ਬਰਨਾਲਾ:ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਬਾਹਰ ਨੌਜਵਾਨ ਦੀ ਲਟਕਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਸਥਾਨਕ ਲੋਕਾਂ ਵੱਲੋਂ ਹਸਪਤਾਲ ਦੀ ਜੱਚਾ-ਬੱਚਾ ਇਮਾਰਤ ਨਾਲ ਨੌਜਵਾਨ ਦੀ ਲਾਸ਼ ਲਟਕਦੀ ਦੇਖਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਹੈ। ਪੁਲਿਸ ਅਨੁਸਾਰ ਮ੍ਰਿਤਕ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ ਪਰ ਫਿਲਹਾਲ ਉਸਦੀ ਪਹਿਚਾਣ ਨਹੀਂ ਹੋ ਸਕੀ।
ਬਰਨਾਲਾ ਦੇ ਸਰਕਾਰੀ ਹਸਪਤਾਲ ਬਾਹਰ ਨੌਜਵਾਨ ਦੀ ਲਟਕਦੀ ਲਾਸ਼ ਮਿਲੀ, ਨਹੀਂ ਹੋ ਸਕੀ ਮ੍ਰਿਤਕ ਦੀ ਪਹਿਚਾਣ
ਬਰਨਾਲਾ ਸਿਵਲ ਹਸਪਤਾਲ ਬਾਹਰ ਗਰਿੱਲ ਨਾਲ ਨਾਲ ਨੌਜਵਨ ਦੀ ਲਟਕਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ।
Published : 15 hours ago
ਲਾਸ਼ ਲਟਕਦੀ ਮਿਲੀ
ਇਸ ਮੌਕੇ ਪ੍ਰਤੱਖਦਰਸ਼ੀ ਦੁਕਾਨਦਾਰ ਨੇ ਕਿਹਾ ਕਿ ਸਵੇਰੇ ਪੰਜ ਵਜੇ ਜਦੋਂ ਹਸਪਤਾਲ ਦੇ ਸਾਹਮਣੇ ਪਹੁੰਚਿਆ ਤਾਂ ਇਮਾਰਤ ਨਾਲ ਇੱਕ ਵਿਅਕਤੀ ਦੀ ਲਾਸ਼ ਲਟਕ ਰਹੀ ਸੀ, ਜਿਸ ਨੂੰ ਦੇਖ ਕੇ ਉਹ ਡਰ ਗਿਆ, ਇਸ ਉਪਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਮੌਕੇ ਸਰਕਾਰੀ ਹਸਪਤਾਲ ਦੀ ਪਾਰਕਿੰਗ ਦੇ ਮੁਲਾਜ਼ਮ ਰਾਜੀਵ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਕੋਲ ਇੱਕ ਨੌਜਵਾਨ ਆਇਆ ਸੀ ਜੋ ਮਾਨਸਿਕ ਰੂਪ ਵਿੱਚ ਪਰੇਸ਼ਾਨ ਲੱਗਦਾ ਸੀ। ਉਸ ਨੂੰ ਹਸਪਤਾਲ ਦੇ ਸੁਰੱਖਿਆ ਗਾਰਡਾਂ ਨੇ ਬਾਹਰ ਕੱਢ ਦਿੱਤਾ ਅਤੇ ਬਾਅਦ ਵਿੱਚ ਉਹ ਸਾਡੇ ਕੋਲ ਬੈਠਾ ਰਿਹਾ ਅਤੇ ਚਾਹ ਵੀ ਪੀ ਕੇ ਗਿਆ ਪਰ ਬਾਅਦ ਵਿੱਚ ਉਸ ਨੇ ਹਸਪਤਾਲ ਦੇ ਬਾਹਰ ਫਾਹਾ ਲੈਕੇ ਖੁਦਕੁਸ਼ੀ ਕਰ ਲਈ।
- ਭਲਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਉਣਗੇ ਸੁਖਬੀਰ ਬਾਦਲ, ਪੁਲਿਸ ਨੇ ਸੁਰੱਖਿਆ ਦੇ ਕੀਤੇ ਕਰੜੇ ਪ੍ਰਬੰਧ
- ਲੁਧਿਆਣਾ ਤਾਪਮਾਨ ਆਮ ਨਾਲੋਂ ਜਿਆਦਾ, ਸਰਦੀ ਘੱਟ ਹੋਣ ਕਾਰਨ ਕੱਪੜੇ ਦੀ ਵਿਕਰੀ ਉੱਪਰ ਵੱਡਾ ਅਸਰ, ਕਾਰੋਬਾਰੀਆਂ ਨੇ ਕਿਹਾ ਰਿਟੇਲ ਸੇਲ ਘਟੀ, ਦੇਖੋ ਖਾਸ ਰਿਪੋਟਰ
- ਡੇਰਾ ਮੁਖੀ ਖਿਲਾਫ ਪਰਚਾ ਦਰਜ ਕਰਵਾਉਣ ਵਾਲੇ ਰਜਿੰਦਰ ਸਿੰਘ ਸਿੱਧੂ ਨੇ ਕਹੀਆਂ ਵੱਡੀਆਂ ਗੱਲਾਂ, ਸੁਣੋ ਤਾਂ ਜਰਾ ਕੀ ਕਿਹਾ...
ਪਹਿਚਾਣ ਨਹੀਂ ਹੋ ਸਕੀ
ਇਸ ਮੌਕੇ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਸਵੇਰੇ 6 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਰਨਾਲਾ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ 20 ਇਮਾਰਤ ਦੇ ਨਾਲ ਬਾਹਰਲੇ ਪਾਸੇ ਇੱਕ ਵਿਅਕਤੀ ਦੀ ਲਾਸ਼ ਗਰਿੱਲ ਨਾਲ ਲਟਕ ਰਹੀ ਹੈ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਅਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਵੱਲੋਂ ਆਤਮ ਹੱਤਿਆ ਕੀਤੀ ਲੱਗਦੀ ਹੈ ਪਰ ਫਿਲਹਾਲ ਉਸ ਦੀ ਕੋਈ ਪਹਿਚਾਣ ਨਹੀਂ ਹੋ ਸਕੀ।