ਬਠਿੰਡਾ :ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਇਹ ਮਾਮਲਾ ਹੈ ਕਿ ਇੱਕ ਕੁੱਕੜ ਦੀ ਪੁਲਿਸ ਵੱਲੋਂ ਜਾਨ ਬਚਾਈ ਗਈ ਹੈ। ਜਖਮੀ ਹਾਲਤ ਦੇ ਵਿੱਚ ਕੁੱਕੜ ਨੂੰ ਹਾਲਤ ਦੇ ਵਿੱਚ ਭੇਜਿਆ ਗਿਆ ਤੇ ਫਿਰ ਕੁੱਕੜ ਦੇ ਉੱਪਰ ਤਸ਼ੱਦਦ ਢਾਉਣ ਵਾਲੇ ਤਿੰਨ ਮੁਲਜ਼ਮਾਂ ਖਿਲਾਫ ਮੁਕਦਮਾ ਵੀ ਦਰਜ ਕੀਤਾ। ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਸਾਡੀ ਟੀਮ ਬਠਿੰਡਾ ਜ਼ਿਲੇ ਦੇ ਪਿੰਡ ਬੱਲੂਆਣਾ ਦੇ ਵਿੱਚ ਮਾਮਲਾ ਜਾਨਣ ਦੇ ਲਈ ਪਹੁੰਚੀ, ਤਾਂ ਬਲੂਆਣਾ ਪਿੰਡ ਦੇ ਚੌਂਕੀ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਬਠਿੰਡਾ ਦੇ ਬੱਲੂਆਣਾ ਪਿੰਡ ਵਿੱਚ ਕੁਝ ਵਿਅਕਤੀਆਂ ਦੇ ਤਰਫੋਂ ਕੁੱਕੜਾਂ ਦੀ ਲੜਾਈ ਕਰਵਾਈ ਜਾ ਰਹੀ ਸੀ ਇਸ ਦੌਰਾਨ 100 ਤੋਂ 200 ਬੰਦੇ ਸ਼ਾਮਿਲ ਸੀ ਜਦੋਂ ਸਾਨੂੰ ਇਸ ਗੱਲ ਦੀ ਸੁਚਨਾ ਮਿਲੀ ਤਾਂ ਮੌਕੇ ਤੋਂ ਸਾਰੇ ਫਰਾਰ ਹੋ ਗਏ। ਪਰ ਇਸ ਦੌਰਾਨ ਇੱਕ ਕੁੱਕੜ ਅਤੇ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਕੁੱਕੜ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ।
ਬਠਿੰਡਾ ਪੁਲਿਸ ਨੇ ਫੜ੍ਹੇ ਕੁੱਕੜ; ਹੁਣ ਹੋਵੇਗੀ ਕੋਰਟ 'ਚ ਪੇਸ਼ੀ, ਪੁਲਿਸ ਨੇ ਰੁਕਵਾਈ ਸੀ ਲੜਾਈ !
ਬਠਿੰਡਾ ਦੇ ਪਿੰਡ ਬੱਲੂਆਣਾ 'ਚ ਕੁੱਕੜਾਂ ਦੀ ਲੜਾਈ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕੁੱਕੜਾਂ ਦੀ ਲੜਾਈ ਨੂੰ ਬੰਦ ਕਰਵਾਇਆ ਸੀ ਅਤੇ ਲੜਾਈ ਵਿੱਚ ਸ਼ਾਮਿਲ ਦੋਵੇਂ ਕੁੱਕੜਾਂ ਨੂੰ ਕਬਜ਼ੇ ਵਿੱਚ ਲੈਕੇ ਇਲਾਜ ਲਈ ਹਸਪਤਾਲ ਵਿੱਚ ਭੇਜ ਦਿੱਤਾ ਹੈ।
Published : Jan 25, 2024, 2:21 PM IST
