ਚੰਡੀਗੜ੍ਹ: ਫਲਾਈਟਸ ਨਾਲ ਜੁੜੀਆਂ ਸ਼ਿਕਾਇਤਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਕਈ ਯਾਤਰੀ ਆਪਣਾ ਗੁੱਸਾ ਜ਼ਾਹਰ ਕਰ ਕੇ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਜੋ ਯਾਤਰੀ ਆਪਣੇ ਨਾਲ ਹੋਈ ਬੇਇਨਸਾਫੀ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਂਦਾ ਹੈ, ਉਸ ਨੂੰ ਨਿਆਂ ਜ਼ਰੂਰ ਮਿਲਦਾ ਹੈ। ਅਜਿਹਾ ਹੀ ਕੁਝ ਚੰਡੀਗੜ੍ਹ 'ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਨੇ ਏਅਰ ਇੰਡੀਆ 'ਤੇ 35,000 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ, ਏਅਰ ਇੰਡੀਆ ਨੂੰ ਮਾਨਸਿਕ ਪਰੇਸ਼ਾਨੀ ਲਈ 15,000 ਰੁਪਏ ਅਤੇ ਪੀੜਤ ਯਾਤਰੀ ਨੂੰ ਮਾਮਲੇ ਵਿੱਚ ਹੋਏ ਖਰਚੇ ਲਈ 10,000 ਰੁਪਏ ਦੇਣ ਲਈ ਕਿਹਾ ਗਿਆ ਹੈ।
ਏਅਰ ਇੰਡੀਆ ਖਿਲਾਫ ਸਖਤ ਕਾਰਵਾਈ, ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਨੇ ਲਗਾਇਆ ਇੰਨਾ ਜ਼ੁਰਮਾਨਾ - Chandigarh Consumer Commission - CHANDIGARH CONSUMER COMMISSION
ਕੰਜ਼ਿਊਮਰ ਕਮਿਸ਼ਨ ਨੇ ਏਅਰ ਇੰਡੀਆ 'ਤੇ ਭਾਰੀ ਜੁਰਮਾਨਾ ਲਗਾਇਆ ਹੈ। ਏਅਰ ਇੰਡੀਆ ਵੱਲੋਂ ਹਵਾਈ ਯਾਤਰਾ ਦੌਰਾਨ ਯਾਤਰੀਆਂ ਨੂੰ ਰੋਕਣ ਲਈ ਇਹ ਸਖ਼ਤ ਕਾਰਵਾਈ ਕੀਤੀ ਗਈ ਹੈ। ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਨੇ ਏਅਰ ਇੰਡੀਆ 'ਤੇ 35,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਨਾਲ ਹੀ, ਏਅਰ ਇੰਡੀਆ ਨੂੰ ਮਾਨਸਿਕ ਪਰੇਸ਼ਾਨੀ ਅਤੇ ਕੇਸ ਵਿੱਚ ਖਰਚੇ ਲਈ ਪੀੜਤ ਨੂੰ 25,000 ਰੁਪਏ ਦੀ ਰਕਮ ਅਦਾ ਕਰਨੀ ਪਵੇਗੀ।
Published : Jul 2, 2024, 7:11 AM IST
