ਅੰਮ੍ਰਿਤਸਰ:ਗੁਰੂ ਨਗਰੀ ਅੰਮ੍ਰਿਤਸਰ ਅੱਜ ਧਾਰਮਿਕ ਪੱਖ ਤੋਂ ਹਟ ਕੇ ਸਿਆਸੀ ਗਤੀਵਿਧੀਆਂ ਕਾਰਣ ਹੋਟ ਸਪੋਟ ਬਣੀ ਹੋਈ ਹੈ। ਜਿੱਥੇ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਆਪਣੇ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਗੁਰੂ ਨਗਰੀ ਪਹੁੰਚ ਰਹੇ ਹਗਨ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਅੱਜ ਗੁਰੂ ਨਗਰੀ ਵਿਖੇ ਪਹੁੰਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਹ ਦੋਵੇਂ ਜ਼ਿਲ੍ਹਿਆਂ ਵਿੱਚ ਛੇ ਥਾਵਾਂ ’ਤੇ ਰੋਡ ਸ਼ੋਅ ਕਰਨਗੇ। ਉਨ੍ਹਾਂ ਵੱਲੋਂ ਅੱਜ ਕੋਈ ਜਨਤਕ ਮੀਟਿੰਗ ਨਹੀਂ ਕੀਤੀ ਜਾਵੇਗੀ।
ਅੰਮ੍ਰਿਤਸਰ 'ਚ ਸੀਐੱਮ ਮਾਨ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ 'ਚ ਕਰਨਗੇ ਪ੍ਰਚਾਰ, ਸੁਪਰੀਮੋ ਕੇਜਰੀਵਾਲ ਦੇ ਪਹੁੰਚਣ ਦੀ ਵੀ ਉਮੀਦ - CM Mann CAMPAIGN IN AMRITSAR - CM MANN CAMPAIGN IN AMRITSAR
CM Mann CAMPAIGN IN AMRITSAR : ਅੰਮ੍ਰਿਤਸਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਆਪਣੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਪ੍ਰਚਾਰ ਕਰਨਗੇ। ਆਪਣੇ ਇਸ ਦੌਰੇ ਦੌਰਾਨ ਉਹ ਕਰੀਬ 6 ਥਾਵਾਂ ਉੱਤੇ ਰੋਡ ਸ਼ੋਅ ਕਰਨਗੇ।
Published : May 25, 2024, 9:20 AM IST
ਕੇਜਰੀਵਾਲ ਦੇ ਵੀ ਪਹੁੰਚਣ ਦੀ ਉਮੀਦ:ਹਲਕਾ ਰਾਜਾਸਾਂਸੀ ਤੋਂ ਰੋਡ ਸ਼ੋਅ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੁਰੂਆਤ ਕਰਨਗੇ। ਰਾਜਾਸਾਂਸੀ ਤੋਂ ਰੋਡ ਸ਼ੋਅ ਸ਼ੁਰੂ ਕਰਕੇ ਹਲਕਾ ਅਜਨਾਲਾ ,ਹਲਕਾ ਮਜੀਠਾ, ਹਲਕਾ ਜੰਡਿਆਲਾ ਅਤੇ ਹਲਕਾ ਬਾਬਾ ਬਕਾਲਾ ਵਿੱਚ ਰੋਡ ਸ਼ੋਅ ਕਰਨਗੇ ਅਤੇ ਹਲਕਾ ਬਾਬਾ ਬਕਾਲਾ ਵਿੱਚ ਅਖੀਰ ਰੋਡ ਸ਼ੋਅ ਮਗਰੋਂ ਸਮਾਪਤੀ ਹੋਵੇਗੀ। ਇਸ ਦੇ ਨਾਲ ਹੀ ਅੱਜ ਦਿੱਲੀ ਅਤੇ ਹਰਿਆਣਾ ਵਿੱਚ ਵੀ ਵੋਟਿੰਗ ਹੋ ਰਹੀ ਹੈ। ਇਸ ਤੋਂ ਬਾਅਦ ਆਪ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪੰਜਾਬ ਵਿੱਚ ਸਰਗਰਮ ਹੋ ਜਾਣਗੇ। ਇਸ ਦੌਰਾਨ ਉਨ੍ਹਾਂ ਦਾ ਧਿਆਨ ਉਨ੍ਹਾਂ ਖੇਤਰਾਂ 'ਤੇ ਰਹੇਗਾ ਜਿੱਥੇ ਪਾਰਟੀ ਨੂੰ ਥੋੜ੍ਹਾ ਹੋਰ ਸੰਘਰਸ਼ ਕਰਨ ਦੀ ਲੋੜ ਹੈ ਅਤੇ ਇਹ ਵੀ ਸੰਭਾਵਨਾ ਹੈ ਕਿ ਉਹ ਅੰਮ੍ਰਿਤਸਰ ਵਿਖੇ ਵੀ ਪ੍ਰਚਾਰ ਲਈ ਪਹੁੰਚਣ।
- ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਅੱਜ ਪ੍ਰਚਾਰ ਲਈ ਪਹੁੰਚਣਗੇ ਅੰਮ੍ਰਿਤਸਰ, ਜਾਣੋ ਚੋਣ ਯਾਤਰਾ ਦਾ ਪੂਰਾ ਸ਼ਡਿਊਲ - Rahul Gandhi campaigning Amritsar
- ਬਰਨਾਲਾ ਵਿੱਚ ਭਾਜਪਾ ਆਗੂ ਅਰਵਿੰਦ ਖੰਨਾ ਦਾ ਕਿਸਾਨਾਂ ਵੱਲੋਂ ਭਾਰੀ ਵਿਰੋਧ, ਕਾਲੀਆਂ ਝੰਡੀਆਂ ਨਾਲ ਕੀਤਾ ਰੋਸ ਜ਼ਾਹਿਰ - Heavy opposition to BJP leader
- ਪੀਐੱਮ ਮੋਦੀ ਦੀ ਰੈਲੀ ਤੋਂ ਪਹਿਲਾਂ ਕਿਸਾਨ ਆਗੂਆਂ ਉੱਤੇ ਹੋਏ ਐਕਸ਼ਨ ਤੋਂ ਡਾਢੇ ਨਿਰਾਸ਼ ਨੇ ਸੂਬੇ ਦੇ ਕਿਸਾਨ, ਕਿਹਾ- ਨਹੀਂ ਰੁਕੇਗਾ ਵਿਰੋਧ - action taken on the farmers
ਲੋਕ ਸਭਾ ਸੀਟ ਦਾ ਇਤਿਹਾਸ: ਜੇਕਰ ਲੋਕ ਸਭਾ ਹਲਕਿਆਂ ਅੰਮ੍ਰਿਤਸਰ ਅਤੇ ਤਰਨਤਾਰਨ ਦੀ ਗੱਲ ਕਰੀਏ ਤਾਂ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਦੋਵੇਂ ਹਲਕਿਆਂ ਤੋਂ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਸਾਲ 2022 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਅੰਮ੍ਰਿਤਸਰ ਦੀਆਂ 9 ਵਿਧਾਨ ਸਭਾ ਸੀਟਾਂ 'ਚੋਂ 'ਆਪ' ਨੇ 7, ਸ਼੍ਰੋਮਣੀ ਅਕਾਲੀ ਦਲ ਨੇ 1 ਅਤੇ ਕਾਂਗਰਸ ਨੇ 1 'ਤੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਤਰਨਤਾਰਨ ਦੇ 9 'ਚੋਂ 7 ਹਲਕਿਆਂ 'ਤੇ 'ਆਪ' ਨੇ ਜਿੱਤ ਦਰਜ ਕੀਤੀ ਸੀ। ਕਾਂਗਰਸੀ ਆਗੂ ਰਾਣਾ ਗੁਰਮੀਤ ਸਿੰਘ ਕਪੂਰਥਲਾ ਤੋਂ ਅਤੇ ਉਨ੍ਹਾਂ ਦੇ ਪੁੱਤਰ ਰਾਣਾ ਗੁਰਜੀਤ ਸਿੰਘ ਆਜ਼ਾਦ ਸੁਲਤਾਨਪੁਰ ਲੋਧੀ ਤੋਂ ਜੇਤੂ ਰਹੇ ਸਨ।