ਨਵੀਂ ਦਿੱਲੀ: ਪੁਲਿਸ ਕ੍ਰਾਈਮ ਬ੍ਰਾਂਚ ਨੇ ਕਿਡਨੀ ਟ੍ਰਾਂਸਪਲਾਂਟ ਰੈਕੇਟ ਮਾਮਲੇ ਦਾ ਪਰਦਾਫਾਸ਼ ਕਰਦਿਆਂ ਇੱਕ ਮਹਿਲਾ ਡਾਕਟਰ ਸਮੇਤ ਕਰੀਬ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਮੁਤਾਬਕ ਗ੍ਰਿਫਤਾਰ ਮਹਿਲਾ ਡਾਕਟਰ ਦਾ ਨਾਮ ਵਿਜੇ ਕੁਮਾਰੀ ਹੈ। ਉਹ ਦਿੱਲੀ ਦੇ ਇੱਕ ਵੱਡੇ ਹਸਪਤਾਲ ਵਿੱਚ ਕੰਮ ਕਰਦੀ ਹੈ। ਇਸ ਰੈਕੇਟ ਵਿੱਚ ਸ਼ਾਮਲ ਲੋਕਾਂ ਦੇ ਬੰਗਲਾਦੇਸ਼ ਨਾਲ ਸਬੰਧ ਸਨ। ਇਹ ਹਰ ਟਰਾਂਸਪਲਾਂਟ ਲਈ 25-30 ਲੱਖ ਰੁਪਏ ਲੈਂਦੇ ਸੀ। ਦਾਨ ਕਰਨ ਵਾਲੇ ਅਤੇ ਲੈਣ ਵਾਲੇ ਦੋਵੇਂ ਬੰਗਲਾਦੇਸ਼ ਦੇ ਸਨ। ਉਹ 2019 ਤੋਂ ਕਿਡਨੀ ਟ੍ਰਾਂਸਪਲਾਂਟ ਰੈਕੇਟ ਚਲਾ ਰਹੇ ਸੀ।
2019 ਤੋਂ ਚੱਲ ਰਿਹਾ ਸੀ ਕਿਡਨੀ ਟ੍ਰਾਂਸਪਲਾਂਟ ਰੈਕੇਟ: ਦਿੱਲੀ ਪੁਲਿਸ ਮੁਤਾਬਕ ਇਸ ਰੈਕੇਟ ਵਿੱਚ ਸ਼ਾਮਲ ਲੋਕਾਂ ਦੇ ਸਬੰਧ ਬੰਗਲਾਦੇਸ਼ ਨਾਲ ਸਨ। ਇਹ ਗਿਰੋਹ ਹਰ ਟਰਾਂਸਪਲਾਂਟ ਡੋਨਰ ਨੂੰ 4 ਤੋਂ 5 ਲੱਖ ਰੁਪਏ ਦਿੰਦਾ ਸੀ। ਦੂਜੇ ਪਾਸੇ, ਕਿਡਨੀ ਲੈਣ ਵਾਲਿਆਂ ਤੋਂ 25 ਤੋਂ 30 ਲੱਖ ਰੁਪਏ ਵਸੂਲੇ ਜਾਂਦੇ ਸੀ। ਪੁਲਿਸ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਉਹ 2019 ਤੋਂ ਇਹ ਗੈਰ-ਕਾਨੂੰਨੀ ਕਿਡਨੀ ਟਰਾਂਸਪਲਾਂਟ ਰੈਕੇਟ ਚਲਾ ਰਹੇ ਸੀ। ਪਰ ਪੁਲਿਸ ਨੂੰ ਇਨ੍ਹਾਂ ਦੇ ਨਜਾਇਜ਼ ਕਾਰੋਬਾਰ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਇਸ ਗੈਰ-ਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਕੀਤਾ।