ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (Etv Bharat Mansa) ਮਾਨਸਾ: ਮਾਨਸਾ ਦੇ ਪਿੰਡ ਰਿਊਦ ਖੁਰਦ ਵਿਖੇ ਇੱਕ ਗਰੀਬ ਪਰਿਵਾਰ ਹਰਨੇਕ ਸਿੰਘ ਨੰਬਰਦਾਰ ਦੀ ਜਮੀਨ ਦੇ ਕਬਜ਼ਾ ਵਰੰਟ ਕੁਝ ਗੁੰਡੇ ਗਿਰੋਹ ਵੱਲੋਂ ਲਿਆਂਦੇ ਗਏ ਸਨ। ਉਸ ਕਿਸਾਨ ਨੇ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀ ਬਾਘਾ ਅਤੇ ਜਰਨਲ ਸਕੱਤਰ ਲਛਮਣ ਸਿੰਘ ਚੱਕ ਅਲੀ ਸ਼ੇਰ ਨਾਲ ਗੱਲਬਾਤ ਕੀਤੀ ਤਾਂ ਜਥੇਬੰਦੀ ਦੇ ਆਗੂਆਂ ਦੇ ਵੱਲੋਂ ਫੌਰੀ ਤੌਰ 'ਤੇ ਜਮੀਨ ਬਚਾਉਣ ਦਾ ਫੈਸਲਾ ਕੀਤਾ ਗਿਆ।
ਕਰਜ਼ੇ ਬਦਲੇ ਜ਼ਮੀਨ ਦੀ ਕੁਰਕੀ ਨਿਲਾਮੀ: ਜਿਸ ਵਿੱਚ ਭਾਰੀ ਗਿਣਤੀ ਦੇ ਵਿੱਚ ਆਗੂ ਵਰਕਰ ਸਾਰੇ ਮੌਕੇ 'ਤੇ ਪਹੁੰਚ ਕੇ ਉਸ ਪੀੜਿਤ ਪਰਿਵਾਰ ਦੀ ਜਿਹੜੇ ਤੀਜੀ ਵਾਰ ਕਬਜਾ਼ਵਰੰਟ ਲਿਆਂਦੇ ਸੀ। ਕਬਜ਼ਾ ਵਾਰੰਟ ਉਹ ਵਾਪਸ ਮੋੜੇ ਕਿਉਂਕਿ ਜਥੇਬੰਦੀ ਦਾ ਹਮੇਸ਼ਾ ਫੈਸਲਾ ਲਿਆਂਦਾ ਗਿਆ ਕਿ ਨਾ ਕਰਜ਼ੇ ਬਦਲੇ ਜ਼ਮੀਨ ਦੀ ਕੁਰਕੀ ਨਿਲਾਮੀ ਹੋਣ ਦੇਵਾਂਗੇ, ਨਾ ਕਿਸੇ ਗੁੰਡੇ ਅਨਸਰਾਂ ਨੂੰ ਕਿਸੇ ਦੀ ਜਮੀਨ 'ਤੇ ਕਬਜ਼ਾ ਹੋਣ ਦੇਵਾਂਗੇ।
ਗੁੰਡੇ ਗਿਰੋਹਾਂ ਨੂੰ ਸ਼ਹਿ:ਅੱਜ ਸਮੇਂ ਸਮੇਂ ਦੀਆਂ ਸਰਕਾਰਾਂ ਅਤੇ ਮਾਲ ਮਹਿਕਮੇ ਦੇ ਕਨੂੰਗੋ ਗਿਰਧਾਰੀ ਲਾਲ ਅਤੇ ਪਟਵਾਰੀ ਗੁੰਡੇ ਗਿਰੋਹਾਂ ਨੂੰ ਸ਼ਹਿ ਦੇ ਕੇ ਜੋ ਗਰੀਬ ਪਰਿਵਾਰਾਂ ਦੇ ਦੋ-ਦੋ ਵਿਘੇ ਜਮੀਨਾਂ ਪਿਓ ਦਾਦਾ ਤੋਂ ਲੈ ਕੇ ਵਾਹ ਰਹੇ ਹਨ। ਉਨ੍ਹਾਂ ਨੂੰ ਹੜੱਪਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਹੋ ਜਿਹੇ ਗੁੰਡੇ ਗਿਰੋਹਾਂ ਨੂੰ ਨੱਥ ਪਾ ਕੇ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾਵੇ ਜੋ ਕਿ 60-60 ਸਾਲਾਂ ਦੇ ਕਿਸਾਨ ਜਮੀਨਾਂ 'ਤੇ ਕਾਬਜ਼ ਹਨ, ਉਨ੍ਹਾਂ ਦੇ ਨਾਂਮ ਮਾਲਕੀ ਦੀ ਗਿਰਦਾਵਰੀ ਹੈ ਅਤੇ ਉਨ੍ਹਾਂ ਕਿਸਾਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ। ਉਹ ਕਿਸਾਨ ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਜਿਓਂ ਸਕੇ।
ਟੇਡੇ ਵਿੰਗੇ ਢੰਗ ਨਾਲ ਰਜਿਸਟਰੀ: ਇਸ ਮੌਕੇ ਬੁਢਲਾਡਾ ਬਲਾਕ ਦੇ ਜਰਨਲ ਸਕੱਤਰ ਜਗਰੂਪ ਸਿੰਘ ਮਘਾਣੀਆ ਨੇ ਦੱਸਿਆ ਜੋ ਕਿ ਬੁਢਲਾਡਾ ਬਲਾਕ ਦੇ ਵਿੱਚ ਰਿਆਉਂਦ ਖੁਰਦ ਵਿਖੇ 37 ਕਨਾਲਾਂ ਜਮੀਨ ਜੋ ਪਿਛਲੇ ਸਮੇਂ ਤੋਂ ਕਿਸਾਨ ਵਾਹ ਰਿਹਾ ਹੈ। ਜਿਵੇਂ ਕਿ ਜ਼ਮੀਨ ਹਲਵਾਹਕਾਂ ਦੀ ਹੁੰਦੀ ਹੈ ਅਤੇ ਮਾਲਕੀ ਦੀ ਗਿਰਦਾਵਰੀ ਮੁਰੱਬੇ ਬੰਦੀ ਵੇਲੇ ਦੀ ਇਸ ਪਰਿਵਾਰ ਦੇ ਨਾਂ ਹੈ। ਉਸ ਕਿਸਾਨ ਦੀ ਜਮੀਨ ਨੂੰ ਹੜੱਪਣ ਦੇ ਬਦਲੇ ਇੱਕ ਗੁੰਡੇ ਗਿਰੋਹ ਦੇ ਵੱਲੋਂ ਇਸ ਦੀ ਟੇਡੇ ਵਿੰਗੇ ਢੰਗ ਨਾਲ ਰਜਿਸਟਰੀ ਕਰਵਾ ਕੇ ਜਿਹੜਾ ਇਹ ਜਮੀਨ 'ਤੇ ਕਬਜ਼ਾ ਕਰਨਾ ਚਾਹਿਆ ਹੈ।
ਆਪਸੀ ਭਾਈਚਾਰਕ ਕਿਸਾਨ ਜਥੇਬੰਦੀਆਂ ਦੀ ਸਾਂਝ: ਪਰ, ਅਸੀਂ ਉਸ ਗੁੰਡੇ ਅਨਸਰਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਅਸੀਂ ਕਿਸੇ ਵੀ ਜਮੀਨ ਨੂੰ ਕੁਰਕ ਨਹੀਂ ਹੋਣ ਦੇਵਾਂਗੇ ਅਤੇ ਨਾ ਕਿਸੇ ਨੂੰ ਵੀ ਕਬਜ਼ਾ ਵਾਰੰਟ ਤੇ ਨਾ ਹੀ ਵਾਹੁਣ ਦੇਵਾਂਗੇ। ਜੋ ਆਪਸੀ ਭਾਈਚਾਰਕ ਕਿਸਾਨ ਜਥੇਬੰਦੀਆਂ ਦੀ ਸਾਂਝ ਦੇ ਨਾਲ ਅਸੀਂ ਸਾਰੀ ਜੋ ਜੱਦੀ ਪੁਸ਼ਤੀ ਜਮੀਨ ਚਿਰਾਂ ਤੋਂ ਕਿਸਾਨ ਵਾਹ ਰਹੇ ਹਨ। ਉਨ੍ਹਾਂ ਨੂੰ ਆਪਣੇ ਮਾਲਕੀ ਦੇ ਹੱਕ ਦਵਾਉਣ ਦੀ ਜਿਹੜੀ ਮੰਗ ਹੈ ਜਥੇਬੰਦੀ ਦੀ ਪੂਰਨ ਤੌਰ 'ਤੇ ਲਾਗੂ ਹੈ।