ਮੋਗਾ:ਲੋਕ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆਉਂਦੇ ਹੀ ਪੰਜਾਬ ਦੇ ਮੁੱਖ ਮੰਤਰੀ ਪੱਬਾਂ ਭਾਰ ਹੋਏ ਪਏ ਹਨ ਅਤੇ ਲਗਾਤਾਰ ਉਹ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦਾ ਦੌਰਾ ਕਰ ਰਹੇ ਹਨ। ਇਸੇ ਤਹਿਤ ਮੁੱਖ ਮੰਤਰੀ ਮਾਨ ਅੱਜ ਮੋਗਾ ਦੇ ਬਾਘਾ ਪੁਰਾਣਾ ਵਿਖੇ ਪਹੁੰਚੇ ਤਾਂ ਇਥੇ ਲੋਕਾਂ ਦੇ ਭਾਰੀ ਇਕੱਠ ਨੇ ਉਹਨਾਂ ਨੂੰ ਘੇਰ ਲਿਆ ਅਤੇ ਉਹਨਾਂ ਨਾਲ ਖੂਬ ਗੱਲਾਂ ਕੀਤੀਆਂ। ਇਸ ਦੌਰਾਨ ਮੁੱਖ ਮੰਤਰੀ ਮਾਨ ਵੀ ਕਾਫੀ ਖੁਸ਼ ਨਜ਼ਰ ਆਏ।
ਬਾਘਾ ਪੁਰਾਣਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਸ਼ਾਇਰਾਨਾ ਅੰਦਾਜ਼ 'ਚ ਲੋਕਾਂ ਦੇ ਹੋਏ ਰੂ-ਬ-ਰੂ - Chief Minister Bhagwant Mann
CM Bhagwant maan arrived in Moga: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦ ਇਥੋਂ ਬਾਘਾ ਪੁਰਾਣਾ ਕਸਬੇ ਵਿਚੋਂ ਲੰਘ ਰਹੇ ਸਨ ਤਾਂ ਉਹ ਇਥੋਂ ਦੀ ਗੇਂਦੇ ਦੀ ਹੱਟੀ ਨਾਮੀ ਇੱਕ ਕਿਤਾਬਾਂ ਦੀ ਦੁਕਾਨ ਤੇ ਰੁੱਕ ਗਏ ਉਨ੍ਹਾਂ ਨੇ ਦੁਕਾਨ ਦੇ ਮਾਲਕਾਂ ਸੁਕੇਸ਼ ਗਰਗ ਅਤੇ ਰਮਨ ਰੰਮੀ ਨਾਲ ਬਾਘਾ ਪੁਰਾਣਾ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਬਾਰੇ ਪੁੱਛਿਆBody:
Published : Mar 21, 2024, 4:17 PM IST
ਅਚਾਨਕ ਬਜ਼ਾਰ ਚ ਰੁਕ ਕੇ ਕੀਤੀਆਂ ਲੋਕਾਂ ਨਾਲ ਗੱਲਾਂ :ਇਸ ਦੌਰਾਨ ਉਹ ਅਚਾਨਕ ਹੀ ਇੱਕ ਕਿਤਾਬਾਂ ਵਾਲੀ ਦੁਕਾਨ 'ਤੇ ਰੁਕੇ, ਮੁੱਖ ਮੰਤਰੀ ਭਗਵੰਤ ਮਾਨ ਨੇ ਦੁਕਾਨ ਦੇ ਮਾਲਕਾਂ ਸੁਕੇਸ਼ ਗਰਗ ਅਤੇ ਰਮਨ ਰੰਮੀ ਨਾਲ ਬਾਘਾ ਪੁਰਾਣਾ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਬਾਰੇ ਪੁੱਛਿਆ। ਮੁੱਖ ਮੰਤਰੀ ਉਕਤ ਦੁਕਾਨ ਉੱਪਰ ਅਚਾਨਕ ਰੁਕੇ ਅਤੇ ਦੁਕਾਨ ਮਾਲਕਾਂ ਤੋਂ ਸਕੂਲਾਂ ਦੀ ਪੜ੍ਹਾਈ ਅਤੇ ਹੋਰਨਾਂ ਪ੍ਰਬੰਧਾਂ ਬਾਰੇ ਜਾਣਕਾਰੀ ਲਈ । ਮੁੱਖ ਮੰਤਰੀ ਦੇ ਇਸ ਤਰ੍ਹਾਂ ਬਾਜ਼ਾਰ ਵਿਚ ਅਚਾਨਕ ਰੁਕਣ ਨੂੰ ਵੇਖ ਕੇ ਲੋਕ ਵਿਚ ਮੂੰਹ ਵਿੱਚ ਉਂਗਲਾਂ ਪਾ ਕੇ ਸੋਚ ਰਹੇ ਸਨ ਅਤੇ ਮੂੰਹ ਹੁਣ ਤੱਕ ਦੇ ਮੁੱਖ ਮੰਤਰੀਆਂ ਦੇ ਅਜਿਹੇ ਪਹਿਲੀ ਵਾਰ ਸਾਦਗੀ ਭਰੇ ਢੰਗ ਨਾਲ ਦੁਕਾਨ ਉਪਰ ਰੁਕਣ ਦੀ ਲੋਕਾ ਵਿੱਚ ਆਮ ਚਰਚਾ ਚੱਲ ਰਹੀ ਹੈ
‘‘ਮਾਲੀ ਦਾ ਕੰਮ ਪਾਣੀ ਦੇਣਾ, ਭਰ-ਭਰ ਮਸ਼ਕਾਂ ਪਾਵੇ: ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦਾ ਸੁਰੱਖਿਆ ਕਾਫ਼ਲਾ ਜਲੰਧਰ ਤੋਂ ਬਠਿੰਡਾ ਜਾਂਦਿਆਂ ਅੱਜ ਬਾਘਾਪੁਰਾਣਾ ਸ਼ਹਿਰ ਅੰਦਰ ਟਰੈਫ਼ਿਕ ’ਚ ਫਸ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਦੁਕਾਨਦਾਰ ਤੇ ਆਮ ਲੋਕ ਉਨ੍ਹਾਂ ਦੀ ਗੱਡੀ ਕੋਲ ਪਹੁੰਚ ਗਏ। ਮੁੱਖ ਮੰਤਰੀ ਨੂੰ ਲੋਕਾਂ ਦਾ ਸਵਾਗਤ ਕਬੂਲਣ ਲਈ ਗੱਡੀ ਤੋਂ ਬਾਹਰ ਆਉਣਾ ਪਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ, ‘‘ਮਾਲੀ ਦਾ ਕੰਮ ਪਾਣੀ ਦੇਣਾ, ਭਰ-ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫ਼ਲ-ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ।’’ ਉਨ੍ਹਾਂ ਕਿਹਾ ਕਿ ਆਪਣੇ ਪੰਜਾਬ ਵਿਚ ਘੁੰਮ ਰਿਹਾ ਹਾਂ। ਲੋਕ ਸ਼ਕਤੀ ਸਭ ਤੋਂ ਉਤਮ ਹੈ, ਮੈਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੇ ਉਹ ਲੋਕਾਂ ਦੇ ਹੀ ਹਨ। ਉਨ੍ਹਾਂ ਦੀ ਅਗਵਾਈ ਹੇਠ ਸਰਕਾਰ ਵੱਲੋਂ ਦੋ ਸਾਲ ਦੇ ਕੰਮ ਚੰਗੇ ਲੱਗਣਗੇ ਤਾਂ ਲੋਕ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ‘ਆਪ’ ਉਮੀਦਵਾਰਾਂ ਨੂੰ ਜਿਤਾ ਕਿ ਲੋਕ ਸਭਾ ਵਿਚ ਭੇਜਣਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਸਾਰੇ ਵਾਅਦਿਆਂ ਨੂੰ ਉਨ੍ਹਾਂ ਵੱਲੋਂ ਇਕ ਤੋਂ ਬਾਅਦ ਇਕ ਪੂਰੇ ਕੀਤਾ ਜਾ ਰਿਹਾ ਹੈ।