ਪੰਜਾਬ

punjab

ETV Bharat / state

ਪੰਜਾਬ ਸਮੇਤ ਭਾਜਪਾ ਨੇ ਕੁੱਲ੍ਹ 24 ਸੂਬਿਆਂ ਦੇ ਇੰਚਾਰਜ ਅਤੇ ਸਹਿ ਇੰਚਾਰਜਾਂ ਦੀ ਲਿਸਟ ਕੀਤੀ ਜਾਰੀ, ਵੇਖੋ ਪੰਜਾਬ 'ਚ ਕਿਸ ਨੂੰ ਮਿਲੀ ਜ਼ਿੰਮੇਵਾਰੀ - list of incharges and co incharges

ਮੁੜ ਤੋਂ ਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਨ ਮਗਰੋਂ ਹੁਣ ਪਾਰਟੀ ਨੇ ਆਪਣੇ ਇੰਚਾਰਜ ਅਤੇ ਸਹਿ ਇੰਚਾਰਜਾਂ ਦੀ ਲਿਸਟ 24 ਸੂਬਿਆਂ ਲਈ ਜਾਰੀ ਕੀਤੀ ਹੈ। ਪੰਜਾਬ ਵਿੱਚ ਭਾਜਪਾ ਦੇ ਇੰਚਾਰਜ ਵਿਜੇ ਰੁਪਾਣੀ ਹੀ ਬਣੇ ਰਹਿਣਗੇ।

By ETV Bharat Punjabi Team

Published : Jul 5, 2024, 6:48 PM IST

list of incharges and co incharges
24 ਸੂਬਿਆਂ ਦੇ ਇੰਚਾਰਜ ਅਤੇ ਸਹਿ ਇੰਚਾਰਜਾਂ ਦੀ ਲਿਸਟ ਕੀਤੀ ਜਾਰੀ (ਈਟੀਵੀ ਭਾਰਤ ਪੰਜਾਬ ਡੈਸਕ)

ਚੰਡੀਗੜ੍ਹ: ਭਾਰਤ ਵਿੱਚ 2024 ਦੌਰਾਨ ਮੋਦੀ ਸਰਕਾਰ ਦੀ ਹੈਟ੍ਰਿਕ ਤੋਂ ਬਾਅਦ ਹੁਣ ਪਾਰਟੀ ਨੇ ਸਿਆਸੀ ਗਤੀਵਿਧੀਆਂ ਮੁੜ ਤੋਂ ਤੇਜ਼ ਕਰ ਦਿੱਤੀਆਂ ਹਨ। ਭਾਜਪਾ ਨੇ ਹੁਣ 24 ਜ਼ਿਲ੍ਹਿਆਂ ਦੇ ਇੰਚਾਰਜਾਂ ਅਤੇ ਸਹਿ ਇੰਚਾਰਜਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਵਿੱਚ ਪੰਜਾਬ ਦੇ ਭਾਜਪਾ ਇੰਚਾਰਜ ਅਤੇ ਸਹਿ-ਇੰਚਾਰਜ ਦਾ ਨਾਮ ਵੀ ਸ਼ਾਮਿਲ ਹੈ।

ਪੁਰਾਣੇ ਭਾਜਪਾ ਆਗੂਆਂ ਨੂੰ ਪੰਜਾਬ ਵਿੱਚ ਮੁੜ ਤੋਂ ਮੌਕਾ: ਲੋਕ ਸਭਾ ਚੋਣਾਂ ਦੌਰਾਨ ਭਾਵੇਂ ਭਾਜਪਾ ਨੂੰ ਪੰਜਾਬ ਵਿੱਚ ਇੱਕ ਸੀਟ ਵੀ ਹਾਸਿਲ ਨਹੀਂ ਹੋਈ ਪਰ ਸੂਬੇ ਅੰਦਰ ਭਾਜਪਾ ਹਾਈਕਮਾਂਡ ਨੇ ਆਪਣੇ ਪੁਰਾਣੇ ਸਿਆਸੀ ਆਗੂਆਂ ਉੱਤੇ ਮੁੜ ਤੋਂ ਦਾਅ ਖੇਡਿਆ ਹੈ। ਭਾਜਪਾ ਦੀ ਲਿਸਟ ਮੁਤਾਬਿਕ ਪਹਿਲਾਂ ਦੀ ਤਰ੍ਹਾਂ ਹੀ ਵਿਜੇ ਰੁਪਾਣੀ ਪੰਜਾਬ ਦੇ ਇੰਚਾਰਜ ਅਤੇ ਨਰਿੰਦਰ ਸਿੰਘ ਸਹਿ-ਇੰਚਾਰਜ ਬਣੇ ਰਹਿਣਗੇ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜਿੱਥੇ ਦੇਸ਼ ਦੇ ਕਈ ਸੂਬਿਆਂ ਵਿੱਚ ਲੋਕ ਸਭਾ ਚੋਣਾਂ ਦੌਰਾਨ ਹੂੰਝਾ ਫਿਰ ਜਿੱਤ ਹਾਸਿਲ ਕਰਦਿਆਂ ਵਿਰੋਧੀਆਂ ਨੂੰ ਖਾਤਾ ਖੋਲ੍ਹਣ ਦਾ ਵੀ ਮੌਕਾ ਨਹੀਂ ਦਿੱਤਾ ਸੀ ਕੁੱਝ ਇਸੇ ਤਰ੍ਹਾਂ ਦਾ ਹਾਲ ਪੰਜਾਬ ਵਿੱਚ ਭਾਜਪਾ ਦਾ ਹੋਇਆ ਸੀ। ਭਾਜਪਾ ਦਾ ਵੋਟ ਸ਼ੇਅਰ ਭਾਵੇਂ ਪਹਿਲਾਂ ਨਾਲੋਂ ਵਧਿਆ ਸੀ ਪਰ ਪਾਰਟੀ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਅੰਦਰ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ।

ਵਿਧਾਨ ਸਭਾ ਚੋਣਾਂ ਉੱਤੇ ਨਜ਼ਰਾਂ: ਦੱਸ ਦਈਏ ਭਾਜਪਾ ਹੁਣ ਵਿਧਾਨ ਸਭਾ ਚੋਣਾਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇਸੇ ਲੜੀ ਵਿੱਚ ਹੀ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਦੇਸ਼ ਦੇ 24 ਸੂਬਿਆਂ ਵਿੱਚ ਸੂਬਾ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕੀਤੇ ਹਨ। ਭਾਜਪਾ ਨੇ ਇੰਚਾਰਜਾਂ ਦੀ ਸੂਚੀ ਵੀ ਜਾਰੀ ਕਰ ਜਿਸ ਮੁਤਾਬਿਕ ਵਿਨੋਦ ਤਾਵੜੇ ਨੂੰ ਪਾਰਟੀ ਬਿਹਾਰ ਦਾ ਸੂਬਾ ਇੰਚਾਰਜ ਬਣਾਇਆ ਗਿਆ ਹੈ। ਜਦਕਿ ਦੀਪਕ ਪ੍ਰਕਾਸ਼ ਨੂੰ ਸਹਿ ਇੰਚਾਰਜ ਬਣਾਇਆ ਗਿਆ ਹੈ। ਡਾ: ਸਤੀਸ਼ ਪੂਨੀਆ ਨੂੰ ਹਰਿਆਣਾ ਦਾ ਸੂਬਾ ਇੰਚਾਰਜ ਅਤੇ ਸੁਰਿੰਦਰ ਸਿੰਘ ਨਾਗਰ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਪਾਰਟੀ ਨੇ ਪ੍ਰਕਾਸ਼ ਜਾਵੜੇਕਰ ਨੂੰ ਕੇਰਲ ਦਾ ਇੰਚਾਰਜ ਨਿਯੁਕਤ ਕੀਤਾ ਹੈ ਜਦਕਿ ਅਪਰਾਜਿਤਾ ਸਾਰੰਗੀ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਹੈ।

ABOUT THE AUTHOR

...view details