ਪੰਜਾਬ

punjab

ETV Bharat / state

ਮੁੱਖ ਮੰਤਰੀ ਕਿਉਂ ਛੱਡ ਰਹੇ ਪ੍ਰਧਾਨਗੀ? ਹੁਣ ਕੌਣ ਹੋਵੇਗਾ ਨਵਾਂ ਪ੍ਰਧਾਨ? ਇੱਕ ਕਲਿੱਕ 'ਤੇ ਜਾਣੋ - CM BHAGWANT MANN LEAVE POST

ਮੁੱਖ ਮੰਤਰੀ ਮਾਨ ਨੇ ਲਿਆ ਵੱਡਾ ਫੈਸਲਾ, ਅਹੁਦਾ ਛੱਡਣ ਦੀ ਜਤਾਈ ਇੱਛਾ ਆਖਿਰ ਕਿਉਂ?

ਮੁੱਖ ਮੰਤਰੀ ਕਿਉਂ ਛੱਡ ਰਹੇ ਪ੍ਰਧਾਨਗੀ
ਮੁੱਖ ਮੰਤਰੀ ਕਿਉਂ ਛੱਡ ਰਹੇ ਪ੍ਰਧਾਨਗੀ (etv bharat)

By ETV Bharat Punjabi Team

Published : Oct 27, 2024, 3:23 PM IST

Updated : Oct 27, 2024, 6:12 PM IST

ਹੈਦਰਾਬਾਦ:ਆਮ ਆਦਮੀ 'ਚ ਕਾਫ਼ੀ ਸਮੇਂ ਤੋਂ ਫੇਰ ਬਦਲ ਚੱਲ ਰਿਹਾ ਹੈ। ਹੁਣ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੱਜੀ ਚੈਨਲ ਨੂੰ ਇੱਕ ਵੱਡਾ ਬਿਆਨ ਦੇ ਕੇ ਪੰਜਾਬੀ ਦੀ ਸਿਆਸਤ 'ਚ ਭੂਚਾਲ ਲਿਆ ਦਿੱਤਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਉਹ ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਦੇ ਅਹੁਦੇ ਨੂੰ ਛੱਡਣਾ ਚਾਹੁੰਦੇ ਹਨ। ਇਸ ਇੱਛਾ ਦਾ ਅੱਜ ਉਨ੍ਹਾਂ ਨੇ ਐਲਾਨ ਵੀ ਕਰ ਦਿੱਤਾ। ਇੱਥੇ ਸਵਾਲ ਇਹ ਉੱਠ ਰਿਹਾ ਕਿ ਆਖਿਰ ਮੁੱਖ ਮੰਤਰੀ ਨੇ ਇਹ ਇੱਛਾ ਕਿਉਂ ਜ਼ਾਹਿਰ ਕੀਤੀ ਹੈ।

ਮੁੱਖ ਮੰਤਰੀ ਕਿਉਂ ਛੱਡ ਰਹੇ ਪ੍ਰਧਾਨਗੀ?

ਦਰਅਸਲ ਮੁੱਖ ਮੰਤਰੀ ਨੇ ਆਖਿਆ ਕਿ "ਉਹ ਮੁੱਖ ਮੰਤਰੀ ਦੇ ਅਹੁਦੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਸ ਲਈ ਉੇਨ੍ਹਾਂ ਦੀ ਇੱਛਾ ਹੈ ਕਿ ਉਹ ਪਾਰਟੀ ਦੇ ਪੰਜਾਬ ਪ੍ਰਧਾਨ ਵੱਜੋਂ ਆਪਣਾ ਅਹੁਦਾ ਛੱਡ ਦੇਣ ਅਤੇ ਪਾਰਟੀ ਕਿਸੇ ਨੂੰ ਫੁਲ ਟਾਈਮ ਲਈ ਪਾਰਟੀ ਦਾ ਪ੍ਰਧਾਨ ਲਗਾਵੇ ਤਾਂ ਜੋ ਕਿਸੇ ਵੀ ਕੰਮ 'ਚ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਨਾਲ-ਨਾਲ ਉਹ ਸੱਤ ਸਾਲਾਂ ਤੋਂ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ। ਪਰ ਉਹ ਚਾਹੁੰਦੇ ਹਨ ਕਿ ਪਾਰਟੀ ਨੂੰ ਪੂਰਾ ਸਮਾਂ ਪ੍ਰਧਾਨ ਮਿਲੇ ਤਾਂ ਜੋ ਹੋਰ ਆਗੂਆਂ ਨੂੰ ਮੌਕਾ ਮਿਲ ਸਕੇ"।