ਦੋਸਤ ਨੂੰ ਮਿਲਣ ਸਪੇਨ ਜਾ ਰਿਹਾ ਸੀ : ਚੰਡੀਗੜ੍ਹ ਦੇ ਸੈਕਟਰ 22 ਦੇ ਵਸਨੀਕ ਅਨਿਲ ਕੁਮਾਰ ਨੇ ਚੰਡੀਗੜ੍ਹ ਖਪਤਕਾਰ ਕਮਿਸ਼ਨ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ 17 ਜੁਲਾਈ 2022 ਨੂੰ ਆਪਣੇ ਦੋਸਤ ਨੂੰ ਮਿਲਣ ਸਪੇਨ ਜਾਣਾ ਸੀ। ਇਸ ਦੇ ਲਈ ਉਸ ਨੇ ਕਰੀਬ 27 ਹਜ਼ਾਰ ਰੁਪਏ ਦੀ ਏਅਰ ਇੰਡੀਆ ਦੀ ਟਿਕਟ ਖਰੀਦੀ ਸੀ। ਪਰ ਦਿੱਲੀ ਏਅਰਪੋਰਟ 'ਤੇ ਚੈਕ-ਇਨ ਦੌਰਾਨ ਏਅਰ ਇੰਡੀਆ ਦੇ ਸਟਾਫ ਨੇ ਉਸ ਨੂੰ ਫਲਾਈਟ 'ਚ ਸਵਾਰ ਹੋਣ ਤੋਂ ਰੋਕ ਦਿੱਤਾ। ਏਅਰ ਇੰਡੀਆ ਦੇ ਸਟਾਫ ਨੇ ਵਾਪਸੀ ਟਿਕਟ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਅਨਿਲ ਕੁਮਾਰ ਨੂੰ ਫਲਾਈਟ 'ਚ ਸਵਾਰ ਹੋਣ ਤੋਂ ਰੋਕ ਦਿੱਤਾ।
- ਹਿਮਾਚਲ ਦੇ ਟੈਕਸੀ ਡਰਾਈਵਰ ਦੇ ਕਤਲ ਦਾ 2 ਪੰਜਾਬੀ ਨੌਜਵਾਨਾਂ ਉੱਤੇ ਇਲਜ਼ਾਮ, ਹਿਮਾਚਲ ਪੁਲਿਸ ਨੇ ਮੁਲਜ਼ਮ ਲੁਧਿਆਣਾ ਤੋਂ ਕੀਤੇ ਗ੍ਰਿਫ਼ਤਾਰ - Taxi driver Murder case
- ਬਦਰੀਨਾਥ 'ਚ ਅਲਕਨੰਦਾ ਖਤਰੇ ਦੇ ਨਿਸ਼ਾਨ ਤੋਂ ਉਪਰ, ਤਪਤਕੁੰਡ ਨੂੰ ਖਾਲੀ ਕਰਵਾਇਆ ਗਿਆ, ਯਾਤਰੀਆਂ ਨੂੰ ਕੀਤਾ ਗਿਆ ਅਲਰਟ - Alaknanda crossed danger mark
- ਰਾਹੁਲ ਗਾਂਧੀ ਨੇ ਅਜਿਹਾ ਕੀ ਕਿਹਾ ਕਿ ਲੋਕ ਸਭਾ 'ਚ ਮੋਦੀ ਸਣੇ 6 ਮੰਤਰੀ ਜਵਾਬ ਦੇਣ ਲਈ ਹੋਏ ਮਜ਼ਬੂਰ - parliament session 18th lok sabha
ਕੈਂਸਲ ਚਾਰਜ ਵੀ ਕੱਟੇ: ਅਨਿਲ ਕੁਮਾਰ ਆਪਣੇ ਦੋਸਤ ਨੂੰ ਮਿਲਣ ਲਈ ਕਿਸੇ ਵੀ ਕੀਮਤ 'ਤੇ ਸਪੇਨ ਜਾਣਾ ਚਾਹੁੰਦਾ ਸੀ। ਅਜਿਹੇ 'ਚ ਉਹ ਰਿਟਰਨ ਟਿਕਟ ਲੈ ਕੇ ਦੁਬਾਰਾ ਫਲਾਈਟ 'ਚ ਸਵਾਰ ਹੋਣ ਲਈ ਆਇਆ ਪਰ ਉਦੋਂ ਤੱਕ ਚੈੱਕ-ਇਨ ਦਾ ਸਮਾਂ ਖਤਮ ਹੋ ਚੁੱਕਾ ਸੀ ਅਤੇ ਅਨਿਲ ਕੁਮਾਰ ਨੂੰ ਦੁਬਾਰਾ ਫਲਾਈਟ 'ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਦੋਂ ਉਸ ਨੇ ਸਪੇਨ ਜਾਣ ਦੀਆਂ ਉਮੀਦਾਂ ਨੂੰ ਧੁੰਦਲਾ ਦੇਖਦੇ ਹੋਏ ਆਪਣੀ ਟਿਕਟ ਕੈਂਸਲ ਕਰ ਦਿੱਤੀ ਤਾਂ ਏਅਰਲਾਈਨਜ਼ ਨੇ ਕੈਂਸਲੇਸ਼ਨ ਚਾਰਜ ਵਜੋਂ ਉਸ ਤੋਂ 9,000 ਰੁਪਏ ਕੱਟ ਲਏ। ਇਸ ਤੋਂ ਬਾਅਦ ਉਸ ਨੇ ਖਪਤਕਾਰ ਫੋਰਮ 'ਚ ਇਸ ਦੀ ਸ਼ਿਕਾਇਤ ਕੀਤੀ। ਮਾਮਲੇ ਦੀ ਸੁਣਵਾਈ ਕਰਦਿਆਂ ਚੰਡੀਗੜ੍ਹ ਖਪਤਕਾਰ ਕਮਿਸ਼ਨ ਨੇ ਏਅਰ ਇੰਡੀਆ 'ਤੇ ਜੁਰਮਾਨਾ ਲਗਾਇਆ ਅਤੇ ਪੀੜਤ ਨੂੰ ਆਖਰਕਾਰ ਇਨਸਾਫ਼ ਮਿਲ ਗਿਆ।