ਭਾਰਤ ਦੀ ਗਾਰਮੈਂਟ ਇੰਡਸਟਰੀ ਨਾਲ ਹੀ ਫਰਨੇਂਸ ਨੂੰ ਹੋ ਰਿਹਾ ਵੱਡਾ ਨੁਕਸਾਨ (Etv Bharat (ਰਿਪੋਰਟ- ਪੱਤਰਕਾਰ, ਲੁਧਿਆਣਾ)) ਲੁਧਿਆਣਾ: ਲੁਧਿਆਣਾ ਵਿੱਚ ਇੰਡਸਟਰੀਆਂ ਨੂੰ ਲਗਾਤਾਰ ਘਾਟੇ ਦਾ ਸਾਹਮਣਾ ਕਰਨ ਪੈ ਰਿਹਾ ਹੈ। ਐਮ.ਐਸ.ਐਮ.ਈ. ਦੇ ਪ੍ਰਧਾਨ ਦੇ ਬਾਤਿਸ਼ ਜਿੰਦਲ ਨੇ ਦੱਸਿਆ ਕਿ ਚੀਨ ਭਾਰਤ ਲਈ ਨਾ ਸਿਰਫ ਸਰਹੱਦਾਂ ਨੂੰ ਲੈ ਕੇ ਸਿਰਦਰਦੀ ਦਾ ਸਬੱਬ ਬਣਿਆ ਹੋਇਆ ਹੈ, ਸਗੋਂ ਵਪਾਰ 'ਤੇ ਵੀ ਚੀਨ ਦੀ ਮਾਰ ਭਾਰਤ ਨੂੰ ਝੱਲਣੀ ਪੈ ਰਹੀ ਹੈ ਅਤੇ ਆਤਮ ਨਿਰਭਰ ਭਾਰਤ ਦਾ ਸਪਨਾ ਟੁੱਟਦਾ ਵਿਖਾਈ ਦੇ ਰਿਹਾ ਹੈ। ਇਹ ਅਸੀਂ ਨਹੀਂ ਸਗੋਂ ਚੀਨ ਤੋਂ ਲਗਾਤਾਰ ਵੱਧ ਰਹੀ ਇੰਪੋਰਟ ਦੇ ਆਂਕੜੇ ਦੱਸਦੇ ਹਨ ਜੋ ਕਿ ਹੈਰਾਨ ਕਰ ਦੇਣ ਵਾਲੇ ਹਨ। 2014 'ਚ ਚੀਨ ਤੋਂ 2 ਲੱਖ 75 ਹਜ਼ਾਰ ਕਰੋੜ ਦੀ ਦਰਾਮਦ ਸੀ, ਜੋ ਕਿ ਸਾਲ 2024 ਚ ਵੱਧ ਕੇ 8.5 ਲੱਖ ਕਰੋੜ ਤੱਕ ਪੁੱਜ ਗਈ ਹੈ। ਲਗਭਗ 3 ਗੁਣਾਂ ਇੰਪੋਰਟ ਵਧਣਾ ਭਾਰਤੀ ਵਪਾਰੀਆਂ ਦੇ ਲਈ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਨਾ ਸਿਰਫ ਵੱਡੀ ਫੈਕਟਰੀਆਂ ਸਗੋਂ ਐਮ.ਐਸ.ਐਮ.ਈ. ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਐਮ.ਐਸ.ਐਮ.ਈ. ਦੇ ਪ੍ਰਧਾਨ ਦੇ ਮੁਤਾਬਿਕ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿਸੇ ਵੇਲੇ ਸਕਰੂ ਬਣਾਉਣ ਵਾਲੀਆਂ 2000 ਯੂਨਿਟ ਸਨ ਉਹ ਅੱਜ ਘੱਟ ਕੇ 300 'ਤੇ ਪਹੁੰਚ ਚੁੱਕੀ ਹੈ। ਚਾਈਨਾ ਤੋਂ ਇੰਪੋਰਟ ਵਧਣ ਕਰਕੇ ਭਾਰਤ ਦੀ ਗਾਰਮੈਂਟ ਇੰਡਸਟਰੀ, ਸਾਈਕਲ ਇੰਡਸਟਰੀ, ਆਟੋ ਪਾਰਟਸ ਇੰਡਸਟਰੀ, ਦਵਾਈਆਂ ਦੀ ਇੰਡਸਟਰੀ ਅਤੇ ਨਾਲ ਹੀ ਫਰਨੇਂਸ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ।
ਚੀਨ ਤੋਂ ਵੱਧ ਰਹੀ ਦਰਾਮਦ:ਜੇਕਰ ਕੱਲ ਭਾਰਤ ਦੀ ਇੰਡਸਟਰੀ ਦੀ ਕੀਤੀ ਜਾਵੇ ਤਾਂ ਭਾਰਤ ਵਿੱਚ ਆਪਣੀ ਪ੍ਰੋਡਕਸ਼ਨ ਦੀ ਸਮਰੱਥਾ ਹੋਣ ਦੇ ਬਾਵਜੂਦ ਚਾਈਨਾ ਤੋਂ ਅੰਡਰ ਬਿਲਿੰਗ ਹੋ ਕੇ ਮਾਲ ਆ ਰਿਹਾ ਹੈ। ਜੇਕਰ ਵੇਖਿਆ ਜਾਵੇ ਤਾਂ ਇਹ ਇੰਪੋਰਟ ਲਗਭਗ 15 ਲੱਖ ਕਰੋੜ ਦੇ ਨੇੜੇ ਹੋ ਸਕਦੀ ਹੈ। ਇਹ ਦਾਅਵਾ ਐਮ.ਐਸ.ਐਮ.ਈ. ਦੇ ਪ੍ਰਧਾਨ ਬਾਤਿਸ਼ ਜਿੰਦਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਆਦਾਤਰ ਇੰਪੋਰਟ ਡਿਊਟੀ ਚੋਰੀ ਕਰਨ ਦੇ ਲਈ ਘੱਟ ਬਿੱਲ ਤੇ ਇਹ ਮਾਲ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ 7.5 ਲੱਖ ਐਮ.ਐਸ.ਐਮ.ਈ. ਇਸ ਨਾਲ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਰਹੀ ਹੈ। ਚਾਈਨਾ ਤੋਂ 2000 ਕਰੋੜ ਰੁਪਏ ਦੇ ਲਗਭਗ ਖਿਡੌਣਿਆਂ ਦੀ ਇੰਪੋਰਟ ਹੁੰਦੀ ਹੈ। ਸਰਕਾਰ ਨੇ ਇਸ ਨੂੰ ਘਟਾਉਣ ਦੇ ਲਈ ਇੰਪੋਰਟ ਡਿਊਟੀ ਵਧਾ ਦਿੱਤੀ ਅਤੇ ਨਾਲ ਹੀ ਭਾਰਤੀ ਵਪਾਰੀਆਂ ਨੂੰ ਫੈਕਟਰੀ ਮਾਲਕਾਂ ਨੂੰ ਵੱਧ ਤੋਂ ਵੱਧ ਖਿਲਾਉਣੇ ਆ ਬਣਾਉਣ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੂੰ ਸਬਸਿਡੀ ਵੀ ਦਿੱਤੀ ਪਰ ਇਸ ਦੇ ਬਾਵਜੂਦ 2100 ਕਰੋੜ ਦੇ ਖਿਡਾਉਣੇ ਸਾਲ 2024 ਦੇ ਵਿੱਚ ਵੀ ਚਾਈਨਾ ਤੋਂ ਇੰਪੋਰਟ ਹੋ ਗਏ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਪਾਲਸੀਆਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਦਿਖਾਈ ਦੇ ਰਹੀ ਹੈ।
