ਪੰਜਾਬ

punjab

ETV Bharat / state

PM ਮੋਦੀ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਸਮੇਤ ਹਾੜੀ ਦੀਆਂ 6 ਫਸਲਾਂ ਦਾ ਵਧਾਇਆ MSP, ਜਾਣੋ ਨਵੇਂ ਰੇਟ

ਦਿਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਕਿਸਾਨਾਂ ਨੂੰ ਖੁਸ਼ ਕਰਨ 'ਚ ਲੱਗੀ ਹੋਈ ਹੈ। ਇਸੇ ਕਾਰਨ 'ਚ ਵਾਧਾ ਕੀਤਾ ਹੈ।

By ETV Bharat Punjabi Team

Published : Oct 16, 2024, 4:40 PM IST

ਕਣਕ ਸਮੇਤ ਹਾੜੀ ਦੀਆਂ 6 ਫਸਲਾਂ ਦਾ MSP ਵਧਾਇਆ
ਕਣਕ ਸਮੇਤ ਹਾੜੀ ਦੀਆਂ 6 ਫਸਲਾਂ ਦਾ MSP ਵਧਾਇਆ (etv bharat)

ਹੈਦਰਾਬਾਦ ਡੈਸਕ:-ਕੇਂਦਰ ਦੀ ਮੋਦੀ ਕੈਬਨਿਟ ਤੋਂ ਕਿਸਾਨਾਂ ਲਈ ਖੁਸ਼ਖਬਰੀ ਆਈ ਹੈ। ਦਿਵਾਲੀ ਤੋਂ ਪਹਿਲਾਂ ਮੋਦੀ ਕਿਸਾਨਾਂ ਨੂੰ ਖੁਸ਼ ਕਰਨ 'ਚ ਲੱਗੀ ਹੋਈ ਹੈ। ਇਸੇ ਕਾਰਨ ਹੁਣ ਮੋਦੀ ਸਰਕਾਰ ਦੀ ਕੈਬਨਿਟ ਨੇ ਹਾੜੀ ਦੀਆਂ ਫਸਲਾਂ ਦਾ MSP ਵਧਾ ਦਿੱਤਾ ਹੈ। ਕੈਬਨਿਟ ਨੇ ਹਾੜੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 150 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ ਹੈ।

ਕਣਕ ਸਮੇਤ ਹਾੜੀ ਦੀਆਂ 6 ਫਸਲਾਂ ਦਾ MSP ਵਧਾਇਆ (etv bharat)

ਜਦਕਿ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2,275 ਰੁਪਏ ਤੋਂ ਵਧਾ ਕੇ 2,425 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਛੋਲਿਆਂ ਦੇ ਘੱਟੋ-ਘੱਟ ਸਮਰਥਨ ਮੁੱਲ (MSP)ਦੀ ਗੱਲ ਕਰੀਏ ਤਾਂ ਇਸ ਵਿੱਚ 210 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮੰਤਰੀ ਮੰਡਲ ਨੇ ਸਰ੍ਹੋਂ ਦਾ ਘੱਟੋ-ਘੱਟ ਸਮਰਥਨ ਮੁੱਲ 300 ਰੁਪਏ ਪ੍ਰਤੀ ਕੁਇੰਟਲ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਫਸਲਾਂ ਦਾ MSP ਵਧਾਇਆ

  • ਕਣਕ ਦਾ ਐਮਐਸਪੀ - 2275 ਰੁਪਏ ਤੋਂ ਵਧ ਕੇ 2425 ਰੁਪਏ ਹੋ ਗਿਆ
  • ਜੌਂ ਦਾ MSP - 1850 ਰੁਪਏ ਤੋਂ ਵਧ ਕੇ 1980 ਰੁਪਏ ਹੋ ਗਿਆ
  • ਛੋਲੇ ਦਾ MSP - 5440 ਰੁਪਏ ਤੋਂ ਵਧ ਕੇ 5650 ਰੁਪਏ ਹੋ ਗਿਆ
  • ਦਾਲ ਦਾ ਘੱਟੋ-ਘੱਟ ਸਮਰਥਨ ਮੁੱਲ - 6425 ਰੁਪਏ ਤੋਂ ਵਧ ਕੇ 6700 ਰੁਪਏ ਹੋ ਗਿਆ
  • ਰੇਪਸੀਡ/ਸਰ੍ਹੋਂ ਦਾ ਐਮਐਸਪੀ - 5650 ਰੁਪਏ ਤੋਂ ਵਧਾ ਕੇ 5950 ਰੁਪਏ ਹੋ ਗਿਆ
  • ਸੈਫਲਾਵਰ ਐਮਐਸਪੀ - 5800 ਰੁਪਏ ਤੋਂ ਵਧ ਕੇ 5940 ਰੁਪਏ ਹੋ ਗਿਆ

ਕੋਸਟਲ ਸ਼ਿਪਿੰਗ ਬਿੱਲ

ਐਮਐਸਪੀ ਦੀਆਂ ਖ਼ਬਰਾਂ ਤੋਂ ਇਲਾਵਾ ਕੈਬਨਿਟ ਕੋਸਟਲ ਸ਼ਿਪਿੰਗ ਬਿੱਲ 2024 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸੂਤਰਾਂ ਮੁਤਾਬਿਕ ਮੰਤਰੀ ਮੰਡਲ ਦੀ ਬੈਠਕ ‘ਚ ਸ਼ਿਪਿੰਗ ਸੈਕਟਰ ਲਈ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ‘ਚ ਕੋਸਟਲ ਸ਼ਿਪਿੰਗ ਬਿੱਲ 2024 ਨੂੰ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ। ਤੱਟਵਰਤੀ ਸ਼ਿਪਿੰਗ ਨੂੰ ਉਤਸ਼ਾਹਿਤ ਕਰਨ ਲਈ ਨਿਯਮਾਂ ਅਤੇ ਸ਼ਰਤਾਂ ਨੂੰ ਸੌਖਾ ਕੀਤਾ ਜਾਵੇਗਾ, ਭਾਰਤੀ ਬੰਦਰਗਾਹਾਂ ‘ਤੇ ਆਵਾਜਾਈ ਵਧਾਉਣ ‘ਤੇ ਧਿਆਨ ਦਿੱਤਾ ਜਾਵੇਗਾ। ਭਾਰਤੀ ਜਹਾਜ਼ਾਂ ਲਈ ਲਾਇਸੈਂਸ ਦੀਆਂ ਸ਼ਰਤਾਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ। ਅੰਦਰੂਨੀ ਜਲ ਮਾਰਗਾਂ ਅਤੇ ਤੱਟਵਰਤੀ ਆਵਾਜਾਈ ਲਈ ਇੱਕ ਰਣਨੀਤਕ ਯੋਜਨਾ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਹਿੰਗਾਈ ਭੱਤੇ ਵਿੱਚ 3 ਫੀਸਦੀ ਵਾਧੇ ਨੂੰ ਵੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਇਹ ਵਾਧਾ 1 ਜੁਲਾਈ 2024 ਤੋਂ ਲਾਗੂ ਹੋਵੇਗਾ।

ABOUT THE AUTHOR

...view details