ਲੀਡਰਾਂ ਵਿਚਕਾਰ ਸ਼ਰੇਆਮ ਹੋਈ ਹੱਥੋਂਪਾਈ (ETV Bharat (ਪੱਤਰਕਾਰ, ਬਠਿੰਡਾ)) ਬਠਿੰਡਾ: ਬਠਿੰਡਾ ਵਿਖੇ ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਪੰਜ ਬਾਅਦ ਅੱਜ ਮੁੜ ਅਹੁਦੇਦਾਰਾਂ ਦੀ ਚੋਣ ਕੀਤੀ ਜਾਣੀ ਸੀ। ਇਸ ਚੋਣ ਵਿੱਚ ਭਾਗ ਲੈਣ ਲਈ ਨਿੱਜੀ ਪੈਲੇਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਕੁੱਲ 46 ਮੈਂਬਰ ਵੱਲੋਂ ਭਾਗ ਲਿਆ ਜਾ ਰਿਹਾ ਸੀ। ਇਸ ਚੋਣ ਦੌਰਾਨ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਪ੍ਰਧਾਨ ਬਣਦੇ ਆ ਰਹੇ ਹਨ।
ਦੋ ਨੌਜਵਾਨਾਂ ਵੱਲੋਂ ਚੋਣ ਅਬਜਰਾ ਕੋਲ ਕਾਗਜ਼ ਖੋਹਣ ਦੀ ਕੋਸ਼ਿਸ਼
ਸਾਬਕਾ ਕੈਬਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸੀਨੀਅਰ ਮੀਤ ਪ੍ਰਧਾਨ ਤਜਿੰਦਰ ਸਿੰਘ ਮਿੱਡੂ ਖੇੜਾ ਮੌਜੂਦ ਸਨ। ਇਸ ਦੌਰਾਨ ਹੀ ਪੁਲਿਸ ਦੀ ਹਾਜ਼ਰੀ ਵਿੱਚ ਦੋ ਨੌਜਵਾਨਾਂ ਵੱਲੋਂ ਚੋਣ ਅਬਜਰਾ ਕੋਲ ਕਾਗਜ਼ ਖੋਹਣ ਦੀ ਕੋਸ਼ਿਸ਼ ਕੀਤੀ ਕਿ ਇਸ ਦੌਰਾਨ ਹੀ ਹੰਗਾਮਾ ਹੋ ਗਿਆ ਅਤੇ ਕਾਗਜ਼ ਖੋਣ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
ਸ਼ਾਸਨ 'ਤੇ ਜ਼ੋਰ ਨਾਲ ਕਰਨਾ ਚਾਹੁੰਦੇ ਸਨ ਕਬਜਾ
ਸਾਬਕਾ ਪ੍ਰਧਾਨ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਚਾਰ ਵਾਰ ਮੈਂ ਇਸ ਦਾ ਪ੍ਰਧਾਨ ਰਹਿ ਚੁੱਕਿਆ ਹਾਂ ਕਦੇ ਵੀ ਇਸ ਤਰ੍ਹਾਂ ਦੀ ਕਦੇ ਕੋਈ ਗੱਲ ਨਹੀਂ ਹੋਈ। ਪਰ ਸਰਕਾਰ ਕਿਉਂ ਦਬਾਉਣਾ ਚਾਹੁੰਦੀ ਹੈ ਜਦ ਸਰਕਾਰ ਦੇ ਕੋਲ ਮੈਂਬਰ ਹੀ ਹੈ ਨੇ ਤਾਂ ਕਿਉਂ ਦਖਲ ਅੰਦਾਜੀ ਦੇ ਰਹੀ ਹੈ। ਪ੍ਰਸ਼ਾਸਨ 'ਤੇ ਜ਼ੋਰ ਨਾਲ ਕਬਜਾ ਕਰਨਾ ਚਾਹੁੰਦੇ ਸਨ ਜੋ ਨਹੀਂ ਕਰ ਸਕੇ ਹੁਣ ਪ੍ਰਸ਼ਾਸਨ ਦਬਾਅ ਪਾ ਕੇ ਇਸ ਨੂੰ ਅੱਗੇ ਕਰਨਾ ਚਾਹੁੰਦਾ ਹੈ। ਜਿਸ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ।
ਵੱਖ-ਵੱਖ ਲੀਡਰਾਂ ਨੇ ਆਪੋ-ਆਪਣੀ ਪ੍ਰਤੀਕਿਰਿਆ
ਐਸੋਸੀਏਸ਼ਨ ਨਾਲ ਸੰਬੰਧਿਤ ਵੱਖ-ਵੱਖ ਲੀਡਰਾਂ ਨੇ ਆਪੋ-ਆਪਣੀ ਪ੍ਰਤੀਕਿਰਿਆ ਦਿੱਤੀ। ਦੂਜੇ ਪਾਸੇ ਮੌਕੇ ਤੇ ਪੁੱਜੇ ਡੀਐਸਪੀ ਸਿਟੀ ਟੂ ਸਰਵਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਬਿਲਕੁਲ ਠੀਕ ਹੋ ਰਿਹਾ ਹੈ ਕੋਈ ਇਦਾਂ ਦੀ ਗੱਲ ਨਹੀਂ ਹੋਈ ਥੋੜਾ ਮੋਟਾ ਜਰੂਰ ਹੋਇਆ ਮੌਕੇ 'ਤੇ ਪਹੁੰਚੇ ਤਹਿਸੀਲਦਾਰ ਨੇ ਕਿਹਾ ਕਿ ਮੈਨੂੰ ਕੁਝ ਵੀ ਪਤਾ ਨਹੀਂ ਪਰ ਮੇਰੀ ਡਿਊਟੀ ਇੱਥੇ ਹੈ ਮੈਂ ਕੁਝ ਨਹੀਂ ਜਾਣਦਾ।