ਕੁੱਕੜ ਗੰਭੀਰ ਰੂਪ ਦੇ ਵਿੱਚ ਜਖਮੀ ਹੋਇਆ :ਮੈਡੀਕਲ ਦੇ ਦੌਰਾਨ ਪਾਇਆ ਗਿਆ ਕਿ ਕੁੱਕੜ ਗੰਭੀਰ ਰੂਪ ਦੇ ਵਿੱਚ ਜਖਮੀ ਹੋਇਆ ਸੀ। ਜਿਸ ਨੂੰ ਅਸੀਂ ਸੇਫ ਸਾਈਡ ਸੁਰੱਖਿਆ ਦੇ ਵਿੱਚ ਰੱਖਿਆ ਹੋਇਆ ਹੈ। ਉਸ ਦੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਉਸ ਦੇ ਖਾਣ ਪੀਣ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਹੁਣ ਇਸ ਪੂਰੇ ਮਾਮਲੇ ਦੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਨਾਮਜਦ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕੋਰਟ ਵਿੱਚ ਕੁੱਕੜ ਨੂੰ ਵੀ ਪੇਸ਼ ਕੀਤਾ ਜਾਵੇਗਾ। ਨਿਰਮਲ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਦੌਰਾਨ 11 ਟਰਾਫੀਆਂ ਅਤੇ ਇੱਕ ਕੁੱਕੜ ਵੀ ਬਰਾਮਦ ਹੋਇਆ ਹੈ।
- ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਅਦਾਲਤ ਵੱਲੋਂ ਵੱਡੀ ਰਾਹਤ; ਸਜ਼ਾ 'ਤੇ ਰੋਕ, ਭਲਕੇ ਲਹਿਰਾ ਸਕਣਗੇ ਤਿਰੰਗਾ
- ਦੁਰਗਿਆਣਾ ਮੰਦਿਰ ਨੂੰ ਮੁੜ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਇਸ ਤੋਂ ਪਹਿਲਾਂ ਪੰਨੂ ਨੇ ਵੀ ਦਿੱਤੀ ਸੀ ਧਮਕੀ
- ਗਣਤੰਤਰ ਦਿਵਸ ਪਰੇਡ ਕਾਰਨ ਕਈ ਟਰੇਨਾਂ ਹੋਣਗੀਆਂ ਰੱਦ ਅਤੇ ਕੁਝ ਦੇ ਬਦਲੇ ਜਾਣਗੇ ਰੂਟ, ਇਸ ਸੂਚੀ ਵਿੱਚ ਆਪਣੀ ਰੇਲਗੱਡੀ ਬਾਰੇ ਜਾਣੋਂ
ਅਕਸਰ ਇਸ ਮਾਮਲੇ ਦੇ ਵਿੱਚ ਸਾਡੇ ਦੇਸ਼ ਦਾ ਸੰਵਿਧਾਨ ਕਿਸੇ ਵੀ ਬੇਜ਼ੁਬਾਨ ਨੂੰ ਲੈ ਕੇ ਤਸੱਦਦ ਢਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੇ ਅਧੀਨ ਹੈ ਫਿਰ ਭਾਵੇਂ ਉਹ ਡੋਗ ਫਾਈਟ ਹੋਵੇ ਜਾਂ ਬੇਜੁਬਾਨ ਪੰਛੀਆਂ ਦੀ ਲੜਾਈ ਹੋਵੇ। ਪਰ, ਇਸ ਵਿਚਾਲੇ ਅਸੀਂ ਇਹ ਵੀ ਵੇਖਦੇ ਹਾਂ ਕਿ ਕੁੱਕੜਾਂ ਨੂੰ ਕਈ ਲੋਕ ਖਾਣੇ ਦੇ ਵਿੱਚ ਪਸੰਦ ਕਰਦੇ ਹਨ। ਪਰ, ਉਨ੍ਹਾਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਸਾਡਾ ਸੰਵਿਧਾਨ ਇਨ੍ਹਾਂ ਬੇਜ਼ੁਬਾਨਾਂ ਦੀ ਰੱਖਿਆ ਕਰਦਾ ਹੈ। ਇਹ ਕਈ ਸਵਾਲ ਨੇ, ਪਰ ਫਿਲਹਾਲ ਬਠਿੰਡਾ ਦੇ ਵਿੱਚ ਇੱਕ ਕੁੱਕੜ ਦੀ ਰੱਖਿਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਹੈ, ਇਹ ਮਾਮਲਾ ਥੋੜਾ ਜਿਹਾ ਹੈਰਾਨੀਜਨਕ ਨਜ਼ਰ ਆਉਂਦਾ।