ਪੋਲਿਸੀ 'ਚ ਬਦਲਾਓ ਦੀ ਮੰਗ: ਵਪਾਰੀਆਂ ਦੇ ਮੁਤਾਬਿਕ ਚਾਈਨਾ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਤੇ ਭਾਰਤ ਹੀ ਉਸ ਨੂੰ ਖੁਦ ਪੈਸੇ ਦੇ ਕੇ ਆਪਣੇ ਤੋਂ ਜਿਆਦਾ ਤਾਕਤਵਰ ਤੇ ਮਜਬੂਤ ਬਣਾ ਰਿਹਾ ਹੈ। ਜਿਸ ਦਾ ਅੰਦਾਜ਼ਾ ਲਗਾਤਾਰ ਵੱਧ ਰਹੀ ਇੰਪੋਰਟ ਤੋਂ ਲਾਇਆ ਜਾ ਸਕਦਾ ਹੈ। ਬਾਤਿਸ਼ ਜਿੰਦਲ ਨੇ ਕਿਹਾ ਕਿ 2 ਲੱਖ 24 ਹਜ਼ਾਰ ਕਰੋੜ ਦੇ ਆਸ ਪਾਸ ਇਲੈਕਟਰੋਨਿਕ ਮਸ਼ੀਨਰੀ ਚਾਈਨਾ ਤੋਂ ਆ ਰਹੀ। ਜਦੋਂ ਕਿ ਇਹ ਮਸ਼ੀਨਰੀ ਭਾਰਤ ਦੇ ਵਿੱਚ ਵੀ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਟੈਕਨੋਲੋਜੀ ਦੇ ਨਾਲ ਸਸਤੇ ਵਿਆਜ ਤੇ ਲੋਨ ਦੀਆਂ ਦਰਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਭਾਰਤ ਦੇ ਵਿੱਚ ਮੈਨਫੈਕਚਰਿੰਗ ਵੱਧ ਤੋਂ ਵੱਧ ਵੱਧ ਸਕੇ।
ਸੂਈ ਤੋਂ ਲੈ ਕੇ ਕੇਬਲ ਦੀ ਤਾਰ ਤੱਕ ਚਾਈਨਾਮੇਡ: ਉਨ੍ਹਾਂ ਕਿਹਾ ਕਿ ਅੱਜ ਬੇਰੋਜ਼ਗਾਰੀ ਭਾਰਤ ਦੇ ਵਿੱਚ ਸਿਖਰਾਂ ਤੇ ਹੈ ਅਤੇ ਲਗਾਤਾਰ ਵੱਧ ਰਹੀ ਹੈ। ਜੇਕਰ ਦੇਸ਼ ਦੀ ਇੰਡਸਟਰੀ ਨੂੰ ਬਚਾਉਣਾ ਹੈ ਤਾਂ ਜੋ ਚਾਈਨਾ ਤੋਂ ਬਿਨਾਂ ਗੱਲ ਦੀ ਇੰਪੋਰਟ ਕਰਵਾਈ ਜਾ ਰਹੀ ਹੈ ਉਸ ਤੇ ਪਾਬੰਦੀ ਲਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਅੱਜ ਹਰ ਘਰ ਦੇ ਵਿੱਚ ਸੂਈ ਤੋਂ ਲੈ ਕੇ ਕੇਬਲ ਦੀ ਤਾਰ ਤੱਕ ਚਾਈਨਾਮੇਡ ਹੈ। ਉਨ੍ਹਾਂ ਕਿਹਾ ਕਿ ਸਿਰਫ ਭਾਰਤ ਦੇ ਵਿੱਚ ਅਸੈਂਬਲ ਕੀਤਾ ਜਾ ਰਿਹਾ ਹੈ ਜਦੋਂ ਕਿ ਇੱਕ ਬਿਜਲੀ ਦਾ ਬਲਬ ਤੱਕ ਵੀ ਚਾਈਨਾ ਤੋਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਸਤੇ ਦੇ ਲਾਲਚ ਦੇ ਵਿੱਚ ਉੱਥੋਂ ਸਮਾਨ ਲਿਆਂਦਾ ਜਾ ਰਿਹਾ ਹੈ ਜਿਸ 'ਤੇ ਪਾਬੰਦੀ ਲਾਉਣ ਦੀ ਲੋੜ ਹੈ।
ਸਾਈਕਲ ਇੰਡਸਟਰੀ ਨੂੰ ਨੁਕਸਾਨ: ਸਾਈਕਲ ਇੰਡਸਟਰੀ ਦਾ ਹਵਾਲਾ ਦਿੰਦਿਆਂ ਹੋਇਆ ਉਨ੍ਹਾਂ ਕਿਹਾ ਕਿ ਅੱਜ ਭਾਰਤ ਭਾਵੇਂ ਵਿਸ਼ਵ ਭਰ ਦੇ ਵਿੱਚ ਦੂਜੇ ਨੰਬਰ 'ਤੇ ਸਭ ਤੋਂ ਵੱਧ ਸਾਈਕਲ ਬਣਾਉਣ ਵਾਲਾ ਦੇਸ਼ ਹੈ ਅਤੇ ਉਸ ਦੇ ਵਿੱਚ 80 ਫੀਸਦੀ ਤੋਂ ਜਿਆਦਾ ਸਾਈਕਲ ਲੁਧਿਆਣਾ ਦੇ ਵਿੱਚ ਬਣਾਏ ਜਾਂਦੇ ਹਨ। ਪਰ ਇਸ ਦੇ ਬਾਵਜੂਦ ਜੇਕਰ ਚਾਈਨਾ ਦੇ ਨਾਲ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਉਹ ਸਲਾਨਾ 15 ਕਰੋੜ ਸਾਈਕਲ ਬਣਾ ਰਹੇ ਹਨ ਜਦੋਂ ਕਿ ਭਾਰਤ ਹਾਲੇ ਡੇਢ ਕਰੋੜ ਸਾਈਕਲ ਤੇ ਹੀ ਅਟਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਡਿਮਾਂਡ ਵੀ ਹੈ ਜਦੋਂ ਪਤਾ ਹੈ ਕਿ ਚਾਈਨਾ ਤੋਂ ਆ ਕੇ ਸਮਾਨ ਮਿਲ ਹੀ ਜਾਵੇਗਾ। ਇਸੇ ਕਰਕੇ ਕੋਈ ਪ੍ਰੋਡਕਸ਼ਨ ਹਾਊਸ ਮੈਨੀਫੈਕਚਰਿੰਗ ਵੱਲ ਧਿਆਨ ਹੀ ਨਹੀਂ ਦੇ ਰਿਹਾ।
ਉਨ੍ਹਾਂ ਕਿਹਾ ਕਿ ਸਾਈਕਲ ਦਾ ਐਲੁਮੀਨੀਅਮ ਰਿਮ ਚਾਈਨਾ ਤੋਂ ਬਣ ਕੇ ਆ ਰਿਹਾ ਹੈ ਇੰਨੀਆਂ ਵੱਡੀਆਂ ਕੰਪਨੀਆਂ ਹੋਣ ਦੇ ਬਾਵਜੂਦ ਵੀ ਅਲੋਏ ਵਿਲ੍ਹ ਚਾਈਨਾ ਤੋਂ ਲੈ ਰਹੇ ਹਨ ਕਿਉਂਕਿ ਵੱਡੀਆਂ ਕੰਪਨੀਆਂ ਨੂੰ ਪਤਾ ਹੈ ਕਿ ਜਿੰਨੀ ਉਨ੍ਹਾਂ ਦੀ ਉੱਥੇ ਖਪਤ ਹੈ ਇੰਨ੍ਹੀ ਇੱਥੇ ਲਾਗਤ ਵੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਚਾਈਨਾ ਦੇ ਵਿੱਚ ਸਰਕਾਰ ਮਹਿੰਗੀ ਟੈਕਨੋਲੋਜੀ ਉੱਥੇ ਦੇ ਲੋਕਾਂ ਨੂੰ ਮੁਹੱਈਆ ਕਰਵਾਉਣ 'ਚ ਅਹਿਮ ਭੂਮਿਕਾ ਅਦਾ ਕਰ ਰਹੇ ਹੈ।