ਮੁੱਖ ਮੰਤਰੀ ਨੇ ਕਿੱਥੇ ਦਿੱਤਾ ਬਿਆਨ

ਤੁਾਹਨੂੰ ਦੱਸ ਦੇਈਏ ਕਿ ਇਹ ਗੱਲ ਉਨ੍ਹਾਂ ਨੇ ਹੁਸ਼ਿਆਰਪੁਰ ਦੇ ਚੱਬੇਵਾਲ ਵਿੱਚ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਪਾਰਟੀ ਹਾਈਕਮਾਂਡ ਅੱਗੇ ਰੱਖਣਗੇ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਬੰਧ 'ਚ ਜਲਦ ਹੀ ਕੋਈ ਐਲਾਨ ਹੋ ਸਕਦਾ ਹੈ।

ਮੁੱਖ ਮੰਤਰੀ ਕੋਲ ਕਿੰਨੇ ਤੇ ਕਿਹੜੇ ਵਿਭਾਗ

ਮੁੱਖ ਮੰਤਰੀ ਭਗਵੰਤ ਮਾਨ ਕੋਲ ਵਿਭਾਗਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਕੋਲ ਜੀ.ਏ.ਡੀ, ਗ੍ਰਹਿ ਮਾਮਲੇ ਅਤੇ ਨਿਆਂ, ਕਰਮਚਾਰੀ, ਸਹਿਯੋਗ, ਕਾਨੂੰਨੀ ਤੇ ਵਿਧਾਨਿਕ ਮਾਮਲੇ, ਸ਼ਹਿਰੀ ਹਵਾਬਾਜ਼ੀ, ਵਿਿਗਆਨ ਤਕਨਾਲੋਜੀ ਤੇ ਵਾਤਾਵਰਣ ਅਤੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਸ਼ਾਮਿਲ ਹਨ।

ਮਾਨ ਦੀ ਅਗਵਾਈ ਵਿੱਚ 117 ਵਿੱਚੋਂ 92 ਸੀਟਾਂ ਜਿੱਤੀਆਂ

ਸੀਐਮ ਮਾਨ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਨਾਲ-ਨਾਲ ਉਹ 13-14 ਵਿਭਾਗਾਂ ਵਿੱਚ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ। ਅਜਿਹੇ 'ਚ ਉਹ ਚਾਹੁੰਦੇ ਹਨ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਹੀ ਸੰਭਾਲਣ। ਉਨ੍ਹਾਂ ਕਿਹਾ ਕਿ ਉਹ ਵਲੰਟੀਅਰ ਵਜੋਂ ਕੰਮ ਕਰਦੇ ਰਹਿਣਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਇਸ ਅਹੁਦੇ 'ਤੇ ਕਿਸ ਨੂੰ ਦੇਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਸ ਸਬੰਧੀ ਫੈਸਲਾ ਪਾਰਟੀ ਨੇ ਲੈਣਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਫ਼ੈਸਰ ਬੁੱਧ ਰਾਮ ਨੂੰ ਜੂਨ 2023 ਵਿੱਚ ਕਾਰਜਕਾਰੀ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਸੀ। ਯਾਦ ਰਹੇ ਕਿ ਸੀਐਮ ਮਾਨ ਦੀ ਅਗਵਾਈ ਵਿੱਚ ਪਾਰਟੀ ਨੇ ਵਿਧਾਨ ਸਭਾ ਚੋਣਾਂ 2022 ਵਿੱਚ 92 ਸੀਟਾਂ ਜਿੱਤੀਆਂ ਸਨ। ਲੋਕ ਸਭਾ ਚੋਣਾਂ 2024, ਪੰਚਾਇਤੀ ਚੋਣਾਂ ਅਤੇ ਹੁਣ ਚਾਰ ਸੀਟਾਂ 'ਤੇ ਉਪ ਚੋਣਾਂ ਵੀ ਉਨ੍ਹਾਂ ਦੀ ਅਗਵਾਈ 'ਚ ਹੋ ਰਹੀਆਂ ਹਨ।

Last Updated : Oct 27, 2024, 6:12 PM IST

ABOUT THE AUTHOR

...view details