ਪੰਜਾਬ

punjab

ਦਿੱਲੀ ਸੀਐਮ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ 'ਤੇ ਬੋਲੇ ਰਵਨੀਤ ਬਿੱਟੂ, ਕਿਹਾ- ਹਾਲੇ ਹੋਰ ਮਾਮਲੇ ਬਾਕੀ ... - Union Minister State Ravneet Bittu

By ETV Bharat Punjabi Team

Published : Jul 12, 2024, 3:24 PM IST

Ravneet Bittu On Kejriwal Interim Bail: ਲੁਧਿਆਣਾ ਦੇ ਵਿੱਚ ਅੱਜ ਭਾਜਪਾ ਦੀ ਕਾਰਜਕਰਨੀ ਦੀ ਬੈਠਕ 'ਚ ਭਾਜਪਾ ਦੇ ਸੀਨੀਅਰ ਲੀਡਰ ਸ਼ਾਮਿਲ ਹੋਏ ਹਨ। ਇਹ ਬੈਠਕ ਅੱਜ ਪੂਰਾ ਦਿਨ ਚੱਲੇਗੀ। ਬੈਠਕ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਵਿਜੇ ਸਾਂਪਲਾ ਵੀ ਪਹੁੰਚੇ ਹਨ। ਇਸ ਮੌਕੇ ਰਵਨੀਤ ਬਿੱਟੂ ਨੇ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਉੱਤੇ ਤੰਜ ਕੱਸਿਆ। ਪੜ੍ਹੋ ਪੂਰੀ ਖਬਰ...

BJP executive meeting
ਭਾਜਪਾ ਦੀ ਕਾਰਜਕਰਨੀ ਦੀ ਬੈਠਕ (Etv Bharat Ludhiana)

ਭਾਜਪਾ ਦੀ ਕਾਰਜਕਰਨੀ ਦੀ ਬੈਠਕ (Etv Bharat Ludhiana)

ਲੁਧਿਆਣਾ: ਲੁਧਿਆਣਾ ਦੇ ਵਿੱਚ ਅੱਜ ਭਾਜਪਾ ਦੀ ਕਾਰਜਕਰਨੀ ਦੀ ਬੈਠਕ ਹੋ ਰਹੀ ਹੈ, ਜਿਸ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਸ਼ਾਮਿਲ ਹੋਏ ਹਨ। ਇਸ ਬੈਠਕ ਦੇ ਵਿੱਚ ਸ਼ਾਮਿਲ ਹੋਣ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਵਿਜੇ ਸਾਂਪਲਾ ਵੀ ਪਹੁੰਚੇ ਹਨ।

ਸੀਨੀਅਰ ਲੀਡਰਸ਼ਿਪ ਸ਼ਾਮਿਲ: ਇਸ ਦੌਰਾਨ ਰਵਨੀਤ ਬਿੱਟੂ ਨੇ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਸੀਨੀਅਰ ਲੀਡਰਸ਼ਿਪ ਸ਼ਾਮਿਲ ਹੋ ਰਹੀ ਹੈ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਗਾਮੀ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਦੇ ਇਨਚਾਰਜ ਅਤੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਇਹ ਬੈਠਕ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰਾ ਦਿਨ ਇਹ ਬੈਠਕ ਚਲੇਗੀ ਸ਼ਾਮ ਨੂੰ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਜਾਵੇਗੀ।

ਕੇਜਰੀਵਾਲ ਦਾ ਅਜੇ ਕਾਫੀ ਸਮਾਂ ਹੈ ਜੇਲ੍ਹ 'ਚ ਰਹਿਣ ਦਾ :ਇਸ ਮੌਕੇ ਰਵਨੀਤ ਬਿੱਟੂ ਨੂੰ ਜਦੋਂ ਅੰਮ੍ਰਿਤਪਾਲ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਉਸ ਦਾ ਭਰਾ ਕੌਣ ਹੈ, ਹਾਲਾਂਕਿ ਜਦੋਂ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ ਦਿੱਤੇ ਜਾਣ 'ਤੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਹਾਲੇ ਮਾਮਲੇ ਹੋਰ ਵੀ ਬਾਕੀ ਹਨ। ਇਹ ਵੀ ਕਿਹਾ ਕਿ ਕੋਈ ਇਹ ਇੱਕ ਮਾਮਲਾ ਨਹੀਂ ਹੈ, ਉਨ੍ਹਾਂ 'ਤੇ ਪਤਾ ਨਹੀਂ ਕਿੰਨੇ ਕੁ ਮਾਮਲੇ ਚੱਲ ਰਹੇ ਹਨ। ਕਿਹਾ ਕਿ ਹਾਲੇ ਉਨ੍ਹਾਂ ਦਾ ਕਾਫੀ ਸਮਾਂ ਜ਼ੇਲ੍ਹ ਦੇ ਵਿੱਚ ਰਹਿਣ ਦਾ ਹੈ, ਕੋਈ ਇੱਕ ਕੇਸ ਦੇ ਵਿੱਚ ਜਰੂਰ ਰਾਹਤ ਮਿਲ ਗਈ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਸ਼ੰਬੂ ਬਾਰਡਰ ਖੋਲੇ ਜਾਣ 'ਤੇ ਵੀ ਹਾਈਕੋਰਟ ਵੱਲੋਂ ਦਿੱਤੇ ਗਏ ਨਿਰਦੇਸ਼ਾਂ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਆਰਾਮ ਨਾਲ ਗੱਲ ਕੀਤੀ ਜਾਵੇਗੀ।

ਉੱਧਰ ਦੂਜੇ ਪਾਸੇ ਬੈਠਕ ਦੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਭਾਜਪਾ ਦੇ ਸੀਨੀਅਰ ਲੀਡਰ ਵਿਜੇ ਸਾਂਪਲਾ ਵੱਲੋਂ ਜਲੰਧਰ ਦੀਆਂ ਜਿਮਨੀ ਚੋਣਾਂ ਦੇ ਕੱਲ ਆਉਣ ਵਾਲੇ ਨਤੀਜਿਆਂ ਨੂੰ ਲੈ ਕੇ ਵੀ ਆਪਣੀ ਪ੍ਰਤਿਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਭਾਜਪਾ ਨੇ ਕਾਫੀ ਮਿਹਨਤ ਦੇ ਨਾਲ ਉਹ ਚੋਣ ਲੜੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਡਾ ਉਮੀਦਵਾਰ ਇੱਥੋਂ ਜਿੱਤ ਹਾਸਿਲ ਕਰੇਗਾ। ਜੇਕਰ ਪੰਜਾਬ ਦੀ ਸਰਕਾਰ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਸੀਐਮ ਨੂੰ ਖੁਦ ਚੋਣਾਂ ਦੇ ਵਿੱਚ ਘੁੰਮਣ ਦੀ ਲੋੜ ਨਾ ਪੈਂਦੀ। ਭਾਜਪਾ ਨੇ ਸਰਕਾਰ ਦੀਆਂ ਪੰਜਾਬੀ ਦੇ ਵਿੱਚ ਚੀਕਾਂ ਕੱਢਾ ਦਿੱਤੀਆਂ ਹਨ। ਉੱਥੇ ਕੇਜਰੀਵਾਲ 'ਤੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਰਿਪੋਰਟ ਦਾ ਮਾਮਲਾ ਹੈ ਇਸ ਵਿੱਚ ਉਹ ਕੀ ਟਿੱਪਣੀ ਕਰ ਸਕਦੇ ਹਨ।

ABOUT THE AUTHOR

...view details