ਪੰਜਾਬ

punjab

ETV Bharat / state

ਛਾਪੇਮਾਰੀ ਕਰਨ ਗਏ ਲਾਈਨਮੈਨ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਖਿਲਾਫ਼ ਮਾਮਲਾ ਦਰਜ - BATHINDA NEWS

ਗੋਨਿਆਣਾ ਮੰਡੀ ਵਿਖੇ ਬਿਜਲੀ ਵਿਭਾਗ ਦੇ ਲਾਈਨਮੈਨ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Electricity theft complaint
ਛਾਪੇਮਾਰੀ ਕਰਨ ਗਏ ਲਾਈਨਮੈਨ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਖਿਲਾਫ ਮਾਮਲਾ ਦਰਜ (Etv Bharat)

By ETV Bharat Punjabi Team

Published : Feb 19, 2025, 12:44 PM IST

ਬਠਿੰਡਾ:ਜ਼ਿਲ੍ਹੇ ਦੇ ਵਿੱਚ ਬਿਜਲੀ ਚੋਰੀ ਦੀ ਸ਼ਿਕਾਇਤ ਤੋਂ ਬਾਅਦ ਛਾਪਾ ਮਾਰਨ ਦੇ ਲਈ ਗਏ ਬਿਜਲੀ ਵਿਭਾਗ ਪੈਸਕੋ ਦੇ ਸਹਾਇਕ ਲਾਈਨਮੈਨ ਸਤਬੀਰ ਸਿੰਘ ਦੀ ਕੁੱਟਮਾਰ ਕੀਤੀ ਗਈ। ਇਸ ਮਾਮਲੇ ਵਿੱਚ ਪੁਲਿਸ ਨੇ 3 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾਕ੍ਰਮ ਵਿੱਚ ਸ਼ਾਮਿਲ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ 2 ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਛਾਪੇਮਾਰੀ ਕਰਨ ਗਏ ਲਾਈਨਮੈਨ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਖਿਲਾਫ ਮਾਮਲਾ ਦਰਜ (Etv Bharat)

ਛਾਪੇਮਾਰੀ ਕਰਨ ਗਏ ਲਾਈਨਮੈਨ ਦੀ ਕੀਤੀ ਕੁੱਟਮਾਰ

ਦੱਸ ਦਈਏ ਕਿ ਕਸਬਾ ਗੋਨਿਆਣਾ ਮੰਡੀ ਵਿਖੇ ਬਿਜਲੀ ਵਿਭਾਗ ਦੇ ਵਿੱਚ ਬਤੌਰ ਸਹਾਇਕ ਲਾਈਨਮੈਨ ਦੇ ਤੌਰ ਉੱਤੇ ਕੰਮ ਕਰਨ ਵਾਲੇ ਸਤਬੀਰ ਸਿੰਘ ਜਦੋਂ ਗੁਰਪ੍ਰੀਤ ਸਿੰਘ ਦੇ ਘਰ ਰੀਡਿੰਗ ਲੈਣ ਗਿਆ ਤਾਂ ਇਸ ਦੌਰਾਨ ਉਸ ਦੇ ਘਰ ਬਿਜਲੀ ਦੀ ਕੁੰਡੀ ਲੱਗੀ ਹੋਈ ਸੀ। ਜਿਸ ਤੋਂ ਬਾਅਦ ਬਿਜਲੀ ਦੀ ਚੋਰੀ ਕਰਨ ਵਾਲੇ ਸ਼ਖਸ ਦੇ ਵੱਲੋਂ ਸਹਾਇਕ ਲਾਈਨਮੈਨ ਸਤਵੀਰ ਸਿੰਘ ਦਾ ਘਰ ਦਾ ਦਰਵਾਜ਼ਾ ਬੰਦ ਕਰਕੇ ਕੁੱਟਮਾਰ ਕੀਤੀ ਗਈ। ਹਾਲਾਂਕਿ ਕੁੱਟਮਾਰ ਕਰਨ ਵਾਲਾ ਸ਼ਖਸ ਖੁਦ ਆਪਣੇ ਪਰਿਵਾਰਿਕ ਮੈਂਬਰ ਤੋਂ ਵੀਡੀਓ ਬਣਵਾ ਰਿਹਾ ਹੈ ਜੋ ਕਿ ਅੰਗਹੀਣ ਹੋਣ ਤੋਂ ਬਾਅਦ ਵੀ ਲਾਈਨਮੈਨ ਦੀ ਕੁੱਟਮਾਰ ਕਰ ਰਿਹਾ ਹੈ ਅਤੇ ਉਸ ਤੋਂ ਮੁਆਫੀ ਮੰਗਣ ਲਈ ਵੀ ਕਹਿ ਰਿਹਾ ਹੈ।

ਪੀੜਤ ਸਤਬੀਰ ਸਿੰਘ ਨੇ ਦੱਸਿਆ ਕਿ ਗੋਨਿਆਣਾ ਮੰਡੀ ਗੁਰੂ ਨਾਨਕ ਦੇਵ ਸਕੂਲ ਪਿੱਛੇ ਬਿਜਲੀ ਚੋਰੀ ਦੀ ਸ਼ਿਕਾਇਤ ਮਿਲੀ ਸੀ, ਜਿਸ ਸਬੰਧੀ ਅਸੀਂ ਚੈਕਿੰਗ ਕਰਨ ਲਈ ਗਏ ਤਾਂ ਦੇਖਿਆ ਕਿ ਘਰ ਅੰਦਰ ਸ਼ਰੇਆਮ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਜਦੋਂ ਮੈਂ ਬਿਜਲੀ ਚੋਰੀ ਸਬੰਧੀ ਵੀਡੀਓ ਬਣਾਈ ਤਾਂ ਘਰ ਦਾ ਮਾਲਕ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਮੇਰਾ ਫੋਨ ਮੇਰੇ ਤੋਂ ਲੈ ਕੇ ਮੇਰੇ ਨਾਲ ਕੁੱਟਮਾਰ ਕਰਨ ਲੱਗਾ। ਪੀੜਤ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਉਧਰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਗੋਨਿਆਣਾ ਦੇ ਸਬ ਇੰਸਪੈਕਟਰ ਮੋਹਨਦੀਪ ਸਿੰਘ ਨੇ ਦੱਸਿਆ ਕਿ ਕੁੱਟਮਾਰ ਕਰਨ ਵਾਲੇ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਦੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ 2 ਹੋਰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ABOUT THE AUTHOR

...view details