ਪੰਜਾਬ

punjab

ETV Bharat / state

ਪਿੰਡ ਮਹਿੰਦੀਪੁਰ ਤੋਂ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਬਰਾਮਦ ਹੋਈ ਡਰੋਨ ਰਾਹੀਂ ਸੁੱਟੀ 2 ਕਿਲੋ 998 ਗ੍ਰਾਮ ਹੈਰੋਇਨ - BSF and Punjab Police

BSF and Punjab Police recovered heroin: ਜ਼ਿਲਾ ਤਰਨ ਤਾਰਨ ਦੇ ਪਿੰਡ ਮਹਿੰਦੀਪੁਰ ਹਿੰਦ ਪਾਕਿਸਤਾਨ ਸਰਹੱਦ ਤੋਂ 2100 ਕਿਲੋਮੀਟਰ ਦੀ ਦੂਰੀ ਤੇ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਡਰੋਨ ਰਾਹੀਂ ਸੁੱਟੀ ਹੈਰੋਇਨ ਫੜਨ ਦੀ ਸਫਲਤਾ ਪ੍ਰਾਪਤੀ ਹੋਈ ਹੈ।

DSP Preetinder Singh
BSF and Punjab Police

By ETV Bharat Punjabi Team

Published : Mar 14, 2024, 3:34 PM IST

DSP Preetinder Singh

ਤਰਨ ਤਾਰਨ: ਜ਼ਿਲ੍ਹੇ ਦੇ ਸਰਹੱਦੀ ਪਿੰਡ ਮਹਿੰਦੀਪੁਰ 'ਚ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੂੰ ਡਰੋਨ ਰਾਹੀਂ ਸੁੱਟੀ 2 ਕਿਲੋ 998 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦੇਸ਼ ਦੀ ਸੁਰੱਖਿਆ ਲਈ ਪੂਰੀ ਚੁਕੱਨੀ ਹੈ। ਜਿੱਥੇ ਬਾਰਡਰ ਅਤੇ ਦੇਸ਼ ਦੀ ਸੁਰੱਖਿਆ ਲਈ ਯੋਗਦਾਨ ਪਾ ਰਹੀ ਹੈ ਉੱਥੇ ਲੋਕਾਂ ਲਈ ਵੀ ਪੂਰਾ ਸਹਿਯੋਗ ਬਣਿਆ ਹੋਇਆ ਹੈ।

ਬੀਐਸਐਫ ਅਤੇ ਪੁਲਿਸ ਦਾ ਸਾਂਝਾ ਆਪ੍ਰੇਸ਼ਨ:ਇਸ ਸਹਿਯੋਗ ਦਾ ਨਤੀਜਾ ਅੱਜ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੂੰ ਮਿਲਿਆ ਡਰੋਨ ਐਕਟੀਵਿਟੀ ਦੀ ਸੂਚਨਾ ਮਿਲਣ ਤੇ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਪਿੰਡ ਮਹਿੰਦੀਪੁਰ ਵਿਖੇ ਸਰਚ ਆਪਰੇਸ਼ਨ ਕਰ ਰਹੀ ਸੀ ਜਿਸ ਦੌਰਾਨ ਪਿੰਡ ਦੇ ਇੱਕ ਕਿਸਾਨ ਨੇ ਆ ਕੇ ਦੱਸਿਆ ਕਿ ਉਸ ਦੇ ਮੱਝਾਂ ਵਾਲੇ ਸੈਂਡ ਉੱਪਰ ਕੋਈ ਭਾਰੀ ਵਸਤੂ ਡਿੱਗੀ ਹੈ ਜਿਸ ਨਾਲ ਮੱਝਾਂ ਵਾਲਾ ਸ਼ੈਡ ਟੁੱਟ ਗਿਆ ਤੇ ਸਲੇਟੀ ਰੰਗ ਦੀ ਵਜਨਦਾਰ ਚੀਜ ਥੱਲੇ ਡਿੱਗੀ ਹੈ।

ਡਰੋਨ ਦੀ ਭਾਲ ਲਈ ਸਰਚ ਅਭਿਆਨ ਜਾਰੀ: ਇਸ ਜਾਣਕਾਰੀ ਬਾਰੇ ਪਤਾ ਲੱਗਦਿਆਂ ਤੁਰੰਤ ਦੋਨੇ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਉਸ ਵਿੱਚੋਂ 6 ਛੋਟੇ-ਛੋਟੇ ਪੈਕਟ ਬਰਾਮਦ ਹੋਏ ਜਿਸ ਦਾ ਟੈਸਟ ਕਰਨ ਤੇ ਹੈਰੋਇਨ ਪਾਈ ਗਈ। ਜਿਸ ਦਾ ਵਜਨ ਤੋਲ ਕੇ ਦੇਖਿਆ ਤਾਂ 2 ਕਿਲੋ 298 ਗਰਾਮ ਸੀ। ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਵੱਲੋਂ ਇਸ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਇਹ ਹੈਰੋਇਨ ਡਰੋਨ ਰਾਹੀਂ ਸੁੱਟੀ ਗਈ ਸੀ। ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਵੱਲੋਂ ਡਰੋਨ ਦੀ ਬਰਾਮਦਗੀ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਅਸਲ ਦੋਸ਼ੀਆਂ ਨੂੰ ਫੜਨ ਦੀ ਭਾਲ ਜਾਰੀ ਹੈ। ਇਸ ਸਬੰਧੀ ਮੁਕੱਦਮਾ ਨੰਬਰ 28-21 ਸੀ। ਐਨ.ਡੀ.ਪੀ.ਐਸ. ਐਕਟ 10,11,12 ਏਅਰਕ੍ਰਾਫਟ ਐਕਟ 1934 ਪੀਐਸ ਖੇਮਕਰਨ ਵਿਖੇ ਦਰਜ ਕੀਤਾ ਗਿਆ ਹੈ।

ABOUT THE AUTHOR

...view details