ਸ੍ਰੀ ਫਤਿਹਗੜ੍ਹ ਸਾਹਿਬ: ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ.ਅਮਰ ਸਿੰਘ ਨੇ ਚੋਣ ਮੈਦਾਨ 'ਚ ਉਤਰਦਿਆਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਵੱਡੀ ਚੁਣੌਤੀ ਦੇ ਦਿੱਤੀ ਹੈ। ਖੁੱਲ੍ਹੀ ਬਹਿਸ ਵਿੱਚ ਸਵਾਲ-ਜਵਾਬ ਦੇਣ ਦੀ ਚੁਣੌਤੀ ਦਿੱਤੀ ਗਈ ਹੈ। ਡਾ.ਅਮਰ ਸਿੰਘ ਐਤਵਾਰ ਨੂੰ ਦੋਰਾਹਾ ਦੇ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੈਦਾਨ 'ਚ ਉਤਰੇ। ਜਿਵੇਂ ਹੀ ਉਹ ਚੋਣ ਪ੍ਰਚਾਰ ਕਰਨ ਲਈ ਮੈਦਾਨ 'ਚ ਆਏ ਤਾਂ ਆਪਣੇ ਪੁਰਾਣੇ ਸਾਥੀ ਗੁਰਪ੍ਰੀਤ ਸਿੰਘ ਜੀਪੀ ਜੋਕਿ ਹਾਲ ਹੀ 'ਚ ਕਾਂਗਰਸ ਛੱਡ ਆਪ 'ਚ ਸ਼ਾਮਿਲ ਹੋਏ ਹਨ, ਅਤੇ ਉਹਨਾਂ ਨੁੰ ਪਾਰਟੀ ਨੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਟਿਕਟ ਵੀ ਦਿੱਤੀ ਹੈ, ਉਹਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਜੀਪੀ ਦੇ ਹਲਕੇ ਨੂੰ 3.25 ਕਰੋੜ ਰੁਪਏ ਦਿੱਤੇ:ਦਸਣਯੋਗ ਹੈ ਕਿ ਇੱਕ ਪਾਸੇ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦਾਅਵਾ ਕਰ ਰਹੇ ਹਨ ਕਿ ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਪੰਜ ਸਾਲਾਂ ਵਿੱਚ ਹਲਕੇ ਦੇ ਲੋਕਾਂ ਨੂੰ ਮੂੰਹ ਤੱਕ ਨਹੀਂ ਦਿਖਾਇਆ। ਲੋਕਾਂ ਦੇ ਭਰੋਸੇ'ਤੇ ਉਪਰ ਖਰੇ ਨਹੀਂ ਉਤਰੇ ਅਤੇ ਵਿਕਾਸ ਨਹੀਂ ਹੋਇਆ। ਤਾਂ ਉਥੇ ਹੀ ਇਸ ਦਾ ਜਵਾਬ ਦਿੰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਜਦੋਂ ਗੁਰਪ੍ਰੀਤ ਸਿੰਘ ਜੀ.ਪੀ ਬੱਸੀ ਪਠਾਣਾਂ ਤੋਂ ਕਾਂਗਰਸ ਦੀ ਨੁਮਾਇੰਦਗੀ ਕਰਦੇ ਸਨ ਤਾਂ ਉਹ ਹਮੇਸ਼ਾ ਉਨ੍ਹਾਂ ਦੇ ਸੱਦੇ 'ਤੇ ਜਾਂਦੇ ਸਨ । ਉਨ੍ਹਾਂ ਨੇ ਜੀਪੀ ਦੇ ਹਲਕੇ ਨੂੰ ਲਗਭਗ 3.25 ਕਰੋੜ ਰੁਪਏ ਦਿੱਤੇ। ਉਹ ਜੀਪੀ ਨੂੰ ਖੁੱਲ੍ਹੀ ਬਹਿਸ ਵਿੱਚ ਵੀ ਇਸਦਾ ਜਵਾਬ ਦੇਣ ਲਈ ਤਿਆਰ ਹਨ। ਡਾ: ਅਮਰ ਸਿੰਘ ਨੇ ਦੱਸਿਆ ਕਿ ਜੀ.