦਵਾਰ (ਬਠਿੰਡਾ ਰਿਪੋਟਰ)

ਬਠਿੰਡਾ: ਕਰੀਬ ਇੱਕ ਹਫਤੇ ਦਾ ਸਮਾਂ ਰਹਿ ਗਿਆ ਹੈ ਪੰਜਾਬ ਲੋਕ ਸਭਾ ਚੋਣਾਂ ਵਿੱਚ ਅਤੇ ਹੁਣ ਇਸ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜੰਗੀ ਪੱਧਰ ਉੱਤੇ ਛੇੜਿਆ ਗਿਆ ਹੈ। ਬਠਿੰਡਾ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਲਈ ਜਾ ਰਹੇ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਭਾਜਪਾ ਉੱਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੀ ਨਸਲ ਅਤੇ ਫਸਲ ਦੀ ਗੱਲ ਕਰਨ ਵਾਲੇ ਇਸ ਨੂੰ ਬਰਬਾਦ ਕਰਨ ਵਿੱਚ ਸਭ ਤੋਂ ਵੱਡੇ ਜਿੰਮੇਵਾਰ ਹਨ।

ਭਾਜਪਾ ਅਤੇ ਅਕਾਲੀਆਂ ਉੱਤੇ ਵਾਰ:ਕਿਸਾਨਾਂ ਵੱਲੋਂ ਜੋ ਤਿੰਨ ਖੇਤੀਬਾੜੀ ਬਿੱਲਾਂ ਦਾ ਵਿਰੋਧ ਕੀਤਾ ਗਿਆ ਸੀ ਅਤੇ 13 ਮਹੀਨੇ ਪੰਜਾਬ ਦੇ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਸਨ ਉਨ੍ਹਾਂ ਨੂੰ ਭਾਜਪਾ ਵੱਲੋਂ ਲੁਕਵੇਂ ਢੰਗ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਕਾਰਨ ਲਗਾਤਾਰ ਕਿਸਾਨਾਂ ਵੱਲੋਂ ਭਾਜਪਾ ਅਤੇ ਇਸ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਭਾਜਪਾ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਦਾ ਕਿਸਾਨ ਸਿਰਫ ਆਪਣਾ ਹੱਕ ਮੰਗਦਾ ਹੈ ਅਤੇ ਭਾਜਪਾ ਨੂੰ ਕਦੇ ਵੀ ਕਿਸਾਨਾਂ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਉੱਤੇ ਤੰਜ ਕਸਦੇ ਹੋਏ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਯਾਤਰਾ ਬਾਦਲ ਪਰਿਵਾਰ ਬਚਾਓ ਯਾਤਰਾ ਹੈ ਨਾ ਕਿ ਪੰਜਾਬ ਬਚਾਓ ਯਾਤਰਾ।

ਸੁਨੀਲ ਜਾਖੜ ਨੂੰ ਦਿੱਤਾ ਜਵਾਬ: ਦੱਸ ਦਈਏ ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੀਐੱਮ ਮੋਦੀ ਦੀ ਪੰਜਾਬ ਆਮਦ ਉੱਤੇ ਕਿਹਾ ਸੀ ਕਿ ਉਨ੍ਹਾਂ ਦੀ ਆਮਦ ਉੱਤੇ ਸੂਬਾ ਵਾਸੀ ਉਤਸ਼ਾਹਿਤ ਹਨ। ਪੰਜਾਬ ਦੇ ਲੋਕ ਭਾਜਪਾ ਨੂੰ ਜਿਤਾ ਕੇ ਵਿਕਾਸ ਦੀ ਰਾਹ ਉੱਤੇ ਤੁਰਨ ਲਈ ਕਾਹਲੇ ਹਨ। ਇਸ ਦਾ ਜਵਾਬ ਦਿੰਦਿਆਂ ਕਾਂਗਰਸੀ ਆਗੂ ਜੀਤ ਮਹਿੰਦਰ ਸਿੱਧੂ ਨੇ ਕਿਹਾ ਕਿ ਸੁਨੀਲ ਜਾਖੜ ਨੇ ਇਹ ਬਿਆਨ ਪੰਜਾਬ ਭਾਜਪਾ ਇਕਾਈ ਦਾ ਪ੍ਰਧਾਨ ਹੋਣ ਦੇ ਨਾਤੇ ਦਿੱਤਾ ਹੈ, ਪਰ ਧਰਾਤਲ ਉੱਤੇ ਪਈ ਅਸਲੀ ਸਚਾਈ ਦਾ ਉਨ੍ਹਾਂ ਨੂੰ ਵੀ ਅੰਦਾਜ਼ਾ ਹੈ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਨਫਰਤ ਕਰਦੇ ਹਨ।

ABOUT THE AUTHOR

...view details