ਪੰਜਾਬ

punjab

ETV Bharat / state

ਭਾਜਪਾ ਆਗੂ ਸ਼ਵੇਤ ਮਲਿਕ ਦਾ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਉੱਤੇ ਵਾਰ, ਕਿਹਾ- ਅਨਿਲ ਜੋਸ਼ੀ ਨੂੰ ਹੰਕਾਰ ਨੇ ਵਾਰ-ਵਾਰ ਹਰਾਇਆ - Shwet Malik on Anil Joshi - SHWET MALIK ON ANIL JOSHI

ਅੰਮ੍ਰਿਤਸਰ ਵਿੱਚ ਭਾਜਪਾ ਆਗੂ ਸ਼ਵੇਤ ਮਲਿਕ ਨੇ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਨੂੰ ਲੰਮੇਂ ਹੱਥੀਂ ਲਿਆ। ਸ਼ਵੇਤ ਮਲਿਕ ਨੇ ਕਿਹਾ ਕਿ ਲਗਾਤਾਰ ਹਾਰਨ ਦੇ ਬਾਵਜੂਦ ਅਨਿਲ ਜੋਸ਼ੀ ਦਾ ਹੰਕਾਰ ਨਹੀਂ ਟੁੱਟਿਆ।

ANIL JOSHI ARROGANT PERSON
ਭਾਜਪਾ ਆਗੂ ਸ਼ਵੇਤ ਮਲਿਕ ਦਾ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਉੱਤੇ ਵਾਰ (ਅੰਮ੍ਰਿਤਸਰ ਰਿਪੋਟਰ)

By ETV Bharat Punjabi Team

Published : May 29, 2024, 4:40 PM IST

ਸ਼ਵੇਤ ਮਲਿਕ, ਭਾਜਪਾ ਆਗੂ (ਅੰਮ੍ਰਿਤਸਰ ਰਿਪੋਟਰ)

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਉੱਤੇ ਭਾਜਪਾ ਆਗੂ ਸ਼ਵੇਤ ਮਲਿਕ ਨੇ ਤਿੱਖੇ ਤੰਜ ਕੱਸੇ। ਉਨ੍ਹਾਂ ਆਖਿਆ ਕਿ ਅਨਿਲ ਜੋਸ਼ੀ ਵਿੱਚ ਹੰਕਾਰ ਹੈ ਅਤੇ ਇਹ ਕਦੀ ਵੀ ਮੁੱਕ ਨਹੀਂ ਸਕਦਾ। ਉਹਨਾਂ ਕਿਹਾ ਕਿ ਲਗਾਤਾਰ ਹੀ ਅਨਿਲ ਜੋਸ਼ੀ ਦੋ ਚੋਣਾਂ ਹਾਰ ਚੁੱਕੇ ਹਨ ਅਤੇ ਹੁਣ ਤੀਸਰੀ ਵਾਰ ਚੋਣ ਹਾਰਨ ਤੋਂ ਬਾਅਦ ਉਹ ਆਪਣਾ ਸਿਆਸੀ ਕਰੀਅਰ ਖਤਮ ਕਰ ਦੇਣਗੇ।


ਅਨਿਲ ਜੋਸ਼ੀ ਹੰਕਾਰੀ ਉਮੀਦਵਾਰ:ਭਾਰਤੀ ਜਨਤਾ ਪਾਰਟੀ ਦੇ ਸਮੇਂ ਲੋਕਲ ਬਾਡੀ ਮਨਿਸਟਰ ਰਹਿ ਚੁੱਕੇ ਅਨਿਲ ਜੋਸ਼ੀ ਉੱਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਤਿੱਖੇ ਸ਼ਬਦੀ ਹਮਲੇ ਲਗਾਤਾਰ ਕੀਤੇ ਗਏ। ਸ਼ਵੇਤ ਮਲਿਕ ਨੇ ਅੱਗੇ ਕਿਹਾ ਕਿ ਅਨਿਲ ਜੋਸ਼ੀ ਦੋ ਵਾਰ ਹਾਰ ਚੁੱਕੇ ਹਨ ਅਤੇ ਇੱਕ ਵਾਰ ਪਹਿਲਾਂ ਉਹ ਸੁਨੀਲ ਦੱਤੀ ਤੋਂ 13 ਹਜਾਰ ਦੀ ਲੀਡ ਨਾਲ ਹਾਰੇ ਸਨ ਅਤੇ ਦੂਸਰੀ ਵਾਰ 38 ਹਜਾਰ ਦੀ ਲੀਡ ਨਾਲ ਕੁਵਰ ਵਿਜੇ ਪ੍ਰਤਾਪ ਸਿੰਘ ਤੋ ਹਾਰੇ ਸਨ। ਤੀਜੀ ਵਾਰ ਵੀ ਹੁਣ ਅਨਿਲ ਜੋਸ਼ੀ ਹਾਰਨ ਜਾ ਰਹੇ ਹਨ।

ਤੀਜੀ ਵਾਰ ਹਾਰਨ ਲਈ ਤਿਆਰ:ਸ਼ਵੇਤ ਮਲਿਕ ਮੁਤਾਬਿਕ ਅਨਿਲ ਜੋਸ਼ੀ ਆਪਣੇ ਆਪ ਨੂੰ ਵਿਕਾਸ ਪੁਰਸ਼ ਲਿਖਦੇ ਹਨ, ਵਿਕਾਸ ਪੁਰਸ਼ ਦਾ ਮਤਲਬ ਹੀ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ। ਆਪਣੇ ਆਪ ਨੂੰ ਤਾਂ ਹਰ ਇੱਕ ਵਿਅਕਤੀ ਮਹਾਨ ਲਿਖ ਸਕਦਾ ਹੈ ਪਰ ਲੋਕ ਉਸ ਬਾਰੇ ਕੀ ਸੋਚਦੇ ਹਨ ਇਹ ਵੀ ਜਾਨਣਾ ਚਾਹੀਦਾ ਹੈ। ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ, ਤੀਸਰੀ ਵਾਰ ਹਾਰਨ ਤੋਂ ਬਾਅਦ ਹੀ ਅਨਿਲ ਜੋਸ਼ੀ ਹੁਣ ਆਪਣੇ ਸਿਆਸੀ ਕੈਰੀਅਰ ਨੂੰ ਅਲਵਿਦਾ ਕਹਿਣਗੇ। ਇੱਥੇ ਦੱਸਣ ਯੋਗ ਹੈ ਕੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਲਗਾਤਾਰ ਹੀ ਅੰਮ੍ਰਿਤਸਰ ਦੇ ਸਾਰੇ ਉਮੀਦਵਾਰਾਂ ਦੇ ਉੱਤੇ ਕਿੰਤੂ-ਪ੍ਰੰਤੂ ਅਤੇ ਤੰਜ ਭਰੇ ਅੰਦਾਜ਼ ਦੇ ਨਾਲ ਸਵਾਲ ਪੁੱਛੇ ਜਾ ਰਹੇ ਹਨ। ਉਥੇ ਹੀ ਅੱਜ ਉਹਨਾਂ ਵੱਲੋਂ ਆਪਣੇ ਪੁਰਾਣੇ ਸਾਥੀ ਅਨਿਲ ਜੋਸ਼ੀ ਦੇ ਉੱਤੇ ਵੀ ਕਈ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਹਨ।

ABOUT THE AUTHOR

...view details