ਪੀ ਖੁਦ ਉਨ੍ਹਾਂ ਨੂੰ ਨਾਲ ਲੈ ਕੇ ਇਲਾਕੇ 'ਚ ਘੁੰਮਦੇ ਰਹਿੰਦੇ ਸੀ। ਅੱਜ ਉਹ ਜਾ ਕੇ ਆਪ ਦੀ ਗੋਦੀ ਵਿੱਚ ਬੈਠ ਗਏ ਹਨ। ਵਿਧਾਇਕ ਹੋਣ ਦੇ ਨਾਤੇ ਜੀਪੀ ਨੇ ਕਦੇ ਵੀ ਵਿਧਾਨ ਸਭਾ ਵਿੱਚ ਆਪਣੇ ਹਲਕੇ ਦਾ ਮੁੱਦਾ ਨਹੀਂ ਉਠਾਇਆ ਸੀ। ਜਦਕਿ, ਲੋਕ ਸਭਾ ਵਿੱਚ 70 ਵਾਰ ਬੋਲਣ ਦਾ ਉਨ੍ਹਾਂ ਦਾ ਰਿਕਾਰਡ ਹੈ।
ਪੰਜਾਬ ਦੇ ਮੁੱਦਿਆਂ 'ਤੇ ਵੋਟਾਂ ਮੰਗਣਗੇ:ਡਾ. ਅਮਰ ਸਿੰਘ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਹਨ। ਦੇਸ਼ ਦੀ ਸਰਕਾਰ ਚੁਣੀ ਜਾਣੀ ਹੈ। ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਸੂਬੇ ਦੇ ਮੁੱਦਿਆਂ ਲਈ ਹਮੇਸ਼ਾ ਵੋਟਾਂ ਮੰਗਣਗੇ। ਕੇਂਦਰ ਨੇ ਪੰਜਾਬ ਨਾਲ ਹੁਣ ਤੱਕ ਜੋ ਵਿਸ਼ਵਾਸਘਾਤ ਕੀਤਾ ਹੈ, ਉਸ ਦਾ ਇਨਸਾਫ਼ ਜਨਤਾ ਜ਼ਰੂਰ ਦੇਵੇਗੀ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਜ਼ਬਰਦਸਤੀ ਰੋਕਿਆ ਗਿਆ। ਅੱਤਿਆਚਾਰ ਕੀਤੇ ਗਏ। ਇਹ ਸਾਰੇ ਕੇਂਦਰ ਨਾਲ ਜੁੜੇ ਮੁੱਦੇ ਹਨ ਜਿਨ੍ਹਾਂ 'ਤੇ ਲੋਕਾਂ ਵਿਚ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਲਈ ਵੱਡਾ ਖ਼ਤਰਾ ਹੈ। ਲੋਕਾਂ ਨੂੰ ਭਾਜਪਾ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਮੌਜੂਦਾ ਸਮੇਂ ਵਿੱਚ ਸੰਵਿਧਾਨ ਖਤਰੇ ਵਿੱਚ ਹੈ।
- ਲੋਕਾਂ ਸਭਾ ਚੋਣਾਂ ਲਈ ਪਾਰਟੀਆਂ ਨੇ ਮਹਿਲਾਵਾਂ ਤੇ ਯੂਥ ਆਗੂਆਂ ਨੂੰ ਕੀਤਾ ਨਜ਼ਰ-ਅੰਦਾਜ, ਜ਼ਿਆਦਾਤਰ ਉਮੀਦਵਾਰਾਂ ਦੀ ਉਮਰ 45 ਤੋਂ ਪਾਰ - Lok Sabha Election 2024
- ਪੰਜਾਬ ਮੌਸਮ ਅਪਡੇਟ; ਪੰਜਾਬ ਦੇ ਕਈ ਹਿੱਸਿਆ 'ਚ ਮੀਂਹ, ਜੇਕਰ ਹਿਮਾਚਲ ਜਾਣ ਦਾ ਕਰ ਰਹੇ ਪਲਾਨ, ਤਾਂ ਪਹਿਲਾਂ ਜਾਣੋ ਉੱਥੋ ਦੇ ਮੌਸਮ ਦਾ ਹਾਲ - Weather Update
- ਪੰਜਾਬ 'ਚ ਆਏ ਦਿਨ ਚਿੱਟੇ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਪੇਂਡੂ ਕੁੜੀ ਨੇ ਚਿੱਟੇ ਖਿਲਾਫ ਗਾਇਆ ਗੀਤ, ਤੁਸੀਂ ਵੀ ਸੁਣੋ ਕੀ ਨੇ ਗੀਤ ਦੇ ਬੋਲ - Raman gill song against drugs